ਅਨੁਸੂਚਿਤ ਜਾਤੀਆਂ ਤੇ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ -ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ

ਪਿੰਡ ਫੱਤੋਵਾਲ ਤਹਿਸੀਲ ਅਜਨਾਲਾ ਦਾ ਕੀਤਾ ਦੌਰਾ

ਅੰਮ੍ਰਿਤਸਰ, 18 ਦਸੰਬਰ: ---ਅਨੁਸੂਚਿਤ ਜਾਤੀਆਂ ਤੇ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਣਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਦੀਪਕ  ਕੁਮਾਰ ਸੀਨੀਅਰ ਵਾਇਸ ਚੇਅਰਮੈਨਅਤੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅੱਜ ਪਿੰਡ ਵੱਡਾ ਫੱਤੋਵਾਲ ਤਹਿਸੀਲ ਅਜਨਾਲਾ ਵਿਖੇ  ਪ੍ਰਾਪਤ ਹੋਈ ਸਿਕਾਇਤ ਤੇ ਸੁਣਵਾਈ ਕਰਦਿਆਂ ਕੀਤਾ।   ਵਾਇਸ ਚੇਅਰਮੈਨ ਨੇ ਦੱਸਿਆ ਕਿ ਪਾਲ ਸਿੰਘ ਪੁੱਤਰ ਹਜਾਰਾ ਸਿੰਘ ਪਿੰਡ ਫੱਤੋਵਾਲ ਵੱਲੋਂ ਸਿਕਾਇਤ ਦਿੱਤੀ ਗਈ ਸੀ ਕਿ ਉਸ ਦੀ ਜਾਤੀ ਖਿਲਾਫ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਸ਼ਿਕਾਇਤ ਕਰਤਾ ਨੁੂੰ ਸੁਣਿਆ ਤੇ ਮੌਕੇ ਤੇ ਹੀ ਡੀ:ਐਸ:ਪੀ ਅਜਨਾਲਾ ਨੂੰ ਹਦਾਇਤ ਕੀਤੀ ਕਿ ਵਿਰੋਧੀ ਧਿਰ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਕਟਵਾਉਣ ਉਪਰੰਤ ਮੁਕੰਮਲ ਰਿਪੋਰਟ 20 ਦਸੰਬਰ, 202 ਤੱਕ ਕਮਿਸ਼ਨ ਨੂੰ ਸੌਂਪੀ ਜਾਵੇ। ਇਸ ਮੌਕੇ  ਡੀ ਐਸ ਪੀ ਅਜਨਾਲਾ ਸ: ਜਸਬੀਰ ਸਿੰਘ, ਤਹਿਸੀਲਦਾਰ ਸ: ਪ੍ਰਿਤਪਾਲ ਸਿੰਘ ਅਤੇ ਤਹਿਸੀਲ ਸਮਾਜਿਕ ਅਤੇ ਨਿਆਂ ਅਧਿਕਾਰਤਾ ਅਧਿਕਾਰੀ ਸ: ਸੁਰਿੰਦਰ ਸਿੰਘ ਢਿਲੋ ਵੀ ਹਾਜ਼ਰ ਸਨ।