ਜਿਮ ਅਤੇ ਸਪੋਰਟਸ ਕਿੱਟਾਂ ਰਾਂਹੀ ਖੇਡਾਂ ਨੂੰ ਕੀਤਾ ਜਾਵੇਗਾ ਪ੍ਰਫੁਲਿੱਤ - ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ - 06 ਦਸੰਬਰ :- ਵਿਧਾਇਕ ਅੰਗਦ ਸਿੰਘ ਵੱਲੋਂ  ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਲੰਬੇ ਸਮੇਂ ਤੋਂ ਵੱਖ- ਵੱਖ ਪਿੰਡਾਂ ਵਿੱਚ ਜਿਮ ਦਾ ਸਮਾਨ ਅਤੇ ਸਪੋਰਟਸ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਹਨਾਂ ਨੇ ਪਿੰਡ ਧਰਮਕੋਟ ਅਤੇ ਮੁਬਾਰਕਪੁਰ ਵਿੱਚ ਜਿਮ ਦਾ ਸਮਾਨ ਅਤੇ ਸਪੋਰਟਸ ਕਿੱਟਾਂ ਵੰਡੀਆਂ। ਉਹਨਾਂ ਨੇ ਕਿਹਾ ਕਿ ਇਲਾਕੇ ਦੀ ਭਲਾਈ ਲਈ ਤੁਹਾਡੇ ਸਭ ਦੇ ਸਹਿਯੋਗ ਸਦਕਾ ਹੀ ਅੱਗੋਂ ਹੋਰ ਵੀ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਈ ਰੱਖਦੀਆਂ ਹਨ। ਬਿਹਤਰ ਸਰੀਰ ਨਾਲ ਹੀ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ। ਇਸ ਕੰਮ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿੰਡ ਧਰਮਕੋਟ ਵਿਖੇ ਉੱਥੋਂ ਦੇ ਸਰਪੰਚ ਬਹਾਦਰ ਸਿੰਘ, ਪੰਚ ਕੁਲਵੰਤ ਸਿੰਘ, ਸਰਵਣ, ਸੁਖਜਿੰਦਰ ਕੌਰ, ਮੱਖਣ ਸਿੰਘ ਰਾਏ, ਪ੍ਰੇਮ ਕੁਮਾਰ, ਅਮਰਜੀਤ ਸਿੰਘ ਅਤੇ ਡਾ. ਭਜਨ ਆਦਿ ਸ਼ਾਮਿਲ ਸਨ।
ਪਿੰਡ ਮੁਬਾਰਕਪੁਰ ਵਿੱਚ ਸਰਪੰਚ ਆਰਤੀ ਰਾਣੀ, ਪੰਚ ਬਲਵਿੰਦਰ ਕੁਮਾਰ, ਕੇਵਲ ਰਾਮ, ਮਨਜੀਤ ਕੌਰ, ਰਮੇਸ਼ ਕੌਰ, ਰਾਮ ਧੰਨ, ਸੁੱਚਾ ਰਾਮ, ਨ ਲਾਲ ਅਤੇ ਸ਼ਿੰਦੋ ਰਾਣੀ ਹਾਜਰ ਸਨ।