ਨਵਾਂਸ਼ਹਿਰ 20 ਦਸੰਬਰ : - ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਅਧੀਨ ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਅੱਜ ਹਲਕਾ ਨਵਾਂਸ਼ਹਿਰ ਦੇ ਪਿੰਡ ਚਾਹੜ ਮਜਾਰਾ ਅਤੇ ਗੋਰਖਪੁਰ ਵਿਖੇ ਜਿੰਮ ਦਾ ਸਮਾਨ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਪਰਾਲਾ ਹੈ ਕਿ ਨੌਜਵਾਨ ਖੇਡ ਸਹੂਲਤਾਂ ਨਾ ਮਿਲਣ ਕਰਕੇ ਖੇਡਾਂ ਤੋਂ ਵਾਂਝੇ ਨਾ ਰਹਿ ਜਾਣ।ਇਸੇ ਲਈ ਉਨ੍ਹਾਂ ਅੰਦਰ ਛਿਪੀ ਇਸ ਪ੍ਰਤਿਭਾ ਨੂੰ ਉਜਾਗਰ ਕਰਨ ਵਾਸਤੇ ਪਿੰਡ-ਪਿੰਡ ਜਿੰਮ ਦਾ ਸਮਾਨ ਉਪਬਲੱਧ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਘਰ ਬੈਠਿਆਂ ਹੀ ਬਿਨਾਂ ਕੋਈ ਪੈਸਾ ਖਰਚ ਕੀਤੇ ਜਿੰਮ ਦੀ ਸਹੂਲਤ ਮਿਲ ਸਕੇ। ਇਸ ਮੌਕੇ ਪਿੰਡ ਚਾਹੜ ਮਜਾਰਾ ਵਿੱਚ ਸਰਪੰਚ ਸੁਰਿੰਦਰ ਸਿੰਘ, ਪੰਚ ਸਤਵਿੰਦਰ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਸੁਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ, ਪੰਚ ਬਲਿਹਾਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਮੰਗਲ ਸਿੰਘ, ਕਲੱਬ ਪ੍ਰਧਾਨ ਅਮਰਜੀਤ ਸਿੰਘ, ਵਾਈਸ ਪ੍ਰਧਾਨ ਸੁਰਜੀਤ ਸਿੰਘ, ਜਗਜੀਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ। ਪਿੰਡ ਗੋਰਖਪੁਰ ਵਿਖੇ ਪੰਚ ਅਸ਼ਵਨੀ ਕੁਮਾਰ, ਰਾਮਪਾਲ, ਬਰਿੰਦਰ ਕੁਮਾਰ,ਜੁਗਿੰਦਰ ਸਿੰਘ, ਐੱਮ.ਸੀ. ਕਮਲਜੀਤ ਬਾਲੀ, ਸਾਬਕਾ ਸਰਪੰਚ ਵਾਸੂਦੇਵ, ਸ਼ਿਵ-ਅਮਨ, ਪੰਕਜ, ਪਰਮਜੀਤ ਕੌਰ, ਬਿਆਸਾ ਦੇਵੀ, ਕੁਲਵਿੰਦਰ ਕੌਰ, ਪਰਵੀਨ ਕੁਮਾਰੀ,ਪੁਸ਼ਪਾ ਦੇਵੀ ਸ਼ਾਮਿਲ ਸਨ।