ਨਵਾਂਸ਼ਹਿਰ 16 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ) ਨਵਾਂਸ਼ਹਿਰ ਦੇ ਐਸ ਐਸ ਪੀ ਮੈਡਮ ਕੰਵਰਦੀਪ ਕੌਰ ਆਈ ਪੀ ਐਸ ਤੇ ਡੀਐਸਪੀ ਲਖਵੀਰ ਸਿੰਘ (ਸਪੈਸ਼ਲ ਸੈਲ ) ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਲੰਗੜੋਆ ਸਥਿਤ ਟੋਇਟਾ ਦੀ ਏਜੰਸੀ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ ' ਵਿਸ਼ੇ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨਵਾਂਸ਼ਹਿਰ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਐਸ ਆਈ ਹੁਸਨ ਲਾਲ ਵੱਲੋ ਨਸ਼ਿਆ ਨੂੰ ਰੋਕਣ ਲਈ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਕਮਜੋਰ ਕਰਦਾ ਹੈ। ਉਹਨਾਂ ਇਸ ਮੌਕੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਹੈਲਪਲਾਈਨ ਨੰਬਰ 112 ਤੇ ਤੁਰੰਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਵੀ ਗੱਲ ਕਹੀ। ਇਸ ਮੌਕੇ ਏ ਐਸ ਆਈ ਸਤਨਾਮ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਭਾਸ਼ਣ ਦਿੰਦਿਆਂ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਏਜੰਸੀ ਦੇ ਕਰਮਚਾਰੀ ਅਮਿਤ ਰਿਸੀ, ਸੇਲਜ ਮੈਨੇਜਰ,ਦਵਿੰਦਰ ਸਿੰਘ ਜਨਰਲ ਮੈਨੇਜਰ, ਦਵਿੰਦਰਜੀਤ ਸਿੰਘ, ਅੰਮ੍ਰਿਤ ਪਾਲ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਕੁਮਾਰ, ਗੁਰਵਿੰਦਰ ਸਿੰਘ, ਰਮਨ ਕੁਮਾਰ, ਰਾਮ ਜੀ, ਸੰਤੋਖ ਸਿੰਘ, ਮਨਦੀਪ ਸਿੰਘ, ਰਾਜਵੀਰ ਕੌਰ, ਦੀਪਕ, ਹਰਜਿੰਦਰ ਹਰਜੀਤ, ਪਰਦੀਪ ਤੇ ਬੁੱਧ ਰਾਮ ਆਦਿ ਹਾਜ਼ਰ ਸਨ।