ਨਵਾਂਸ਼ਹਿਰ ਨੂੰ ਸਿਹਤ ਪੱਖੋਂ ਪੰਜਾਬ ਦਾ ਮਾਡਲ ਹਲਕਾ ਬਣਾਇਆ ਜਾਵੇਗਾ - ਵਿਧਾਇਕ ਅੰਗਦ ਸਿੰਘ

ਹਲਕਾ ਨਵਾਂਸ਼ਹਿਰ, 01 ਦਸੰਬਰ :- ਹਲਕਾ ਨਵਾਂਸ਼ਹਿਰ ਦੇ ਐੱਮ.ਐੱਲ.ਏ. ਅੰਗਦ ਸਿੰਘ ਵੱਲੋਂ ਜਿੰਮ ਅਤੇ ਖੇਡਾਂ ਦਾ ਸਮਾਨ ਵੱਖ-ਵੱਖ ਪਿੰਡਾਂ ਵਿੱਚ ਵੰਡਿਆ ਜਾ ਰਿਹਾ ਹੈ ਇਸੇ ਤਹਿਤ ਵਿਧਾਨ ਸਭਾ ਹਲਕੇ ਨਵਾਂਸ਼ਹਿਰ ਦੇ ਤਿੰਨ ਪਿੰਡ ਸੌਨਾ, ਬਘੌਰਾਂ ਅਤੇ ਭਾਨਮਾਜਰਾ ਵਿੱਚ ਜਿੰਮ ਅਤੇ ਖੇਡਾਂ ਦਾ ਸਮਾਂ ਵੰਡਿਆ। ਇਸ ਵੰਡ ਸਮਾਗਮ ਵਿੱਚ ਅੰਗਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਦੀ ਸਿਹਤ ਦਾ ਖਾਸ ਧਿਆਨ ਰੱਖਦਿਆਂ ਅਤੇ ਨੌਜਵਾਨਾਂ ਪ੍ਰਤੀ ਆਪਣਾ ਫਰਜ਼ ਅਦਾ ਕਰਦਿਆਂ ਹੋਇਆ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿਮ ਅਤੇ ਖੇਡਾਂ ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਇਹ ਸਭ ਤੁਹਾਡੇ ਸਾਰਿਆਂ ਵੱਲੋਂ ਦਿੱਤੇ ਪਿਆਰ ਅਤੇ ਵਿਸ਼ਵਾਸ਼ ਸਦਕਾ ਹੀ ਹੋ ਰਿਹਾ ਹੈ। ਵੰਡ ਸਮਾਗਮ ਦੌਰਨਾ ਅੰਗਦ ਸਿੰਘ ਨੇ ਕਿਹਾ ਕਿ ਹਲਕੇ ਦੇ ਨੌਜਵਾਨਾਂ ਨੇ ਮੇਰੇ ਨਾਲ ਮੁਲਾਕਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਨੇ ਮੈਨੂੰ ਜਿੰਮ ਅਤੇ ਕਸਰਤ ਦੇ ਸਾਮਾਨ ਨੂੰ ਲੈ ਕੇ ਗੱਲਬਾਤ ਕੀਤੀ ਸੀ। ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਸਿਹਤ ਦਾ ਧਿਆਨ ਰੱਖਣ। ਆਪਣੀ ਸਿਹਤ ਬਣਾ ਕੇ ਨੌਜਵਾਨ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਉਪ ਤੱਕ ਲੈ ਕੇ ਜਾ ਸਕਦੇ ਹਨ। ਪਿੰਡ ਸੌਨਾ ਵਿਖੇ ਵੰਡ ਸਮਾਗਮ ਵਿੱਚ ਸਿੱਧੂ ਸਰਪੰਚ, ਬਲਵੀਰ ਸਿੰਘ ਪੰਚ, ਜਸਬੀਰ ਸਿੰਘ ਪੰਚ, ਜਗੀਰ ਕੌਰ ਪੰਚ, ਬਲਦੇਵ ਸਿੰਘ ਮਾਸਟਰ, ਗੁਰਵਿੰਦਰ ਸਿੰਘ, ਬਾਬਾ ਵੀਰ ਸਿੰਘ, ਲਖਵੀਰ ਸਿੰਘ, ਕ੍ਰਿਸ਼ਨ ਲਾਲ, ਸੁਰਿੰਦਰ ਪਾਲ ਸਿੰਘ ਨੇ ਸ਼ਮੂਲੀਅਤ ਕੀਤੀ। ਪਿੰਡ ਬਘੋਰਾਂ ਵਿਖੇ ਵੰਡ ਸਮਾਗਮ ਦੌਰਾਨ ਜੋਗਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰੀਤਮ ਭਗਤ, ਜੋਗਾ ਸਿੰਘ ਮੈਂਬਰ ਪੰਚਾਇਤ, ਬਲਵੀਰ ਸਿੰਘ ਅਟਵਾਲ, ਸਤਨਾਮ ਸਿੰਘ, ਨਰਿੰਦਰ ਸਿੰਘ ਪਿੰਡ ਬਰਵਾ, ਮਨਿੰਦਰ ਸਿੰਘ ਮੈਂਬਰ ਪੰਚਾਇਤ, ਕੁਲਵਿੰਦਰ ਸਿੰਘ, ਜੁਝਾਰ ਸਿੰਘ ਪ੍ਰਧਾਨ ਦਸਮੇਸ਼ ਖੇਡ ਕਲੱਬ ਭਗੌਰਾਂ ਹਾਜ਼ਰ ਰਹੇ। ਹਲਕੇ ਦੇ ਪਿੰਡ ਭਾਨ ਮਜ਼ਾਰਾ ਵਿਖੇ ਜਿਮ ਅਤੇ ਸਪੋਰਟਸ ਦੇ ਸਮਾਨ ਵੰਡ ਦੌਰਾਨ ਚਮਨ ਲਾਲ ਸਿੰਘ (ਚੇਅਰਮੈਨ ਮਾਰਕੀਟ ਕਮੇਟੀ), ਸੁਚਾ ਸਿੰਘ ਸਾਬਕਾ ਸਰਪੰਚ, ਬਖਸ਼ਿਸ਼ ਸਿੰਘ, ਸੰਤੋਖ ਸਿੰਘ, ਤੁਰ ਸਿੰਘ, ਪਰਮਜੀਤ ਸਿੰਘ, ਚੂਹੜ ਸਿੰਘ, ਲੱਖਾਂ ਗੋਤ ਦੇ ਜਠਾਰੇ (ਕਮੇਟੀ) ਮੌਜੂਦ ਸਨ।