ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਤੇ ਹਲਕਾ ਨਵਾਂਸ਼ਹਿਰ ਦੇ ਸਿਹਤ ਪੱਖੋਂ ਬਿਹਤਰ ਪ੍ਰਦਰਸ਼ਨ ਲਈ ਹਰ ਸੰਭਵ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ - ਵਿਧਾਇਕ ਅੰਗਦ ਸਿੰਘ

 ਨਵਾਂਸ਼ਹਿਰ - 5 ਦਸੰਬਰ : -   ਵੱਖ ਵੱਖ ਪਿੰਡਾਂ ਵਿੱਚ ਜਿਮ ਅਤੇ ਸਪੋਰਟਸ ਕਿੱਟਾਂ ਵੰਡਦੇ ਹੋਏ ਅੱਜ ਅੰਗਦ ਸਿੰਘ ਨੇ ਚੱਕਲੀ, ਤਾਜੋਵਾਲ ਅਤੇ ਗੋਲੜ੍ਹੋ ਪਿੰਡ ਵਿੱਚ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਮੰਗ ਅਤੇ ਸਮੇਂ ਦੀ ਲੋੜ ਅਨੁਸਾਰ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਇੱਕ ਤੰਦਰੁਸਤ ਪੀੜੀ ਬਣਾਉਣ ਲਈ ਇਹ ਯਤਨ ਕੀਤੇ ਜਾ ਰਹੇ ਹਨ।    ਇਸ ਮੌਕੇ ਉੱਤੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਵਿਧਾਇਕ ਨੇ ਨੋਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਵੱਲ ਪ੍ਰੇਰਿਤ ਕਰਦਿਆਂ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ।    
  ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਹਲਕਾ ਨਵਾਂਸ਼ਹਿਰ ਨੂੰ ਹੋਰ ਤੰਦਰੁਸਤ ਬਣਾਵਾਂਗੇ। ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿ ਹਲਕਾ ਨਵਾਂਸ਼ਹਿਰ ਦਾ ਆਉਣ ਵਾਲਾ ਕੱਲ ਸੁਰੱਖਿਅਤ ਅਤੇ ਤੰਦਰੁਸਤ ਹੋਵੇ। ਨਵਾਂਸ਼ਹਿਰ ਦੀ ਅੱਜ ਦੀ ਪੀੜ੍ਹੀ ਨੂੰ ਖੇਡਾਂ ਵਿੱਚ ਅੱਗੇ ਲਿਆ ਕੇ ਉਹਨਾਂ ਦਾ ਭਵਿੱਖ ਹੋਰ ਤੰਦਰੁਸਤ ਹੋਵੇ ਤਾਂ ਜੋ ਕਿ ਉਹ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।  ਇਸ ਮੌਕੇ 'ਤੇ ਪਿੰਡ ਚੱਕਲੀ ਵਿਖੇ ਸਰਪੰਚ ਸੋਹਣ ਲਾਲ, ਮਨਕੀਤ ਸਿੰਘ ਪੰਚ, ਕਰਨੈਲ ਅਟਾਰੀ ਲੰਬੜਦਾਰ, ਮੋਹਣ ਲਾਲ, ਸਤਨਾਮ ਸਿੰਘ, ਮੱਖਣ ਸਿੰਘ , ਪਿੰਡ ਤਾਜੋਵਾਲ ਵਿੱਚ ਮਹਿੰਦਰ ਪਾਲ ਸਰਪੰਚ, ਝਲਮਣ ਸਿੰਘ ਲੰਬੜਦਾਰ, ਸੁਰਿੰਦਰ ਕੁਮਾਰ ਪੰਚ, ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਿਰਮਲ ਨਿੰਮਾ, ਸਤਨਾਮ ਸਿੰਘ , ਪਿੰਡ ਗੋਲੜ੍ਹੋਂ ਵਿੱਚ ਸਰਪੰਚ ਕੈਲਾਸ਼ ਰਾਣੀ, ਸੰਤੋਖ ਰਾਮ ,  ਮਾਸਟਰ ਹਰਬੰਸ,  ਰਾਜਾ ਜੇਠੂ ਮਜਾਰਾ, ਕੁਲਦੀਪ ਸਿੰਘ, ਰੂਪ ਲਾਲ ਪੰਚ, ਸੱਤਿਆ ਰਾਣੀ ਪੰਚ ਅਤੇ ਬਖਤਾਵਰ ਸਿੰਘ ਮੌਜੂਦ ਸਨ।