ਸ਼੍ਰੀਮਤੀ ਰਾਜ ਰਾਣੀ ਔੜ ਬਲਾਕ ਸੰਮਤੀ ਦੇ ਚੇਅਰਪਰਸਨ ਬਣੇ

ਨਵਾਂਸ਼ਹਿਰ  20 ਦਸੰਬਰ  : -ਔੜ ਬਲਾਕ ਵਿੱਚ ਕਾਂਗਰਸ ਪਾਰਟੀ ਵਲੋਂ ਚੇਅਰਪਰਸਨ ਨਿਯੁਕਤ ਹੋਣ ਤੇ ਸ਼੍ਰੀਮਤੀ ਰਾਜ ਰਾਣੀ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਜੀ ਦੀ ਰਿਹਾਇਸ਼ ਸਲੋਹ ਵਿਖੇ ਸਮੂਹ ਵਰਕਰ ਅਤੇ ਬਲਾਕ ਸੰਮਤੀ ਮੈਂਬਰ ਸਾਹਿਬਾਨਾਂ ਵਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ I ਰਾਜ ਰਾਣੀ ਜੀ ਵੱਲੋਂ ਭਵਿੱਖ ਵਿੱਚ ਵਿਕਾਸ ਕਾਰਜਾਂ ਲਈ ਨਿਰੰਤਰ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਨਵ ਨਿਯੁਕਤ ਚੇਅਰਪਰਸਨ ਬੀਬੀ ਰਾਜ ਰਾਣੀ ਜੀ ਵਲੋ ਐਮ ਐਲ ਏ ਅੰਗਦ ਸਿੰਘ ਨਵਾਂਸ਼ਹਿਰ  ਅਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਰਾਜ ਰਾਣੀ ਜੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਮੌਕੇ  ਸਚਿਨ ਦੀਵਾਨ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਕੌਰ, ਜਗਦੀਸ਼ ਸਿੰਘ, ਗੁਰਨਾਮ ਸਿੰਘ ਉੜਾਪੜ, ਜਸਵਿੰਦਰ ਸਿੰਘ, ਡਾਕਟਰ ਕਮਲਜੀਤ ਲਾਲ, ਗੁਰਬਚਨ ਸਿੰਘ, ਮੰਡੀ ਬੋਰਡ ਚੇਅਰਮੈਨ ਚਮਨ ਜੀ, ਸੁਭਾਸ਼ ਪੰਡੋਰੀ, ਮਨਪ੍ਰੀਤ ਸਿੰਘ ਮੰਡੀ ਬੋਰਡ, ਮਹਿਲਾ ਪ੍ਰਧਾਨ ਤੇਜਿੰਦਰ ਕੌਰ ਸਹੋਤਾ, ਚੱਕਦਾਨਾ ਸਰਪੰਚ ਅੰਜਨਾ ਰਾਣੀ, ਜਸਵਿੰਦਰ ਸਿੰਘ ਸੈਕਟਰੀ ਮਹਿਰਮਪੁਰ, ਬਚਿੱਤਰ ਸਿੰਘ ਲੰਬੜਦਾਰ ਆਦਿ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਏ।