ਨਵਾਂਸ਼ਹਿਰ, 29 ਅਗਸਤ : ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੀ ਦੇਖ-ਰੇਖ
ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ,
ਲੰਗੜੋਆ ਵੱਲੋਂ ਸਹਿਕਾਰੀ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ
ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 21 ਤੋਂ 25 ਅਗਸਤ 2023 ਤੱਕ ਮੁਰਗੀ ਪਾਲਣ
ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ
ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਸਿਖਿਆਰਥੀਆਂ ਸਵਾਗਤ ਕੀਤਾ ਅਤੇ ਕਿਰਸਾਨੀ ਪ੍ਰਤੀ
ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਸਹਾਇਕ ਧੰਧੇ
ਅਪਣਾ ਕੇ ਵਧੇਰਾ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਆ।
ਡਾ. ਗੁਰਿੰਦਰ ਸਿੰਘ,ਫਾਰਮ ਮੈਨੇਜਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਸਿਖਲਾਈ
ਕੋਰਸ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿੱਚ
ਨਸਲੀਕਰਣ ਅਤੇ ਵਰਗੀਕਰਣ, ਅੰਡਿਆਂ ਵਿੱਚੋਂ ਚੂਚੇ ਕੱਢਣੇ, ਚੂਚਿਆਂ ਦਾ ਪਾਲਣ-ਪੋਸ਼ਣ,
ਰਿਹਾਇਸ਼ ਅਤੇ ਸਾਜੋ-ਸਮਾਨ, ਖੁਰਾਕੀ ਪ੍ਰਬੰਧ, ਵਰਮੀ ਕੰਪੋਸਟਿੰਗ ਦੁਆਰਾ ਪੋਲਟਰੀ ਵੇਸਟ
ਪ੍ਰਬੰਧਨ, ਅੰਡਿਆਂ ਦਾ ਮੰਡੀਕਰਨ ਅਤੇ ਬ੍ਰਾਇਲਰਾਂ ਦੀ ਉਪਜ ਸਮੇਤ, ਮੁਰਗੀਆਂ ਦੀਆਂ ਬਿਮਾਰੀਆਂ
ਅਤੇ ਰੋਕਥਾਮ ਸ਼ਾਮਿਲ ਸੀ।