ਜ਼ਿਲ੍ਹੇ ਦੇ ਹਰ ਬਲਾਕ ਚ ਲਗਾਏ ਜਾਣਗੇ ਅਸੈਸਮੈਂਟ ਕੈਂਪ
ਨਵਾਂਸ਼ਹਿਰ, 4 ਅਗਸਤ: ਜਿਲਾ ਪ੍ਰਸ਼ਾਸ਼ਨ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ
ਵਿਭਾਗ,ਪੰਜਾਬ ਵਲੋਂ
ਸਾਂਝੇ ਉਪਰਾਲੇ ਤਹਿਤ ਅਲਿੰਮਕੋ ਅਤੇ ਕੋਮਨ ਸਰਵਿਸ ਸੈਂਟਰ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ
ਉਪਕਰਣ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਰ ਬਲਾਕ ਵਿੱਚ ਅਸੈਸਮੈਂਟ
ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਨਕਲੀ ਅੰਗ, ਵ੍ਹੀਲ ਚੇਅਰ, ਟਰਾਈ ਸਾਈਕਲ,ਮੋਟਰਾਇਜਡ
ਟਰਾਈ ਸਾਈਕਲ, ਕੰਨਾਂ ਦੀ ਮਸ਼ੀਨ, ਬਰੈਲ ਫੋਨ ਆਦਿ ਮੁਹੱਇਆ ਕਰਵਾਏ ਜਾਣੇ ਹਨ।ਲੋੜਵੰਦ ਬਿਨੈਕਾਰ
ਦਾ ਘੱਟ ਤੋਂ ਘੱਟ 40 ਫੀਸਦੀ ਦਿਵਿਆਂਗਜ਼ਨ ਹੋਣਾ ਜਰੂਰੀ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਦੱਸਿਆ
ਕਿ ਲੋੜਵੰਦ ਦਿਵਿਆਂਗਜਨਾ ਇਸ ਸਕੀਮ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼ ਆਧਾਰ ਕਾਰਡ ਦੀ ਕਾਪੀ,
ਇੱਕ ਪਾਸਪੋਰਟ ਸਾਇਜ ਫੋਟੋ, ਦਿਵਿਆਂਗਜਨ 40 ਫੀਸਦੀ ਅਤੇ ਆਮਦਨ ਸਰਟੀਫਿਕੇਟ ਆਮਦਨ 22500 ਰੁਪਏ
ਤੋਂ ਘੱਟ ਪ੍ਰਤੀ ਮਹੀਨਾ, ਸਰਪੰਚ/ਐਮ.ਸੀ./ ਤਹਿਸੀਲਦਾਰ/ਪਟਵਾਰੀ ਆਦਿ ਤੋਂ ਤਸਦੀਕ ਸ਼ੁਦਾ ਲੈ ਕੇ
ਨੇੜੇ ਦੇ ਸੀ.ਐਸ.ਸੀ. ਸੈਂਟਰਾਂ ਵਿੱਚ ਜਾ ਕੇ ਆਪਣੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ।