ਨਵਾਂਸ਼ਹਿਰ, 10 ਅਗਸਤ : - 28 ਤੋਂ 30 ਸਤੰਬਰ ਤੱਕ ਸ਼ਹੀਦ-ਏ-ਆਜ਼ਮ ਸ. ਸਰਦਾਰ ਭਗਤ ਸਿੰਘ ਜੀ ਦੇ
ਵਰ੍ਹੇਗੰਢ ਤੇ ਕਰਵਾਏ ਜਾਣ ਵਾਲੇ ਇਨਕਲਾਬ ਫੈਸਟੀਵਲ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਨੇ ਚੱਲ ਰਹੇ ਮਿਊਜ਼ੀਅਮ ਦੇ ਨਵੀਨੀਕਰਨ ਦੇ ਕੰਮ ਅਤੇ ਜੱਦੀ ਘਰ ਦਾ ਦੌਰਾ ਕਰਕੇ
ਜਾਇਜਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਟਕੜ ਕਲਾਂ ਮਿਊਜ਼ੀਅਮ ਦੀ ਰੈਨੋਵੇਸ਼ਨ ਦਾ
ਕੰਮ ਤੇਜ਼ੀ ਨਾਲ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ
ਮਿਊਜ਼ੀਅਮ ਦਾ ਕੰਮ 28 ਸਤੰਬਰ ਤੋਂ ਪਹਿਲਾਂ ਪੂਰਾ ਕਰਨ ਦੀ ਯੋਜਨਾ ਉਲੀਕੀ ਗਈ ਹੈ ਤਾਂ ਜੋ
ਵਰ੍ਹੇਗੰਢ ਦੌਰਾਨ ਮਿਊਜ਼ੀਅਮ ਨੂੰ ਆਮ ਜਨਤਾ ਦੇ ਲਈ ਖੋਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊੂਜ਼ੀਅਮ ਦੇ ਬਾਹਰ ਸਥਿਤ
ਬੁੱਤ ਅਤੇ ਪਿਤਾ ਸ. ਕਿਸ਼ਨ ਸਿੰਘ ਦੀ ਯਾਦਗਾਰ ਵਾਲੇ ਥਾਂ, ਪਿਛਲੇ ਪਾਸੇ ਸਥਿਤ ਰੈਲੀ ਗਰਾਊਂਡ,
ਪਿੰਡ 'ਚ ਸਥਿਤ ਜੱਦੀ ਘਰ, ਮਾਤਾ ਵਿਦਿਆਵਤੀ ਪਾਰਕ ਅਤੇ ਸ਼ਹੀਦ-ਏ-ਆਜ਼ਮ ਤੇ ਪਰਿਵਾਰ ਨਾਲ ਜੁੜੀਆਂ
ਹੋਰਨਾਂ ਥਾਂਵਾਂ ਦੀ ਮੁਕੰਮਲ ਸਾਫ਼-ਸਫ਼ਾਈ ਦੇ ਆਦੇਸ਼ ਵੀ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਨੂੰ ਜਾਦੀ ਸੜ੍ਹਕ, ਨਾਲ ਲੱਗਦੀ
ਗ੍ਰੀਨ ਬੈਲਟ ਆਦਿ ਦਾ ਜਾਇਜ਼ਾ ਵੀ ਲਿਆ ਗਿਆ ਹੈ।ਇਸ ਮੌਕੇ 'ਤੇ ਹੋਰਨਾ ਅਧਿਕਾਰੀਆਂ ਤੋਂ
ਇਲਾਵਾ ਡਿਸਟ੍ਰਿਕ ਡਿਵੈਲਪਮੈਂਟ ਫੈਲੋ ਸੰਜਨਾ ਸਲਸੇਨਾ ਵੀ ਮੌਜੂਦ ਸਨ।