ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ
ਨਵਾਂਸ਼ਹਿਰ, 15 ਅਗਸਤ : ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕੇ ਸੀ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਕੌਮੀ ਝੰਡੇ ਦੇ ਸਨਮਾਨ ਵਿੱਚ ਰਾਸ਼ਟਰ ਗਾਇਨ ਗਾਇਆ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਚੀਫ਼ ਡਰਿੱਲ ਇੰਸਟ੍ਰੱਕਟਰ ਕਮਲ ਰਾਜ ਪਰਮਾਰ ਦੀ ਅਗਵਾਈ ਵਿੱਚ ਸਲਾਮੀ ਦਿੱਤੀ ਗਈ।
ਜ਼ਿਲ੍ਹਾ ਕਚਹਿਰੀਆਂ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਕਰੁਨੇਸ਼ ਕੁਮਾਰ, ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) ਮਨੀਸ਼ਾ ਜੈਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਗਬੀਰ ਸਿੰਘ ਮਹਿੰਦੀਰੱਤਾ, ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਕੋਂਪਲੇ ਧੰਜਲ ਵਧੀਕ ਸਿਵਲ ਜੱਜ (ਸੀਨੀ. ਡਵੀਜ਼ਨ), ਮੋਨਿਕਾ ਚੌਹਾਨ ਸਿਵਲ ਜੱਜ (ਜੂਨੀ. ਡਵੀਜ਼ਨ), ਸਰਵੇਸ਼ ਸਿੰਘ ਸਿਵਲ ਜੱਜ (ਜੂਨੀ. ਡਵੀਜ਼ਨ) ਵੀ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਾਜਵਾ ਨੇ ਇਸ ਮੌਕੇ ਸਮੂਹ ਨਿਆਇਕ ਅਫ਼ਸਰਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਮਜ਼ਬੂਤ ਅਤੇ ਸੰਗਠਿਤ ਰਾਸ਼ਟਰ ਦੇ ਨਿਰਮਾਣ ਵਿੱਚ ਹਰ ਇੱਕ ਨਾਗਰਿਕ ਦਾ ਯੋਗਦਾਨ ਵਡਮੁੱਲਾ ਹੈ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਕਚਿਹਰੀਆਂ ਨਵਾਂਸ਼ਹਿਰ ਵਿਖੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਕੌਮੀ ਝੰਡਾ ਲਹਿਰਾਉਂਦੇ ਹੋਏ।