ਵਿਦਿਆਂਗਜ਼ਨਾਂ ਲਈ ਬਣਾਵਟੀ ਅੰਗ ਮੁਹੱਈਆ ਕਰਵਾਉਣ ਲਈ 18 ਸਤੰਬਰ ਤੋਂ ਵੱਖ-ਵੱਖ ਬਲਾਕਾ ਵਿਖੇ ਲਗਾਏ ਜਾਣਗੇ ਕੈਂਪ : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਨਵਾਂਸ਼ਹਿਰ, 24 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ
ਬਾਲ ਵਿਕਾਸ ਵਿਭਾਗ, ਪੰਜਾਬ
ਵਲੋਂ ਸਾਂਝੇ ਉਪਰਾਲੇ ਤਹਿਤ ਅਲਿੰਮਕੋ ਅਤੇ ਕੋਮਨ ਸਰਵਿਸ ਸੈਂਟਰ ਦੇ ਸਹਿਯੋਗ ਨਾਲ
ਦਿਵਿਆਂਗਜਨਾਂ ਨੂੰ ਬਣਾਵਟੀ ਅੰਗ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਅਸੈਸਮੈਂਟ
ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਜੋਬਨਦੀਪ ਕੌਰ ਨੇ ਦੱਸਿਆ ਕਿ ਕੈਂਪ ਬਣਾਵਟੀ ਅੰਗ, ਵ੍ਹੀਲ ਚੇਅਰ, ਟਰਾਈ ਸਾਈਕਲ, ਮੋਟਰਾਇਜਡ
ਟਰਾਈ ਸਾਈਕਲ, ਕੰਨਾਂ ਦੀ ਮਸ਼ੀਨ, ਬਰੈਲ ਫੋਨ ਆਦਿ ਮੁਹੱਇਆ ਕਰਵਾਏ ਜਾਣੇ ਹਨ। ਲੋੜਵੰਦ ਬਿਨੈਕਾਰ
ਦਾ ਘੱਟ ਤੋਂ ਘੱਟ 40 ਫੀਸਦੀ ਦਿਵਿਆਂਗਜ਼ਨ ਹੋਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਔੜ ਦਾ ਕੈਂਪ 18 ਸਤੰਬਰ ਨੂੰ ਧਰਮਗੀਰ ਮੰਦਿਰ ਔੜ, ਬਲਾਕ
ਬੰਗਾ ਦਾ ਕੈਂਪ 19 ਸਤੰਬਰ ਨੂੰ ਕੰਮਿਊਨਿਟੀ ਹਾਲ ਬੀ.ਡੀ.ਪੀ.ਓ. ਦਫਤਰ ਬੰਗਾ, ਬਲਾਕ ਬਲਾਚੌਰ
ਦਾ ਕੈਂਪ 20 ਸਤੰਬਰ ਨੂੰ ਕੰਮਿਊਨਿਟੀ ਸੈਂਟਰ ਕਾਠਗੜ੍ਹ, ਬਲਾਕ ਨਵਾਂਸ਼ਹਿਰ ਦਾ ਕੈਂਪ 21
ਸਤੰਬਰ ਨੂੰ ਆਈ.ਟੀ.ਆਈ. ਗਰਾਊਂਡ ਚੰਡੀਗੜ੍ਹ ਰੋਡ ਨਵਾਂਸ਼ਹਿਰ ਅਤੇ ਬਲਾਕ ਸੜੋਆ ਦਾ ਕੈਂਪ 22
ਸਤੰਬਰ ਨੂੰ ਸ਼ਿਵ ਮੰਦਿਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਲੋੜਵੰਦ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ
ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼, ਆਧਾਰ ਕਾਰਡ ਦੀ ਕਾਪੀ, ਵੋਟਰ ਆਈ.ਡੀ., ਇੱਕ ਪਾਸਪੋਰਟ ਸਾਇਜ
ਫੋਟੋ, ਦਿਵਿਆਂਗਜਨ/ ਦਿਵਿਆਂਗਤਾ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ (ਆਮਦਨ 22500
ਰੁਪਏ ਤੋਂ ਘੱਟਪ੍ਰਤੀ ਮਹੀਨਾ) ਸਰਪੰਚ/ਐਮ.ਸੀ./ ਤਹਿਸੀਲਦਾਰ/ਪਟਵਾਰੀ ਆਦਿ ਤੋਂ ਤਸਦੀਕ
ਸ਼ੁਦਾ) ਲੈ ਕੇ ਇਨ੍ਹਾਂ
ਕੈਂਪਾਂ ਵਿਚ ਹਾਜ਼ਰ ਹੋ ਕੇ ਆਪਣੀ ਰਜਿਸਟ੍ਰੇਸ਼ਨ ਅਤੇ ਅਸੈਸਮੈਂਟ ਕਰਵਾ ਸਕਦੇ ਹਨ।