ਢਾਹਾਂ ਕਲੇਰਾਂ ਹਸਪਤਾਲ ਵਿਖੇ ਸ਼ੂਗਰ, ਦਿਲ ਦੇ ਰੋਗਾਂ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਗੁੰਬਰ ਨੇ ਅਹੁਦਾ ਸੰਭਾਲਿਆ
ਬੰਗਾ : 09 ਅਗਸਤ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਚ ਸ਼ੂਗਰ, ਦਿਲ ਦੇ ਰੋਗਾਂ, ਗੁਰਦਿਆਂ ਦੀ ਬਿਮਾਰੀਆਂ ਅਤੇ ਜਨਰਲ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ ਵਿਵੇਕ ਗੁੰਬਰ ਐਮ. ਡੀ., ਐਫ. ਸੀ.ਪੀ. ਐਸ. (ਮੈਡੀਸਨ) ਨੇ ਅਹੁਦਾ ਸੰਭਾਲ ਲਿਆ ਹੈ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਸ. ਕਾਹਮਾ ਨੇ ਦੱਸਿਆ ਕਿ ਡਾ ਵਿਵੇਕ ਗੁੰਬਰ ਐਮ. ਡੀ., ਐਫ. ਸੀ.ਪੀ. ਐਸ. (ਮੈਡੀਸਨ) ਨੇ ਐਸ ਐਮ ਬੀ ਟੀ ਮੈਡੀਕਲ ਕਾਲਜ ਨਾਸਿਕ ਤੋਂ ਪੋਸਟ ਗ੍ਰੈਜ਼ੂਏਸ਼ਨ ਮੈਡੀਕਲ ਦੀ ਪੜ੍ਹਾਈ ਅਵੱਲ ਦਰਜੇ ਵਿਚ ਪਾਸ ਕੀਤੀ ਹੈ। ਡਾ ਵਿਵੇਕ ਗੁੰਬਰ ਪਿਛਲੇ 12 ਸਾਲਾਂ ਤੋਂ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਗੁਰਦਿਆਂ ਦੇ ਰੋਗਾਂ, ਗਠੀਆ, ਜ਼ੁਕਾਮ, ਸਿਰ ਦਰਦ, ਬੁਖਾਰ, ਨਮੋਨੀਆ, ਸਾਹ ਦੇ ਰੋਗ, ਟੀ.ਬੀ., ਟਾਈਫਾਈਡ, ਡੇਂਗੂ, ਮਲੇਰੀਆ, ਬਲੱਡ ਪ੍ਰੇਸ਼ਰ, ਕਰੋਨਾ ਨਾਲ ਸਬੰਧਿਤ ਰੋਗ, ਜਿਗਰ, ਥਾਇਰਾਇਡ, ਮਿਰਗੀ, ਕਾਲਾ ਪੀਲੀਆ, ਪੇਟ ਗੈਸ, ਕਬਜ਼ ਅਤੇ ਹੋਰ ਸਰੀਰਿਕ ਬਿਮਾਰੀਆਂ ਦੇ ਤਜਰਬੇਕਾਰ ਡਾਕਟਰ ਹਨ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਵਿਭਾਗ ਵਿਚ ਕਾਰਡੀਅਕ ਮੋਨੀਟਰ, ਸਾਹ ਵਾਲੀਆਂ ਮਸ਼ੀਨਾਂ (ਵੈਂਟੀਲੇਟਰ), ਇੰਜ਼ਕੈਸ਼ਨ ਪੰਪਜ਼ ਅਤੇ ਹੋਰ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਆਈ. ਸੀ. ਯੂ. ਅਤੇ ਐਮਰਜੈਂਸੀ ਵਿਭਾਗ 24 ਘੰਟੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕਾਰਜਸ਼ੀਲ ਰਹਿੰਦੇ ਹਨ । ਡਾ ਵਿਵੇਕ ਗੁੰਬਰ ਐਮ. ਡੀ., ਐਫ. ਸੀ.ਪੀ. ਐਸ. (ਮੈਡੀਸਨ) ਦੇ ਕਾਰਜਭਾਰ ਸੰਭਾਲਣ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੀ ਹਾਜ਼ਰ ਸਨ । ਵਰਨਯੋਗ ਹੈ ਕਿ ਇਸ ਇਲਾਕੇ ਵਿਚ ਡਾ ਵਿਵੇਕ ਗੁੰਬਰ ਨੇ ਚੈਰੀਟੇਬਲ ਅਤੇ ਸਰਕਾਰੀ ਸਿਹਤ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ।
ਫ਼ੋਟੋ : ਡਾ ਵਿਵੇਕ ਗੁੰਬਰ ਐਮ. ਡੀ., ਐਫ. ਸੀ.ਪੀ.ਐਸ. (ਮੈਡੀਸਨ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਖੇ ਉ ਪੀ ਡੀ ਵਿਚ