ਨਵਾਂਸ਼ਹਿਰ 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ) ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕੁਲਵਿੰਦਰ ਸਿੰਘ ਸਰਾਏ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਅਮਰੀਕ ਸਿੰਘ ਵੱਲੋਂ ਨਵਾਂਸ਼ਹਿਰ ਦੇ ਅਧੀਨ ਆਉਂਦੇ ਸਾਰੇ ਬਲਾਕਾਂ ਦੇ ਡੀ ਐਮ ਤੇ ਬੀ ਐਮ ਨਾਲ ਪਲੇਠੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿੱਖਿਆ ਅਧਿਕਾਰੀਆਂ ਨੇ ਰੂਬਰੂ ਹੁੰਦਿਆਂ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਗਿਆ। ਉਹਨਾਂ ਨੇ ਗੁਣਾਤਮਕ ਪੱਖੋਂ ਸਿਖਿਆ ਸੁਧਾਰ ਕਰਨ ਤੇ ਜ਼ੋਰ ਦਿੱਤਾ ਅਤੇ ਮਿਤੀ 13 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਦਸਵੀਂ/ਬਾਰ੍ਹਵੀਂ ਦੀਆਂ ਬੋਰਡ ਦੀਆਂ ਪਹਿਲੀ ਟਰਮ ਦੀਆਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਨੇ ਬੱਚਿਆਂ ਨੂੰ ਅਧਿਆਪਕਾਂ ਰਾਹੀਂ ਸੁਨੇਹਾ ਦਿੰਦੇ ਹੋਏ ਨਕਲ ਰਹਿਤ ਇਮਤਿਹਾਨ ਦੇਣ ਦੀ ਕਿਹਾ ਗਿਆ। ਇਸ ਮੌਕੇ ਤੇ ਸਿੱਖਿਆ ਸੁਧਾਰ ਟੀਮ ਦੇ ਸੁਰਿੰਦਰਪਾਲ ਅਗਨੀਹੋਤਰੀ, ਸਿੱਖਿਆ ਸਪੋਕਸਮੈਨ ਪ੍ਰਮੋਦ ਭਾਰਤੀ, ਬਲਾਕਾਂ ਦੇ ਡੀ ਐਮ, ਵਰਿੰਦਰ ਬੰਗਾ, ਨਰੇਸ਼ ਭ੍ਰਿਗੂ, ਜਤਿੰਦਰ ਕੁਮਾਰ ਸ਼ਰਮਾ, ਨਿਰਮਲ ਕੁਮਾਰ ਔੜ, ਸੁਮਿਤ ਕੁਮਾਰ, ਠਾਕੁਰ ਦਾਸ ਮੁਕੰਦਪੁਰ, ਸੁਰਜੀਤ ਸਿੰਘ ਬੰਗਾ, ਬੀ ਐਮ ਸੁਖਵੀਰ ਸਿੰਘ ਬੰਗਾ, ਜਸਵੀਰ ਸਿੰਘ ਬਲਾਚੌਰ, ਸਤਨਾਮ ਸਿੰਘ, ਪਵਨ ਕੁਮਾਰ, ਲਖਵੀਰ ਬਲਾਚੌਰ, ਬਲਵੀਰ ਰਾਹੀ, ਜਸਵਿੰਦਰ ਸਿੰਘ ਸੰਧੂ ਬੀ ਐਮ ਅੰਗਰੇਜ਼ੀ ਆਦਿ ਹਾਜ਼ਰ ਸਨ ।