ਨਵਾਂਸ਼ਹਿਰ 23 ਦਿਸੰਬਰ (ਵਿਸ਼ੇਸ਼ ਪ੍ਰਤੀਨਿਧੀ)ਇਨਸਾਨ ਨੂੰ ਹਮੇਸ਼ਾ ਸਮਾਜ ਭਲਾਈ ਦੇ ਕੰਮਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜਿਨ੍ਹਾਂ ਵੀ ਹੋ ਸਕੇ ਆਪਣੀ ਸਮੱਰਥਾ ਅਨੁਸਾਰ ਚੰਗੇ ਕੰਮ ਲਈ ਸੇਵਾ ਭਾਵਨਾ ਨਾਲ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਸੀ੍ਮਤੀ ਚੰਦਾ ਰਾਣੀ ਨੇ ਆਪਣੇ ਸਵਰਗਵਾਸੀ ਪਤੀ ਪੰਡਤ ਸੀ੍ ਮਧੂ ਸੂਦਨ ਜੀ ਦੇ ਜਨਮ ਦਿਨ ਤੇ ਉਨ੍ਹਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਪਿੰਡ ਭਾਨ ਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਨਵਰਟਰ ਅਤੇ ਬੈਟਰੀ ਦੀ ਸੇਵਾ ਕਰਨ ਮੌਕੇ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਸਵਰਗਵਾਸੀ ਪੰਡਤ ਸੀ੍ ਮਧੂ ਸੂਦਨ ਦੀ ਹਮੇਸ਼ਾ ਹੀ ਇਹ ਸੋਚ ਰਹੀ ਸੀ ਕਿ ਸਮਾਜ ਦੇ ਚੰਗੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ ਉਨ੍ਹਾਂ ਦੀ ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਕੂਲ ਵਿੱਚ ਇਨਵਰਟਰ ਅਤੇ ਬੈਟਰੀ ਦੀ ਸੇਵਾ ਕੀਤੀ ਗਈ ਹੈ ਅਤੇ ਅੱਗੇ ਤੋਂ ਵੀ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਚੰਗੇ ਕੰਮਾਂ ਲਈ ਸੇਵਾ ਕਰਨ ਦੀ ਸਮਰੱਥਾ ਬਖਸ਼ੇ। ਇਸ ਮੌਕੇ ਉਨ੍ਹਾਂ ਦੇ ਦੋਨੋਂ ਸਪੁੱਤਰਾਂ ਘਨ ਸ਼ਾਮ ਅਤੇ ਡਾਕਟਰ ਸੁਨੀਲ ਕੁਮਾਰ ਤੋਂ ਇਲਾਵਾ ਪਿੰਡ ਦੇ ਸਰਪੰਚ ਸ ਧਿਆਨ ਸਿੰਘ, ਲੰਬਰਦਾਰ ਸ ਮਹਾਂ ਸਿੰਘ, ਗੁਰਦੀਪ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਹੋਏ।