ਨਵਾਂਸ਼ਹਿਰ, 23 ਦਸੰਬਰ : - ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਅੱਜ ਇੱਥੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪੜ੍ਹੇ ਲਿਖੇ ਡੇਅਰੀ ਫਾਰਮਰਾਂ ਦੇ "ਆਤਮ ਨਿਰਭਰ ਭਾਰਤ ਅਭਿਆਨ" ਪਸ਼ੂ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਸਕੀਮ ਤਹਿਤ ਦਧਾਰੂ ਪਸ਼ੂਆਂ ਦੇ ਹਿਸਾਬ ਨਾਲ ਪਸ਼ੂ ਪਾਲਕ ਬਿਨਾਂ ਕਿਸੇ ਗਾਰੰਟੀ ਤੋਂ 1.60 ਲੱਖ ਰੁਪਏ ਦਾ 'ਪਸ਼ੂ ਕਿਸਾਨ ਕਰੈਡਿਟ ਕਾਰਡ' ਬਣਾ ਸਕਦੇ ਹਨ। ਇਸ ਪਸ਼ੂ ਕਿਸਾਨ ਕ੍ਰੈਡਿਟ ਉੱਤੇ 7 ਫ਼ੀਸਦੀ ਸਧਾਰਨ ਵਿਆਜ ਲੱਗੇਗਾ। ਜਿਹੜੇ ਦੁੱਧ ਉਤਪਾਦਕ ਸਮੇਂ ਸਿਰ ਕ੍ਰੈਡਿਟ ਕਾਰਡ ਦੀ ਰਾਸ਼ੀ ਮੋੜਦੇ ਰਹਿਣਗੇ, ਉਨ੍ਹਾਂ ਲਾਭਪਾਤਰੀਆਂ ਨੂੰ ਵਿਆਜ ਦੀ ਦਰ 7 ਫ਼ੀਸਦੀ 'ਤੇ 3 ਫ਼ੀਸਦੀ ਸਬਸਿਡੀ ਮਿਲੇਗੀ। ਜ਼ਿਲ੍ਹੇ ਦੇ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ, ਕ੍ਰੈਡਿਟ ਕਾਰਡ ਬਣਵਾਉਣ ਲਈ ਆਪਣਾ ਦਸਤਾਵੇਜ਼ ਜਿਵੇਂ ਅਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਨਾਲ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਸ਼ਹੀਦ ਭਗਤ ਸਿੰਘ ਨਗਰ ਵਿਖੇ ਦਫ਼ਤਰੀ ਕੰਮਕਾਜ ਵਾਲੇ ਦਿਨਾਂ ਦੌਰਾਨ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 01823-225050 'ਤੇ ਸੰਪਰਕ ਕੀਤਾ ਜਾ ਸਕਦਾ ਹੈ।