ਨਵਾਂਸ਼ਹਿਰ, 12 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ
ਸ਼ਿਕਾਇਤ ਮਿਲਣ ਉਪਰੰਤ ਸਤਲੁਜ
ਦਰਿਆ ਨਾਲ ਲੱਗਦੇ ਪਿੰਡ ਰਤਨਾਨਾ ਵਿਖੇ ਦਰਿਆ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ
ਅਚਨਚੇਤ ਚੈਕਿੰਗ ਕੀਤੀ ਅਤੇ ਇੱਕ ਵਿਅਕਤੀ ਸਮੇਤ ਦੋ ਟਰਾਲੀਆਂ ਨੂੰ ਕਾਬੂ ਕੀਤਾ। ਇਸ
ਮੌਕੇ ਲੂਲੂਤੇ ਉਨ੍ਹਾਂ ਨਾਲ ਐਸ ਐਚ ਓ ਰਾਹੋਂ ਪੰਕਜ ਸ਼ਰਮਾ ਅਤੇ ਨਾਇਬ ਤਹਿਸੀਲਦਾਰ ਵਿਜੇ
ਵੀ ਮੌਜੂਦ ਸਨ।
ਡਿਪਟੀ ਕਮਿਸ਼ਨਮਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਪਿੰਡ ਰਤਨਾਨਾ
ਵਿਖੇ ਬਰਸਾਤ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਰੇਤਾ ਰੁੜ ਕੇ ਆਏ ਹੋਈ ਹੈ। ਇਸਦਾ
ਫਾਇਦਾ ਉਠਾਉਂਦੇ ਹੋਏ ਮਾਈਨਿੰਗ ਮਾਫੀਆ ਵੱਲੋਂ ਰੇਤਾ ਦਰਿਆ ਵਿੱਚੋਂ ਇਕੱਠੀ ਕਰਕੇ
ਟਿੱਪਰ, ਟਰਾਲੀਆਂ ਰਾਹੀਂ ਦੂਜੇ ਸ਼ਹਿਰਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ। ਸੂਚਨਾ
ਮਿਲਣ ਉਪਰੰਤ ਜਦ ਦਰਿਆ ਰੇਡ ਕੀਤੀ ਗਈ, ਤਾਂ ਪਾਇਆ ਗਿਆ ਕਿ ਮਾਈਨਿੰਗ ਮਾਫੀਆ ਵੱਲੋਂ
ਦਰਿਆ ਵਿੱਚੋਂ ਰੇਤਾ ਇਕੱਠੀ ਕਰਕੇ ਇਕ ਵਿਸ਼ੇਸ਼ ਡੰਪ ਬਣਾਇਆ ਗਿਆ ਸੀ । ਇਸ ਡੰਪ ਦੇ ਨਾਲ
ਦੋ ਟਰਾਲੀਆਂ ਅਤੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁਲਿਸ ਵਿਭਾਗ ਵੱਲੋਂ ਵਿਅਕਤੀ ਤੋਂ
ਪੁੱਛ-ਗਿੱਛ ਕੀਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਪਰਚਾ ਦਰਜ ਕਰਕੇ ਸਖਤ ਕਾਰਵਾਈ ਕਰਨ
ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਅਵੈਧ ਮਾਈਨਿੰਗ ਬਿਲਕੁਲ ਵੀ ਬਰਦਾਸ਼ਤ
ਨਹੀਂ ਕੀਤੀ ਜਾਵੇਗੀ ਅਤੇ ਪੁਲਿਸ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼
ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਸਮੇਂ-ਸਮੇਂ ਤੇ ਦਿਨ- ਰਾਤ
ਰੇਡ ਕਰਕੇ ਚੈਕਿੰਗ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਵੈਧ
ਮਾਈਨਿੰਗ ਦੇ ਨਾਲ ਦਰਿਆ ਦੇ ਕੰਡੇ ਬੰਨ
ਵੀ ਖਰਾਬ ਹੋ ਜਾਂਦੇ ਹਨ, ਜਿਸ ਨਾਲ ਪਾਣੀ ਜ਼ਿਆਦਾ ਮਾਤਰਾ ਵਿੱਚ ਆਉਣ ਤੇ ਬੰਨ ਟੁੱਟਣ ਦਾ
ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਵੀ ਵਧ
ਜਾਂਦਾ ਹੈ।
ਫੋਟੋ ਕੈਪਸ਼ਨ:ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪਿੰਡ ਰਤਨਾਨਾ ਨਾਲ ਲੱਗਦੇ
ਸਤਲੁਜ ਦਰਿਆ ਵਿੱਖੇ
ਅਵੈਧ ਮਾਈਨਿੰਗ ਸਬੰਧੀ ਸੂਚਨਾ ਮਿਲਣ ਉਪਰੰਤ ਅਚਨਚੇਤ ਚੈਕਿੰਗ ਕਰਦੇ ਹੋਏ।
Office District Public Relations Officer, SBS Nagar
Two trolleys seized and one person caught for illegal mining
The deputy commissioner and police officers conducted a raid at the Sutlej
river in the village of Ratnana
Police and Mining Department officials have been instructed to form teams
and carry out periodic checks
SBS Nagar, 12 August. After receiving a complaint, Deputy Commissioner
Navjot Pal Singh Randhawa conducted an impromptu check with police officers
in the river at Ratnana village on the Sutlej River on Saturday and seized
two trolleys including a person.
The Deputy Commissioner said that he was receiving a complaint that after
the rains in village Ratnana, sand has washed away in huge quantities.
Taking advantage of this, the mining mafia collects sand from the river and
supplies it to other cities through tipper trolleys. After receiving the
information, when the river was raided, it was found that a special dump
had been made by collecting sand from the river by the mining mafia. Two
trolleys and a person were caught along with this dump. The police
department has interrogated the person and instructed to take strict action
by filing a complaint as per the rules.
The Deputy Commissioner said that illegal mining will not be tolerated at
all in the district and instructions have been given by the police and
officials of the concerned department to form special teams and have been
asked to conduct raids day and night from time to time. . He said that
along with illegal mining, the banks of the river are also damaged, with
which there is a risk of breaking the banks when the water comes in excess,
which also increases the risk of loss of life and property.
*Regards,*
*District Public Relations Officer,*
*Shaheed Bhagat Singh Nagar (Pb.)*