ਦਸਵੀਂ ਤੇ ਬਾਰ੍ਹਵੀ ਦੀਆਂ ਅਗਸਤ/ਸਤੰਬਰ ਪ੍ਰੀਖਿਆਵਾਂ ਦੇ ਮੱਦੇਨਜ਼ਰ ਇਮਤਿਹਾਨ ਕੇਂਦਰਾਂ ਦੇ ਬਾਹਰ ਧਾਰਾ 144 ਲਗਾਈ

100 ਮੀਟਰ ਦੇ ਘੇਰੇ 'ਚ ਅਣ-ਅਧਿਕਾਰਿਤ ਵਿਅਕਤੀਆਂ ਦੇ ਦਾਖਲੇ 'ਤੇ ਰਹੇਗੀ ਪਾਬੰਦੀ
ਨਵਾਂਸ਼ਹਿਰ, 7 ਅਗਸਤ, 2023: ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ
ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ
ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਸਵੀਂ ਅਤੇ ਬਾਰਵੀਂ
ਸ਼੍ਰੇਣੀ ਅਗਸਤ/ਸਤੰਬਰ 2023 ਦੀ ਅਨੁਪੂਰਕ/ਰੀ-ਅਪੀਅਰ ਪ੍ਰੀਖਿਆਵਾਂ ਦੌਰਾਨ ਜ਼ਿਲ੍ਹੇ ਵਿੱਚ
ਸਥਾਪਿਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ
ਰੋਕਣ ਲਈ ਕਿਸੇ ਵੀ ਅਣ-ਅਧਿਕਾਰਡ ਵਿਅਕਤੀ ਨੂੰ ਦਾਖਲ ਨਾ ਹੋਣ ਸਬੰਧੀ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ ਨਗਰ (ਮੋਹਾਲੀ) ਵਲੋਂ
ਜ਼ਿਲ੍ਹੇ ਵਿੱਚ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ/ਸਤੰਬਰ-2023 ਦੀ ਅਨੁਪੂਰਕ/ਰੀ-ਅਪੀਅਰ
ਪ੍ਰੀਖਿਆਵਾਂ ਜੋ ਕਿ 11.8.2023 ਤੋਂ 6.9.2023 ਤੱਕ ਸਵੇਰੇ ਦੇ ਸੈਸ਼ਨ ਵਿੱਚ 10 ਵਜੇ ਤੋਂ
1:15 ਵਜੇ ਤੱਕ ਕਰਵਾਈਆਂ ਜਾ ਰਹੀਆਂ ਹਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ
ਗਏ ਇਹ ਹੁਕਮ 11.8.2023 ਤੋਂ 6.9.2023 ਤੱਕ ਲਾਗੂ ਰਹਿਣਗੇ।