ਨਵਾਂਸ਼ਹਿਰ, 24 ਦਸੰਬਰ :- ਵਿਧਾਇਕ ਅੰਗਦ ਸਿੰਘ ਨੇ ਸ਼ਹਿਰ ਦੇ ਵਾਰਡ ਨੰ. ਤਿੰਨ, 11 ਅਤੇ ਇੱਕ 'ਚ 21.48 ਲੱਖ ਰੁਪਏ ਦੇ ਸੜ੍ਹਕੀ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਉਹ ਨਵਾਂਸ਼ਹਿਰ ਦੇ ਲੋਕਾਂ ਨਾਲ ਵਿਕਾਸ ਦੇ ਕੀਤੇ ਵਾਅਦੇ ਨੂੰ ਪੂਰ ਕਰਨ 'ਚ ਸਫ਼ਲ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਏਜੰਡਾ ਆਪਣੇ ਇਸ ਹਲਕੇ ਨੂੰ ਸਭ ਤੋਂ ਵਿਕਸਿਤ ਹਲਕਾ ਬਣਾਉਣਾ ਹੈ ਅਤੇ ਇਸ ਮੰਤਵ ਲਈ ਹੁਣ ਤੱਕ ਉਨ੍ਹਾਂ ਵੱਲੋਂ ਆਪਣੇ ਵਿੱਤ ਮੁਤਾਬਕ ਹਰ ਹੰਭਲਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀ ਕਾਇਆ ਕਲਪ, ਪਿੰਡਾਂ ਦਾ ਚਹੁੰਤਰਫ਼ਾ ਵਿਕਾਸ ਅਤੇ ਹਲਕੇ ਦੇ ਲੋਕਾਂ ਨੂੰ ਉੁਨ੍ਹਾਂ ਦੀ ਹਰ ਬਣਦੀ ਸਹੂਲਤ ਪਹੁੰਚਾਉਣ ਲਈ ਉਹ ਹਰ ਸਮੇਂ ਯਤਨਸ਼ੀਲ ਰਹਿਣਗੇ।
ਉਨ੍ਹਾਂ ਨੇ ਵਾਰਡ ਨੰ. ਤਿੰਨ ਦੁਰਗਾਪੁਰ ਰੋਡ ਵਿਖੇ 14.10 ਲੱਖ, ਵਾਲਮੀਕ ਮੁਹੱਲਾ ਵਾਰਡ ਨੰ. 11 'ਚ 5.78 ਲੱਖ ਅਤੇ ਕੱਲਰਾਂ ਮੁਹੱਲਾ ਵਾਰਡ ਨੰ. 1 ਗੜ੍ਹਸ਼ੰਕਰ ਰੋਡ ਵਿਖੇ 1.5 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਬਣਨ ਵਾਲੀਆਂ ਸੜ੍ਹਕਾਂ/ਗਲੀਆਂ ਦਾ ਨਿਰਮਾਣ ਸ਼ੁਰੂ ਕਰਵਾਇਆ।
ਇਸ ਮੌਕੇ ਸਚਿਨ ਦੀਵਾਨ ਪ੍ਰਧਾਨ ਨਗਰ ਕੌਂਸਲ, ਸਾਬਕਾ ਪ੍ਰਧਾਨ ਰਾਜਿੰਦਰ ਚੋਪੜਾ, ਨਗਰ ਸੁਧਾਰ ਟ੍ਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਜਸਵੀਰ ਕੌਰ ਬਦਵਾਲ ਐਮ ਸੀ, ਬਲਵਿੰਦਰ ਭੁੰਬਲਾ ਐਮ ਸੀ, ਚੇਤ ਰਾਮ ਰਤਨ ਐਮ ਸੀ, ਪ੍ਰਦੀਪ ਚਾਂਦਲਾ, ਪ੍ਰਵੀਨ ਭਾਟੀਆ ਐਮ ਸੀ, ਲਲਿਤ ਸ਼ਰਮਾ, ਗੁਰਮਿੰਦਰ ਬਦਵਾਲ, ਗੁਰਦੇਵ ਕੌਰ, ਰਾਜਿੰਦਰ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।