39ਵੀਂ ਕਾਨਵੋਕੇਸ਼ਨ ਮੌਕੇ ਪ੍ਰੋ. ਗਗਨਦੀਪ ਕੰਗ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ
ਪਟਿਆਲਾ, 9 ਦਸੰਬਰ:- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 39ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਹੁੰਦੀਆਂ ਹਨ ਜੋ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਸੰਬੰਧੀ ਮੰਤਵ ਉੱਪਰ ਏਨਾ ਨਿੱਠ ਕੇ ਕਾਰਜ ਕਰਦੀਆਂ ਹਨ, ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਥਾਪਿਤ ਹੋਈ ਇਸ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ੈਕਲਟੀਜ਼ ਵਿੱਚ ਗਿਆਨ ਪੈਦਾ ਕਰਨ ਦਾ ਕਾਰਜ ਸਲਾਹੁਣਯੋਗ ਢੰਗ ਨਾਲ ਕੀਤਾ ਜਾ ਰਿਹਾ ਹੈ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਵੱਕਾਰੀ ਡਿਗਰੀਆਂ ਪ੍ਰਾਪਤ ਕਰ ਕੇ ਵਿਦਿਆਰਥੀਆਂ ਉੱਪਰ ਇਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਸ ਸਮਾਜ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵਿੱਦਿਅਕ ਸਹੂਲਤਾਂ ਨਾਲ ਉਹ ਇਸ ਡਿਗਰੀ ਪ੍ਰਾਪਤ ਕਰਨ ਦੇ ਕਾਬਿਲ ਹੋਏ ਹਨ ਹੁਣ ਬਦਲੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਾਪਤ ਵਿੱਦਿਆ ਦੀ ਵਰਤੋਂ ਉਸ ਸਮਾਜ ਦੀ ਬਿਹਤਰੀ ਲਈ ਕਰਨ। ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਦਾਰਸ਼ਨਿਕ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮੰਤਵ ਸਾਡੇ ਚਰਿੱਤਰ ਦਾ ਨਿਰਮਾਣ ਕਰਨਾ ਹੁੰਦਾ ਹੈ। ਵਿਦਿਆਰਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਚਰਿੱਤਰ ਨਿਰਮਾਣ ਵਿੱਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਾ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲੇ ਰਾਸ਼ਟਰ ਦੇ ਨਿਰਮਾਣ ਲਈ ਚੰਗੇ ਚਰਿੱਤਰ ਵਾਲੇ ਲੋਕਾਂ ਦੀ ਹੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਾਡੀਆਂ ਵਿੱਤੀ ਮੁਸ਼ਕਿਲਾਂ ਹੱਲ ਹੋਣ ਜਾ ਰਹੀਆਂ ਹਨ ਤਾਂ ਸਾਡੇ ਕੋਲ ਮਿਆਰੀ ਕਾਰਜ ਕੀਤੇ ਜਾਣ ਲਈ ਕੋਈ ਵੀ ਬਹਾਨਾ ਬਚਿਆ ਨਹੀਂ ਹੋਣਾ ਚਾਹੀਦਾ। ਪੰਜਾਬੀ ਮੂਲ ਦੀ ਪਹਿਲੀ ਭਾਰਤੀ ਔਰਤ, ਪ੍ਰੋ. ਗਗਨਦੀਪ ਕੰਗ, ਜਿਸ ਨੂੰ ਰੋਇਲ ਸੋਸਾਇਟੀ ਦੀ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੈ, ਵੱਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਕਾਨਵੋਕੇਸ਼ਨ ਮੌਕੇ ਉਨ੍ਹਾਂ ਨੂੰ ਆਨਰਸ ਕਾਜ਼ਾ ਦੀ ਡਿਗਰੀ ਨਾਲ ਨਿਵਾਜਿਆ ਗਿਆ।
