ਪ੍ਰੋਜੈਕਟ ਦਾ ਮਕਸਦ ਜੇਲ੍ਹ ਬੰਦੀਆਂ ਨੂੰ ਸਿੱਖਿਆ ਨਾਲ ਜੋੜਨਾ : ਵਾਈਸ ਚਾਂਸਲਰ
ਪਟਿਆਲਾ, 18 ਦਸੰਬਰ: - ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਜੋ ਕਿ ਪੰਜਾਬ ਦੀ ਪਹਿਲੀ ਸਟੇਟ ਓਪਨ ਯੂਨੀਵਰਸਿਟੀ ਹੈ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਬੰਦੀਆਂ ਨੂੰ ਰਾਜ ਸਰਕਾਰ ਦੇ ਅਭਿਲਾਸ਼ੀ ਸੁਧਾਰ ਪ੍ਰੋਗਰਾਮ ਤਹਿਤ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੋਜੈਕਟ "ਸਿੱਖਿਆ ਦਾਤ" ਤਹਿਤ ਪੰਜਾਬ ਰਾਜ ਜੇਲ੍ਹ ਅਤੇ ਸੁਧਾਰ ਸੇਵਾਵਾਂ ਵਿਭਾਗ ਨਾਲ ਹੱਥ ਮਿਲਾਇਆ ਹੈ। ਇਸ ਪ੍ਰੋਜੈਕਟ ਦਾ ਮਕਸਦ ਜੇਲ੍ਹ ਵਿਚਲੇ ਬੰਦੀਆਂ ਨੂੰ ਸਿੱਖਿਆ ਨਾਲ ਜੋੜਨਾ ਹੈ ਤਾਂ ਜੋ ਉਨ੍ਹਾਂ ਨੂੰ ਰਿਹਾਈ ਤੋਂ ਬਾਅਦ ਆਰਥਿਕ ਤੌਰ ਤੇ ਸਵੈ-ਨਿਰਭਰ ਬਣਨ ਦੇ ਯੋਗ ਬਣਾਇਆ ਜਾ ਸਕੇ। ਯੂਨੀਵਰਸਿਟੀ ਅਤੇ ਸਟੇਟ ਡਿਪਾਰਟਮੈਂਟ ਦੇ ਸਾਂਝ ਯਤਨਾਂ ਦਾ ਉਦੇਸ਼ ਬੇਰੁਜ਼ਗਾਰੀ ਦੇ ਮੁੱਦੇ ਨਾਲ ਨਜਿੱਠਣਾ ਹੈ ਜਿਸ ਨਾਲ ਸਮਾਜ ਵਿੱਚ ਵੱਡੇ ਪੱਧਰ ਤੇ ਅਪਰਾਧ ਵਿੱਚ ਵਾਧਾ ਹੁੰਦਾ ਹੈ।
ਡਾ. ਕਰਮਜੀਤ ਸਿੰਘ, ਵਾਈਸ-ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਦੱਸਿਆ ਕਿ ਯੂਨੀਵਰਸਿਟੀ ਇੱਕ ਵਿਸ਼ੇਸ਼ ਵਰਗ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਲਈ ਇੱਕ ਵਿੱਦਿਅਕ ਪਲੇਟਫ਼ਾਰਮ ਪ੍ਰਦਾਨ ਕਰੇਗੀ। ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਤਹਿਤ ਸਿੱਖਿਆ ਦੇ ਪ੍ਰਬੰਧਾਂ ਦੀ ਸਹੂਲਤ ਲਈ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਨੋਡਲ ਪੁਆਇੰਟ ਵਜੋਂ ਤਾਲਮੇਲ ਕਰਨ ਲਈ ਇੱਕ ਵਿਸ਼ੇਸ਼ 'ਲਰਨਰ ਸਪੋਰਟ ਸੈਂਟਰ' ਸਥਾਪਤ ਕੀਤਾ ਜਾਵੇਗਾ। ਕੋਰਸਾਂ ਦੀ ਅਧਿਐਨ ਸਮਗਰੀ ਅਤੇ ਪ੍ਰੀਖਿਆ ਦੇ ਪ੍ਰਬੰਧ ਅਤੇ ਇਸ ਦੇ ਨਾਲ-ਨਾਲ ਮੁਲਾਂਕਣ ਗਤੀਵਿਧੀਆਂ ਕੇਂਦਰੀ ਜੇਲ੍ਹ, ਪਟਿਆਲਾ ਵਿਖੇ ਯੂਨੀਵਰਸਿਟੀ ਪ੍ਰਣਾਲੀ ਦੇ ਅਨੁਸਾਰ ਅਤੇ ਹੋਰ ਜੇਲ੍ਹਾਂ ਵਿੱਚ ਇਸ ਦੇ ਸੈਟੇਲਾਈਟ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਜਿੱਥੇ ਗ੍ਰੈਜੂਏਸ਼ਨ ਸਮੇਤ ਵੱਖ-ਵੱਖ ਪ੍ਰੋਗਰਾਮਾਂ ਲਈ ਲੋੜੀਂਦੀ ਗਿਣਤੀ ਵਿੱਚ ਕੈਦੀ ਦਾਖਲ ਹੋਣਗੇ। ਯੋਜਨਾ ਦੀ ਸਹੂਲਤ ਅਤੇ ਅਮਲ ਲਈ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਨੋਡਲ ਅਫ਼ਸਰ ਵਜੋਂ ਯੋਜਨਾ ਅਤੇ ਨਿਗਰਾਨੀ ਦੇ ਡਾਇਰੈਕਟਰ, ਡਾ. ਜੀ.ਐਸ.ਬਤਰਾ ਦੁਆਰਾ ਪ੍ਰੋਜੈਕਟ ਦਾ ਤਾਲਮੇਲ ਕੀਤਾ ਜਾਵੇਗਾ।
ਯੂਨੀਵਰਸਿਟੀ ਬੰਦੀਆਂ ਲਈ ਸਮਾਜ ਵਿੱਚ ਸੁਧਾਰ ਅਤੇ ਜ਼ਿੰਮੇਵਾਰ ਨਾਗਰਿਕਾਂ ਵਜੋਂ ਮੁੜ ਵਸੇਬੇ ਅਤੇ ਮੁੜ ਏਕੀਕ੍ਰਿਤ ਹੋਣ ਲਈ ਸਿੱਖਿਆ ਰਾਹੀਂ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ। ਯੂਨੀਵਰਸਿਟੀ ਦੇ ਛੇ ਸਕੂਲ ਕੰਪਿਊਟਰ, ਸਿੱਖਿਆ/ਵੋਕੇਸ਼ਨ, ਸਮਾਜਿਕ ਵਿਗਿਆਨ, ਭਾਸ਼ਾਵਾਂ, ਵਣਜ/ਪ੍ਰਬੰਧਨ ਅਤੇ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਵਿਸ਼ੇਸ਼ ਅਧਿਐਨਾਂ ਦੇ ਸਰਟੀਫਿਕੇਟ, ਡਿਪਲੋਮਾ ਅਤੇ ਡਿਗਰੀ ਪ੍ਰੋਗਰਾਮ ਪੇਸ਼ ਕਰਦੇ ਹਨ। ਯੂਨੀਵਰਸਿਟੀ ਦੇ ਕੋਲ ਉਪਲਬਧ ਪ੍ਰੋਗਰਾਮਾਂ ਨੂੰ ਖੋਜਕਰਤਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਕਿਸਮਾਂ ਦੇ ਹੁਨਰ ਨਾਲ ਲੈਸ ਕੀਤਾ ਜਾ ਸਕੇ ਜੋ ਕਿ ਕਈ ਤਰ੍ਹਾਂ ਦੇ ਰੁਜ਼ਗਾਰ ਲਈ ਢੁਕਵੇਂ ਹਨ।