ਨਵਾਂਸ਼ਹਿਰ - 13 ਦਸੰਬਰ : ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵੱਲੋਂ ਨੌਜਵਾਨਾਂ ਦੇ ਪ੍ਰਗਤੀਸ਼ੀਲ ਵਿਕਾਸ ਤਹਿਤ ਕੀਤੇ ਜਾ ਰਹੇ ਕੰਮਾਂ ਵਿੱਚ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਿੱਟਾਂ ਅਤੇ ਜਿਮ ਦਾ ਸਮਾਨ ਭੇਂਟ ਕਰਨ ਦਾ ਕੰਮ ਜਾਰੀ ਹੈ। ਇਹਨਾਂ ਵਿੱਚ 2 ਨੈੱਟ ਸਮੇਤ ਬੈਡਮਿੰਟਨ ਕਿੱਟ, ਕ੍ਰਿਕਟ ਕਿੱਟ, ਵਾਲੀਵਾਲ ਕਿੱਟ ਅਤੇ ਕਸਰਤ ਲਈ ਜਿਮ ਦਾ ਸਮਾਨ ਸ਼ਾਮਿਲ ਹੈ।ਉਹਨਾਂ ਨੇ ਗਰਚਾ ਅਤੇ ਦਰੀਆਪੁਰ ਵਿਖੇ ਇਹ ਸਮਾਨ ਭੇਂਟ ਕੀਤਾ। ਉਹਨਾਂ ਦਾ ਟੀਚਾ ਖੇਡਾਂ ਦੇ ਖੇਤਰ ਵਿੱਚ ਸਰੀਰਕ ਚੁਸਤੀ ਅਤੇ ਫੁਰਤੀ ਲਿਆਉਣਾ ਹੈ।ਇਸ ਭਲਾਈ ਭਰੇ ਕੰਮ ਨਾਲ਼ ਨੌਜਵਾਨਾਂ ਨੂੰ ਸੁਨਹਿਰੇ ਭਵਿੱਖ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਵਿਧਾਇਕ ਅੰਗਦ ਸਿੰਘ ਜੀ ਨੇ ਖੇਡਾਂ ਦੀ ਮਹੱਤਤਾ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਈ ਰੱਖਦੀਆਂ ਹਨ। ਦੇਸ਼ ਦੇ ਸਰਵਪੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਬਣੇ। ਉਹਨਾਂ ਨੂੰ ਉਮੀਦ ਹੈ ਕਿ ਨੌਜਵਾਨ ਖੇਡਾਂ ਅਤੇ ਕਸਰਤ ਨਾਲ ਸਬੰਧਿਤ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
ਉਹਨਾਂ ਦੇ ਇਸ ਸ਼ਲਾਘਾਯੋਗ ਕੰਮ ਲਈ ਨੌਜਵਾਨ ਦਿਲੋਂ ਧੰਨਵਾਦ ਕਰ ਰਹੇ ਹਨ। ਹਲਕੇ ਦੇ ਲੋਕਾਂ ਨਾਲ਼ ਰਾਬਤਾ ਕਾਇਮ ਰੱਖਣ ਕਰਕੇ ਹਮੇਸ਼ਾ ਉਹ ਹਰਮਨ ਪਿਆਰੇ ਵਿਧਾਇਕ ਰਹੇ ਹਨ। ਹਲਕਾ ਨਵਾਂਸ਼ਹਿਰ ਦੇ ਨਿਵਾਸੀਆਂ ਅਨੁਸਾਰ ਉਹਨਾਂ ਨੇ ਇੱਕ ਜਾਗਰੂਕ ਨੌਜਵਾਨ ਹੁੰਦੇ ਹੋਏ ਆਪਣੀ ਯੁਵਾ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਫਰਜ਼ ਅਦਾ ਕੀਤੇ ਹਨ।
ਪਿੰਡ ਗਰਚਾ ਵਿਖੇ ਸਰਪੰਚ ਰਾਜਵੀਰ ਸਿੰਘ, ਪੰਚ ਵਰਿੰਦਰ ਸਿੰਘ, ਸੁਰਜੀਤ ਕੌਰ, ਚਰਨਜੀਤ ਕੌਰ, ਬਲਜਿੰਦਰ ਸਿੰਘ ਲੰਬੜਦਾਰ, NRI ਵੀਰ ਸੰਤੋਖ ਸਿੰਘ, ਕਸ਼ਮੀਰ ਸਿੰਘ ਚੌਂਕੀਦਾਰ, ਗੁਰਨੇਕ ਸਿੰਘ, ਜੋਗਿੰਦਰ ਸਿੰਘ ਬਘੌਰਾ ਅਤੇ ਲਖਬੀਰ ਸਿੰਘ ਹਾਜਰ ਸਨ।
ਦਰੀਆਪੁਰ ਵਿਖੇ ਸਰਪੰਚ ਭਜਨਾ ਰਾਮ, ਸਾਬਕਾ ਸਰਪੰਚ ਰਾਮ ਪ੍ਰਕਾਸ਼, ਪੰਚ ਸਲਵੰਤ ਰਾਮ, ਮਹਿੰਦਰ ਰਾਮ, ਪ੍ਰੇਮ ਸਿੰਘ, ਸੋਨੂੰ, ਬੁੱਧ ਨਾਥ ਲੰਬੜਦਾਰ, ਸਰਪੰਚ ਬਲਕਰਨ ਸਿੰਘ ਕਾਹਲੋਂ ਸ਼ਾਮਲ ਸਨ।