ਪ੍ਰੋ. ਗਗਨਦੀਪ ਕੰਗ ਨੇ ਕਿਹਾ ਕਿ ਇੱਕੀਵੀਂ ਸਦੀ ਦੀ ਦੁਨੀਆ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ। ਅਹਿਮ ਖ਼ਿਆਲਾਂ ਦੇ ਜੋੜਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ। ਸੂਝਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥਮੂਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਦਰਸਾ ਦਿੱਤਾ ਹੈ ਕਿ ਜੇ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਉੱਤੇ ਸਮਾਧਾਨ ਨੇ ਰਫ਼ਤਾਰ ਪੱਖੋਂ ਮਾਤ ਪਾਉਣੀ ਹੈ ਤਾਂ ਸਾਨੂੰ ਇੱਕਜੁਟ ਹੋ ਕੇ ਕੰਮ ਕਰਨਾ ਪਵੇਗਾ, ਲੋਕਾਂ ਵਿੱਚ ਅਸਰਦਾਰ ਤਾਲਮੇਲ ਬਣਾਉਣਾ ਪਵੇਗਾ। ਇਸ ਦੁਨੀਆ ਵਿੱਚ ਅਸਰਦਾਰ ਤਾਲਮੇਲ ਸਿਰਫ਼ ਦਰਦਮੰਦੀ ਰਾਹੀਂ ਹੀ ਮੁਮਕਿਨ ਹੈ, ਜਿਸ ਦਾ ਮਾਅਨਾ ਦੂਜਿਆਂ ਦੇ ਅਹਿਸਾਸ ਨੂੰ ਸਮਝਣਾ ਅਤੇ ਹੁੰਗਾਰਾ ਭਰਨਾ ਹੈ। ਕੁਝ ਮਾਅਨਾਖ਼ੇਜ਼ ਕਰਨਾ ਹੀ ਸਾਡੀ ਜ਼ਿੰਦਗੀ ਨੂੰ ਵਿਲੱਖਣ ਬਣਾਉਣਾ ਹੈ। ਅਸੀਂ ਕੰਪਿਊਟਰਨੁਮਾ ਸੰਦਾਂ ਨਾਲ ਬਹੁਤ ਸਮਾਂ ਗੁਜ਼ਾਰਦੇ ਹਾਂ, ਕੀ ਸਾਡੇ ਕੋਲ ਸੰਭਾਵਨਾਵਾਂ ਅਤੇ ਮੌਕਿਆਂ ਵਿੱਚੋਂ ਇਹ ਗੁੰਜਾਇਸ਼ ਫਰੋਲਣ ਦਾ ਸਮਾਂ ਹੈ ਕਿ ਅਸੀਂ ਕੀ ਹੋ ਸਕਦੇ ਹਾਂ? ਉਨ੍ਹਾਂ ਕਿਹਾ ਕਿ ਤੁਹਾਡੀ ਤਿਆਰੀ ਦਾ ਸਮਾਂ ਪੂਰਾ ਹੋ ਗਿਆ ਹੈ, ਹੁਣ ਅਮਲ ਕਰਨ ਦਾ ਵੇਲਾ ਹੈ। ਇਸ ਲਈ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ਲਈ ਉਹ ਰਾਹ ਲੱਭ ਲਵੋਗੇ ਜਦੋਂ ਤੁਸੀਂ ਆਪਣੇ ਸੰਗੀਆਂ ਦੀ ਇਮਦਾਦ ਲਈ ਦੋ ਕਦਮ ਪੁੱਟ ਕੇ ਹੱਥ ਵਧਾਉਂਦੇ ਹੋ, ਜਦੋਂ ਤੁਸੀਂ ਦੂਜਿਆਂ ਨਾਲ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋ, ਜਦੋਂ ਤੁਸੀਂ ਸੱਚ ਵਜੋਂ ਪੇਸ਼ ਕੀਤੇ ਜਾ ਰਹੇ ਕੁਫ਼ਰ ਨੂੰ ਲਲਕਾਰਦੇ ਹੋ ਅਤੇ ਜਦੋਂ ਤੁਸੀਂ ਅਜਿਹੇ ਪੇਸ਼ੇਵਾਰ ਜੀਵਨ ਦਾ ਫ਼ੈਸਲਾ ਕਰਦੇ ਹੋ ਜਿਸ ਦਾ ਮਕਸਦ ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁਝ ਬਿਹਤਰ ਕਰਨਾ ਹੋਵੇ।ਦੂਜਾ ਸੁਨੇਹਾ ਮੈਂ ਇਹ ਦੇਣਾ ਹੈ ਕਿ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ। ਤੀਜੀ ਗੱਲ, ਜੋ ਮੇਰੀ ਸਮਝ ਵਿੱਚ ਸਾਡੇ ਸਭ ਲਈ ਅਹਿਮ ਹੈ। ਇਹ ਗੱਲ ਹੈ, ਅੱਗੇ ਦੀ ਤਿਆਰੀ ਅਤੇ ਵਿਓਂਤਬੰਦੀ ਕਰਨਾ। ਇਸ ਲਈ ਇਹ ਸਮਝ ਲੈਣਾ ਅਹਿਮ ਹੈ ਕਿ ਜ਼ਿੰਦਗੀ ਜਿਊਣ ਲਈ ਮੁਕੰਮਲ ਮਹਿਫ਼ੂਜ਼ੀਅਤ ਦਾ ਕੋਈ ਰਾਹ ਨਹੀਂ ਹੁੰਦਾ, ਕੋਈ ਯਕੀਨੀ ਤਰੀਕਾ ਨਹੀਂ ਹੁੰਦਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੀ ਯੂਨੀਵਰਸਿਟੀ ਦੇ ਅੰਬੈਸਡਰ ਹਨ। ਇਸ ਲਈ ਉਹ ਜਿੱਥੇ ਵੀ ਜਾਣਗੇ ਯੂਨੀਵਰਸਿਟੀ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਹੀ ਬਣੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਮੀਦ ਕਰਦੀ ਹੈ ਕਿ ਵਿਦਿਆਰਥੀ ਹਮੇਸ਼ਾ ਇਸ ਨਾਲ ਜੁੜੇ ਰਹਿਣਗੇ। ਕਾਨਵੋਕੇਸ਼ਨ ਦੇ ਇਸ ਪਹਿਲੇ ਦਿਨ 2020-21 ਦੌਰਾਨ ਪੀ-ਐੱਚ.ਡੀ. ਦੀਆਂ ਡਿਗਰੀਆਂ ਮੁਕੰਮਲ ਕਰਨ ਵਾਲਿਆਂ ਨੂੰ ਡਿਗਰੀਆਂ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿੱਚੋਂ ਸਰਵੋਤਮ ਰਹਿਣ ਵਾਲਿਆਂ ਨੂੰ ਮੈਡਲ ਅਤੇ ਚਾਂਸਲਰ ਮੈਡਲ ਪ੍ਰਦਾਨ ਕੀਤੇ ਗਏ।