ਸ਼ਹੀਦ ਭਗਤ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਧੂਮ ਧੜੱਕੇ ਨਾਲ ਉਦਘਾਟਨ

ਬੰਗਾ :- 15 ਦੰਸਬਰ (ਵਿਸ਼ੇਸ਼ ਪ੍ਰਤੀਨਿਧੀ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲ਼ੋਂ 23 ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜੇਤੂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿੱਤ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਗੈਸੀ ਗੁਬਾਰੇ ਉੱਡਾ ਕੇ ਕੀਤਾ ਗਿਆ। ਇਸ ਮੌਕੇਂ 'ਤੇ ਉਹਨਾਂ ਨਾਲ ਪ੍ਰਿੰਸੀਪਲ ਰਾਜਵਿੰਦਰ ਸਿੰਘ ਬੈਂਸ, ਗੁਰਦੇਵ ਸਿੰਘ ਗਿੱਲ ਅਰਜਣ ਐਵਾਰਡੀ, ਡਾ. ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ, ਗੁਰਦਿਆਲ ਸਿੰਘ ਜਗਤਪੁਰ, ਜਗਜੀਤ ਸਿੰਘ ਸੋਢੀ, ਪਰਮਜੀਤ ਕਾਹਮਾ, ਹਰਜੀਤ ਸਿੰਘ ਮਾਹਿਲ, ਹਰਬੰਸ ਹੀਉਂ ਵੀ ਸ਼ਾਮਿਲ ਹੋਏ। ਇਸ ਮੌਕੇ 'ਤੇ ਕਿਸਾਨੀ ਘੋਲ ਦੇ ਸ਼ਹੀਦਾਂ,  ਚੀਫ ਕੋਚ ਸਤਨਾਮ ਸਿੰਘ ਢਿੱਲੋਂ, ਕੋਚ ਅਲੀ ਹਸਨ, ਕੋਚ ਜਾਗੀਰ ਸਿੰਘ ਅਤੇ ਖੇਡ ਪ੍ਰੇਮੀ ਰਵਿੰਦਰਪਾਲ ਸਿੰਘ ਥਾਂਦੀ ਦੇ ਬੇਵਕਤ ਵਿਛੌੜੇ 'ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨੀ ਮੈਚ ਗੁਰੂ ਫੁੱਟਬਾਲ ਕਲੱਬ ਜਲੰਧਰ ਅਤੇ ਜਗਤ ਸਿੰਘ ਪਲਾਹੀ ਫੁੱਟਬਾਲ ਅਕਾਡਮੀ ਫਗਵਾੜਾ ਵਿਚਕਾਰ ਹੋਇਆ। ਦੋਨੋਂ ਟੀਮਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਪੂਰਾ ਸਮਾਂ ਦੋਨਾਂ ਟੀਮਾਂ ਬਰਾਬਰ ਰਹੀਆਂ। ਵਾਧੂ ਸਮੇਂ ਦੇ ਆਖਰੀ ਮਿੰਟ ਵਿਚ ਫਗਵਾੜਾ ਦੀ ਟੀਮ ਦੇ ਗੋਲਕੀਪਰ ਨੇ ਗੋਲ ਕਰ ਕੇ ਮੈਚ ਜਿੱਤ ਲਿਆ। ਦੂਜਾ ਮੈਚ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕਾਡਮੀ ਗੜ੍ਹਸ਼ੰਕਰ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਯਾਦਗਾਰੀ ਫੁੱਟਬਾਲ ਕਲੱਬ ਮੁਕੰਦਪੁਰ ਵਿਚਕਾਰ ਹੋਇਆ। ਇਸ ਮੈਚ ਦੇ ਪਹਿਲੇ ਅੱਧ ਤੱਕ ਗੜ੍ਹਸ਼ੰਕਰ ਦੀ ਟੀਮ ਮੁਕੰਦਪੁਰ ਟੀਮ ਤੋਂ 3-0 ਦੇ ਸਕੋਰ ਨਾਲ ਅੱਗੇ ਚਲ ਰਹੀ ਸੀ।
ਪ੍ਰੈਸ ਸੱਕਤਰ ਹਰਬੰਸ ਹੀਉਂ ਨੇ ਦਸਿਆ ਕਿ ਟੂਰਨਾਂਮੈਂਟ ਦੇ ਦੂਜੇ ਦਿਨ ਪਹਿਲਾਂ ਮੈਚ ਜੇ ਸੀ ਟੀ ਫੁੱਟਬਾਲ ਅਕਾਡਮੀ ਫਗਵਾੜਾ ਅਤੇ ਇੰਟਰਨੈਸ਼ਨਲ ਫੁੱਟਬਾਲ ਅਕਾਡਮੀ ਫਗਵਾੜਾ ਵਿਚਕਾਰ ਅਤੇ ਦੂਜਾ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕਾਡਮੀ ਖੇਲਾ ਵਿਚਕਾਰ ਹੋਣਗੇ। ਟੂਰਨਾਂਮੈਂਟ ਦੇ ਸਾਰੇ ਦਰਸ਼ਕਾਂ ਸੁਰਿੰਦਰ ਸਿੰਘ ਖਾਲਸਾ ਦੀ ਅਗਵਾਈ ਵਿਚ ਕਮੇਟੀ ਵੱਲੋਂ ਗੁਰੂ ਕਾ ਲੰਗਰ ਲਗਾਇਆ ਗਿਆ। ਅੱਜ ਦੇ ਮੈਚਾਂ ਦਾ ਕਸ਼ਮੀਰੀ ਲਾਲ ਮੰਗੂਵਾਲ, ਡਾ. ਗੁਰਮੀਤ ਸਿੰਘ ਸਰਾਂ,  ਤਰਲੋਚਨ ਸਿੰਘ ਪੂੰਨੀ, ਇੰਦਰਜੀਤ ਸਿੰਘ ਕਾਹਮਾ, ਪ੍ਰੋ. ਪ੍ਰਗਣ ਸਿੰਘ ਅਟਵਾਲ, ਦਿਲਬਾਗ ਸਿੰਘ ਸੂਰਾਪੁਰੀ, ਸਤਨਾਮ ਸਿੰਘ ਕਾਹਮਾ, ਕਸ਼ਮੀਰ ਸਿੰਘ ਕਾਹਮਾ,  ਜਰਨੈਲ ਸਿੰਘ ਕਾਹਮਾ, ਪ੍ਰੋ. ਸਨਦੀਪ ਨਈਅਰ,  ਸੁੱਚਾ ਰਾਮ ਪੀ ਟੀ ਆਈ,  ਪਿਆਰਾ ਸਿੰਘ ਕਾਹਮਾ ਫੌਰਮੈਨ, ਸਵਰਨ ਸਿੰਘ ਕਾਹਮਾ ਨੰਬਰਦਾਰ, ਸਚਿਨ ਕਾਹਮਾ, ਸਰਬਜੀਤ ਮੰਗੂਵਾਲ, ਕੁਲਵਿੰਦਰ ਸਿੰਘ ਢਾਡੀਆਂ, ਦਿਲਜੀਤ ਸਿੰਘ ਗਿੱਧਾ ਆਦਿ ਨੇ ਆਨੰਦ ਮਾਣਿਆ।


Virus-free. www.avast.com