ਝੋਨੇ ਦੇ ਰਕਬੇ ਦੀ ਰਜਿਸਟ੍ਰੇਸ਼ਨ ਕਿਸਾਨ ਪੋਰਟਲ ਉਪਰ ਕਰਨ : ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, 1 ਜੂਨ: - ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੋਰਟਲ https://agrimachinerypb.com/home/DSR22 ਉਪਰ ਤਹਿ ਮਿਤੀ 5 ਜੂਨ, 2022 ਤੱਕ ਰਜਿਸਟ੍ਰੇਸ਼ਨ ਜ਼ਰੂਰ ਕਰਨ ਤਾਂ ਜੋ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਬੀਜੇ ਗਏ ਰਕਬੇ ਸਬੰਧੀ 1500 ਰੁਪਏ ਪ੍ਰਤੀ ਏਕੜ ਵਿੱਤੀ ਰਾਸ਼ੀ ਪ੍ਰਾਪਤ ਹੋ ਸਕੇ।
  ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਖਲਾਈ ਦਫ਼ਤਰ ਪਟਿਆਲਾ ਵਿਖੇ ਡਾ. ਗੁਰਵੀਨ ਗਰਚਾ ਖੇਤੀਬਾੜੀ ਵਿਕਾਸ ਅਫ਼ਸਰ ਟ੍ਰੇਨਿੰਗ ਦੇ ਸਹਿਯੋਗ ਨਾਲ ਸਮੂਹ ਨੋਡਲ ਅਫ਼ਸਰਾਂ ਨੂੰ ਰਜਿਸਟ੍ਰੇਸ਼ਨ ਸਬੰਧੀ ਅੱਜ ਮਿਤੀ 1 ਜੂਨ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੀਟਿੰਗ ਵਿਚ ਵੱਖ-ਵੱਖ ਨੋਡਲ ਅਫ਼ਸਰ ਡਾ. ਪਰਮਜੀਤ ਕੌਰ (ਲੰਗ), ਡਾ. ਰਵਿੰਦਰਪਾਲ ਸਿੰਘ ਚੱਠਾ (ਦੌਣਕਲਾਂ), ਡਾ. ਜਸਪਿੰਦਰ ਕੌਰ,  ਡਾ. ਜੁਪਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਉਪ-ਨਿਰੀਖਕ ਹਰਿੰਦਰ ਸਿੰਘ, ਦਲਜਿੰਦਰ ਸਿੰਘ, ਰਾਜਵੀਰ ਸਿੰਘ ਅਤੇ ਏ.ਟੀ.ਐਮ. ਕਮਲਦੀਪ ਸਿੰਘ ਨੇ ਰਜਿਸਟ੍ਰੇਸ਼ਨ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਡਾ. ਗੁਰਵੀਨ ਗਰਚਾ ਨਾਲ ਵਿਚਾਰ ਸਾਂਝੇ ਕੀਤੇ।।
  ਇਸ ਮੌਕੇ ਕੁਝ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਕੇ ਹਾਜ਼ਰ ਸਟਾਫ਼ ਨੂੰ ਟ੍ਰੇਨਿੰਗ ਵੀ ਦਿੱਤੀ ਗਈ। ਡਾ. ਗੁਰਵੀਨ ਗਰਚਾ ਵੱਲੋਂ ਹਾਜ਼ਰ ਸਟਾਫ਼ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਰਜਿਸਟ੍ਰੇਸ਼ਨ ਸਬੰਧੀ ਦਿੱਕਤ ਆ ਰਹੀ ਹੋਵੇ, ਉਹ ਉਹਨਾਂ ਦੇ ਮੋਬਾਇਲ ਨੰ: 9779584487 ਉਪਰ ਸੰਪਰਕ ਕਰ ਸਕਦੇ ਹਨ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਦਿੱਤੇ ਗਏ ਨੰ: 01725101674, 9877937725, 8360899462 ਉਪਰ ਵੀ ਸਵੇਰੇ 9:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੰਪਰਕ ਕਰ ਸਕਦੇ ਹਨ। ਜੇਕਰ ਕਿਸਾਨ ਈ-ਮੇਲ ਰਾਹੀਂ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਲੈਣਾ ਚਾਹੁਣ ਤਾਂ ਉਹ e-mail : imspmbsupport@weexcel.in /emandikaran-pb.in ਤੇ ਮੇਲ ਕਰ ਸਕਦੇ ਹਨ।