ਨਵਾਂਸ਼ਹਿਰ 16 ਦਿਸੰਬਰ (ਵਿਸ਼ੇਸ਼ ਪ੍ਰਤੀਨਿਧੀ) ਸਿੰਘੂ ਬਾਰਡਰ ਦਿੱਲੀ ਵਿਖੇ ਮੋਰਚੇ ਦੇ ਪਹਿਲੇ ਦਿਨ ਤੋਂ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਬਣਾਕੇ ਐਮਰਜੰਸੀ ਸੇਵਾਵਾਂ, ਦਵਾਈਆਂ, ਫੀਜੀਓ-ਥੈਰੇਪੀ ਆਦਿ ਹਰ ਤਰ੍ਹਾਂ ਦੀਆਂ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਵਾਲੀ ਜੱਥੇਬੰਦੀ ਲਾਈਫ ਕੇਅਰ ਫਾਉਂਡੇਸ਼ਨ ਜਿੱਥੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਵੀ ਦਵਾਈਆਂ ਦੀ ਸੇਵਾ ਲਗਾਤਾਰ ਕੀਤੀ ਜਾਂਦੀ ਰਹੀ ਜੱਥੇਬੰਦੀ ਦਾ ਨਵਾਂਸ਼ਹਿਰ ਪਹੁੰਚਣ ਤੇ
ਬਾਬਾ ਨਰੰਗ ਸਿੰਘ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਅਤੇ ਮਾਤਾ ਗੁਜਰ ਕੌਰ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਜੱਥੇਬੰਦੀ ਦੇ ਮੁੱਖ ਮੈਂਬਰ ਸ ਅਵਤਾਰ ਸਿੰਘ ਬੈਨੀਪਾਲ, ਅਮਰਜੀਤ ਸਿੰਘ, ਬਖ਼ਸ਼ੀਸ਼ ਸਿੰਘ, ਸਾਜਿਦ ਖਾਨ ਆਦਿ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ ਜੋ ਪੂਰਾ ਸਾਲ ਸਿੰਘੂ ਬਾਰਡਰ ਤੇ ਸੇਵਾਵਾਂ ਨਿਸਨਮਾਨ ਕੀਤਾ ਗਿਆ । ਇਹ ਹਸਪਤਾਲ, ਵੱਡਾ ਆਰ. ਓ. ਸਿਸਟਮ ਅਤੇ ਹੋਰ ਯਾਦਗਾਰ ਹੁਣ ਭੋਗਪੁਰ ਕੋਲ ਚਾਲਾਣ ਪਿੰਡ ਵਿਖੇ ਸਥਾਪਿਤ ਹੋਣਗੀਆਂ। ਉੱਥੇ ਤੋਂ ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਬਾਬਾ ਨਰੰਗ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਅਵਤਾਰ ਸਿੰਘ, ਬਲਵੀਰ ਸਿੰਘ, ਦਵਿੰਦਰ ਕੌਰ, ਹੰਸਾ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸਾਜਿਦ ਖਾਨ, ਡਾ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।