ਮਾਪਿਆਂ ਨੂੰ ਮੁੜ ਤੋਂ ਮਜ਼ਦੂਰੀ ਨਾ ਕਰਵਾਉਣ ਦੀ ਤਾਕੀਦ ਬੱਚਿਆਂ ਦੀ ਪਰਿਵਾਰਾਂ ਨੂੰ ਕੀਤੀ ਸਪੁਰਦਗੀ
ਨਵਾਂਸ਼ਹਿਰ, 30 ਦਸੰਬਰ :- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਪ੍ਰਮੁਖ ਸਕੱਤਰ ਸ਼੍ਰੀਮਤੀ ਰਾਜੀ. ਪੀ. ਸ਼੍ਰੀਵਾਸਤਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਕੰਚਨ ਅਰੋੜਾ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਜ਼ਿਲ੍ਹਾ ਪੱਧਰੀ ਟੀਮ ਵਲੋਂ ਅੱਜ ਜ਼ਿਲ੍ਹੇ ਦੀ ਵੱਖ-ਵੱਖ ਜਨਤਕ ਥਾਵਾਂ ਜਿਵੇਂ ਕਿ ਨਹਿਰੂ ਗੇਟ, ਰੇਲਵੇ ਰੋਡ, ਗੀਤਾ ਭਵਨ ਰੋਡ, ਕੋਠੀ ਰੋਡ, ਬੱਸ ਸਟੈਂਡ, ਅੰਬੇਦਕਰ ਚੌਂਕ ,ਚੰਡੀਗੜ ਰੋਡ 'ਤੇ ਛਾਪੇਮਾਰੀ ਕੀਤੀ ਗਈ।
ਇਸ ਛਾਪੇਮਾਰੀ ਦੌਰਾਨ 3 ਬੱਚਿਆਂ ਨੂੰ ਜੋ ਕਿ ਬਾਲ ਮਜ਼ਦੂਰੀ (ਰੇੜੀਆਂ 'ਤੇ ਕੰਮ ) ਕਰਦੇ ਪਾਏ ਗਏ। ਉਕਤ ਬੱਚਿਆਂ ਦੇ ਪਰਿਵਾਰਾਂ ਨਾਲ ਤਾਲਮੇਲ ਕੀਤਾ ਗਿਆ ਅਤੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਕਮੇਟੀ ਵਲੋਂ ਬੱਚਿਆਂ ਦੇ ਦਸਤਾਵੇਜ਼ ਤਸਦੀਕ ਕੀਤੇ ਜਾਣ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਦੇ ਹਵਾਲੇ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵਲੋਂ ਦੱਸੇ ਗਏ ਸਕੂਲਾਂ ਵਿੱਚ ਜਾਂਚ-ਪੜਤਾਲ ਕੀਤੀ ਗਈ ਤੇ ਪਾਇਆ ਗਿਆ ਕਿ 3 ਵਿੱਚੋਂ 2 ਬੱਚੇ ਸਕੂਲ ਨਹੀ ਜਾਂਦੇ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਉਕਤ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਬੱਚਿਆ ਦੇ ਮਾਪਿਆਂ ਦੀ ਕਾਉਂਸਲਿੰਗ ਕੀਤੀ ਗਈ ਤਾਂ ਜੋ ਉਹ ਮੁੜ ਤੋਂ ਬਾਲ ਮਜ਼ਦੂਰੀ ਨਾ ਕਰਵਾਉਣ। ਇਸ ਦੇ ਨਾਲ ਹੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਬਾਲ ਹੈਲਪਲਾਈਨ 1098 ਬਾਰੇ ਦੱਸਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵਲੋਂ ਆਮ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰ. 01823-222322 'ਤੇ ਸੂਚਨਾ ਦੇ ਸਕਦੇ ਹਨ। ਛਾਪੇਮਾਰ ਟੀਮ ਵਿੱਚ ਸ਼੍ਰੀਮਤੀ ਰਜਿੰਦਰ ਕੌਰ (ਬਾਲ ਸੁਰੱਖਿਆ ਅਫਸਰ), ਸ਼੍ਰੀਮਤੀ ਸੋਨੀਆ (ਚੇਅਰਪਰਸਨ, ਬਾਲ ਭਲਾਈ ਕਮੇਟੀ), ਡਾ. ਹਰਜੇਸ਼ (ਸਿਹਤ ਵਿਭਾਗ), ਸ਼੍ਰੀ ਅਸ਼ੋਕ ਕੁਮਾਰ (ਬੀ. ਪੀ. ਈ. ਓ.,ਸਿੱਖਿਆ ਵਿਭਾਗ), ਸ਼੍ਰੀ ਅਨੂਪ ਸਿੰਘ (ਏ. ਐਸ. ਆਈ.), ਸ਼੍ਰੀਮਤੀ ਗਗਨਦੀਪ (ਭੂ ਵਰਥ ਫਾਉਡੇਸ਼ਨ), ਰੋਹਿਤਾ (ਆਊਟ ਰੀਚ ਵਰਕਰ ) ਸ਼ਾਮਿਲ ਸਨ।