ਸ.ਸ.ਸ.ਸ. ਲੰਗੜੋਆ ਵਿਖੇ ਹਲਕਾ ਵਿਧਾਇਕ ਵੱਲੋਂ ਪੰਜ ਪ੍ਰਮੁੱਖ ਸਕੂਲਾਂ ਨੂੰ ਵੰਡੇ ਟੈਬਲੈਟ

ਨਵਾਂਸ਼ਹਿਰ 23 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਵਿੱਚ ਸਥਾਪਤ ਲਾਇਬਰੇਰੀ ਲਈ ਤੇ ਬੱਚਿਆਂ ਨੂੰ ਨਵੀਨ ਸਿਸਟਮ ਨਾਲ ਅਪਡੇਟ ਕਰਨ ਲਈ ਟੈਬਲਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਸਬੰਧ ਵਿਚ ਅੱਜ ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਸੈਣੀ ਵਲੋਂ ਸਸਸਸ ਲੰਗੜੋਆ ਵਿਖੇ ਜਿਲੇ ਦੇ ਪੰਜ ਪ੍ਰਮੁੱਖ ਸਕੂਲਾਂ ਨੂੰ ਪ੍ਰਤੀ ਸਕੂਲ ਪੰਜ ਪੰਜ ਆਧੁਨਿਕ ਟੈਬਲਟ ਵੰਡੇ ਗਏ। ਮੌਕੇ ਤੇ ਹਲਕਾ ਵਿਧਾਇਕ ਨੂੰ ਸੰਸਥਾ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੁਖੀਆਂ ਨੇ ਆਪਣੀ ਸੰਸਥਾ ਲਈ ਟੈਬਲਟ ਪ੍ਰਾਪਤ ਕੀਤੇ ਹਨ, ਉਹਨਾਂ ਵਿੱਚ ਪ੍ਰਿੰਸੀਪਲ ਸਰਬਜੀਤ ਸਿੰਘ ਸਸਸਸ ਨਵਾਂਸ਼ਹਿਰ, ਪ੍ਰਿੰਸੀਪਲ ਰਾਜੇਸ਼ ਕੁਮਾਰ ਸਸਸਸ ਲੰਗੜੋਆ, ਪ੍ਰਿੰਸੀਪਲ ਰਾਜਨ ਭਾਰਦਵਾਜ ਸਸਸਸ ਔੜ, ਪ੍ਰਿੰਸੀਪਲ ਬਲਜੀਤ ਕੌਰ ਸਸਸਸ ਜਾਡਲਾ, ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸਸਸਸ ਰਾਹੋਂ( ਲੜਕੀਆਂ ) ਆਦਿ ਸਾਮਲ ਹੋਏ। ਇਸ ਮੌਕੇ 'ਤੇ ਐਸ ਐਮ ਸੀ ਚੇਅਰਮੈਨ ਮਾਸਟਰ ਮਨੋਹਰ ਸਿੰਘ, ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।