ਰੋਟਰੀ ਕਲੱਬ ਵਲੋਂ ਕਾਲਜ ਲਾਇਬ੍ਰੇਰੀ ਲਈ ਯੂ.ਜੀ.ਸੀ ਨੈਟ ਦੀ ਤਿਆਰੀ ਸਬੰਧੀ ਕਿਤਾਬਾਂ ਭੇਂਟ

ਪਟਿਆਲਾ, 17 ਦਸੰਬਰ:-   ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਰੋਟਰੀ ਡਿਸਟ੍ਰਿਕ 3090 ਕਲੱਬ ਵੱਲੋਂ ਕਾਲਜ ਲਾਇਬ੍ਰੇਰੀ ਪ੍ਰੋੋਜੈਕਟ ਅਧੀਨ ਮਿਤੀ 17-12-2021 ਨੂੰ ਕਾਲਜ ਲਾਇਬ੍ਰੇਰੀ ਨੂੰ 48 ਯੂ.ਜੀ.ਸੀ ਨੈਟ ਨਾਲ ਸਬੰਧਤ ਪੁਸਤਕਾਂ (ਪੇਪਰ 1 ਅਤੇ ਪੇਪਰ 2) ਅਤੇ 1220 ਵਿਦਿਆਰਥੀਆਂ ਨੂੰ ਨੈੱਕ ਹੋਲਡਰ ਸ਼ਨਾਖਤੀ ਕਾਰਡ ਭੇਂਟ ਕੀਤੇ ਗਏ।
  ਇਸ ਮੌਕੇ ਡਿਸਟ੍ਰਿਕ ਗਵਰਨਰ ਰੋਟੇਰੀਅਨ ਪਰਵੀਨ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ (ਪ੍ਰੋ.) ਡਾ. ਕੁਸਮ ਲਤਾ ਨੇ ਸਮਾਗਮ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਰੋਟਰੀ ਡਿਸਟ੍ਰਿਕ 3090 ਕਲੱਬ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਕਲੱਬ ਸ਼ੁਰੂ ਤੋਂ ਹੀ ਮਨੁੱਖਤਾ ਦੀ ਸੇਵਾ ਲਈ ਕਾਰਜਸ਼ੀਲ ਰਿਹਾ ਹੈ। ਕਿਤਾਬਾਂ ਦਾ ਵਿਦਿਆਰਥੀ ਜੀਵਨ ਵਿਚ ਮਹੱਤਵਪੂਰਨ ਸਥਾਨ ਹੁੰਦਾ ਹੈ ਅਤੇ ਇਹ ਵਿਦਿਆਰਥੀਆਂ ਨੂੰ ਜੀਵਨ ਸੇਧ ਦੇਣ ਲਈ ਚਾਨਣ ਮੁਨਾਰਾ ਸਾਬਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਭੇਂਟ ਕੀਤੀਆਂ ਯੂ.ਜੀ.ਸੀ (ਨੈੱਟ) ਦੀਆਂ ਕਿਤਾਬਾਂ ਕਾਲਜ ਦੇ ਵਿਦਿਆਰਥੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ। ਕਾਲਜ ਦੇ 1980 ਬੈਚ ਦੇ ਅਲੂਮਨੀ ਅਤੇ ਰੋਟਰੀ ਡਿਸਟ੍ਰਿਕ 3090 ਦੇ ਐਸਿਸਟੈਂਟ ਗਵਰਨਰ ਸੀ.ਏ. ਰਾਜੀਵ ਗੋਇਲ ਨੇ ਕਾਲਜ ਦੇ ਪ੍ਰਿੰਸੀਪਲ (ਪ੍ਰੋ.) ਡਾ. ਕੁਸਮ ਲਤਾ ਦੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਅਤੇ ਕਾਲਜ ਦੇ ਵਿਕਾਸ ਲਈ ਕੀਤੇ ਯੋਗ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਅਪਰਾ ਨੇ ਬਾਖੂਬੀ ਨਿਭਾਇਆ।ਡਾ.ਵਨੀਤਾ ਰਾਣੀ ਨੇ ਆਏ ਹੌਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਕਾਲਜ ਦੇ ਅਲੂਮਨੀ ਅਤੇ ਸਾਬਕਾ ਪ੍ਰਿੰਸੀਪਲ ਆਰ.ਕੇ. ਸ਼ਰਮਾ, ਕਲੱਬ ਦੇ ਜ਼ੋਨਲ ਸੈਕਟਰੀ ਰੋਟੇਰੀਅਨ ਐਨ.ਕੇ. ਜੈਨ, ਪੀ.ਡੀ.ਜੀ. ਰੋਟੇਰੀਅਨ ਧਰਮਵੀਰ, ਰੋਟੇਰੀਅਨ ਤਰਸੇਮ ਬਾਂਸਲ, ਰੋਟੇਰੀਅਨ ਮਾਨਿਕ ਰਾਜ ਸਿੰਗਲਾ, ਰੋਟੇਰੀਅਨ ਵਿਸ਼ਾਲ ਸ਼ਰਮਾ, ਰੋਟੇਰੀਅਨ ਅਦੀਸ਼ ਬਜਾਜ, ਰੋਟੇਰੀਅਨ ਸੁਮਨ ਗੁਪਤਾ, ਸੀ. ਏ ਦੀਪਕ ਮਲਹੋਤਰਾ, ਵਰਿੰਦਰ ਧਵਨ, ਬੀ.ਕੇ ਸੂਦ ਅਤੇ ਕਾਲਜ ਲਾਇਬ੍ਰੇਰੀਅਨ ਮੈਡਮ ਚਰਨਜੀਤ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਮੂਹ ਸਟਾਫ ਮੈਂਬਰਜ਼, ਰੋਟਰੈਕਟ ਕਲੱਬ ਦੇ ਵਿਦਿਆਰਥੀ ਮੈਂਬਰਜ਼, ਰੋਟਰੈਕਟ ਕਲੱਬ ਦੇ ਪ੍ਰਧਾਨ ਸੁਨੰਦਨ ਘਈ ਅਤੇ ਸਕੱਤਰ ਯੋਗੇਸ਼ ਵਰਮਾ ਸ਼ਾਮਲ ਹੋਏ। ਰੋਟਰੀ ਕਲੱਬ ਵਲੋਂ 'ਗੋ-ਗਰੀਨ ' ਪ੍ਰੋਜੈਕਟ ਦੇ ਤਹਿਤ ਸਟਾਫ ਅਤੇ ਵਿਦਿਆਰਥੀਆਂ ਨੂੰ ਈਕੋ ਫਰੈਂਡਲੀ ਪੈਨਸਲਾਂ ਵੰਡੀਆਂ ਗਈਆਂ।