ਸ਼੍ਰੀ ਅੰਮ੍ਰਿਤਸਰ 3 ਅਗਸਤ, - ਹਲਕਾ ਪੱਛਮੀ ਦੇ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਵੱਲੋ ਅੱਜ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨਾਲ ਮਿਲ ਕੇ ਹਲਕਾ ਪੱਛਮੀ ਨੂੰ ਪੇਸ਼ ਆ ਰਹੀਆ ਦਰਪੇਸ਼ ਮੁਸ਼ਕਿਲਾ ਤੋ ਜਾਣੂ ਕਰਵਾਇਆ ਗਿਆ। ਡਾ. ਸੰਧੂ ਨੇ ਦੱਸਿਆ ਕਿ ਹਲਕਾ ਪੱਛਮੀ ਦੇ ਅਧੀਨ ਪੈਂਦੇ ਜਿੰਨੇ ਵੀ ਮੁਹੱਲਾ ਕਲੀਨਿਕ ਜਾਂ ਸਿਹਤ ਡਿਸਪੈਂਸਰੀਆ ਤੇ ਹਸਪਤਾਲ ਹਨ ਉਨ੍ਹਾਂ ਵਿਚ ਚਿਕਨ ਗੁਨੀਆ, ਡੇਂਗੂ, ਮਲੇਰੀਆ,ਚਮੜੀ ਦੇ ਰੋਗ ਸੀ.ਬੀ.ਸੀ. ਤੌ ਬੁਖਾਰ ਦੇ ਟੈਸਟ ਅਤੇ ਦਵਾਈਆ ਮੁਫਤ ਉਪਲਬਧ ਹਨ ਅਤੇ ਡਾ. ਸੰਧੂ ਨੇ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਕੱਲ ਤੋ ਹਲਕਾ ਪੱਛਮੀ ਵਿਚ ਮੋਬਾਈਲ ਸਿਹਤ ਵੈਨਾ ਹਲਕੇ ਵਿਚ ਉਪਲਬਧ ਰਹਿਣਗੀਆ ਜੋ ਹਲਕਾ ਪੱਛਮੀ ਦੇ ਲੋਕ ਮੁਹੱਲਾ ਕਲੀਨਿਕ, ਡਿਸਪੈਂਸਰੀ ਤੱਕ ਨਹੀ ਪਹੁੰਚ ਪਾ ਰਹੇ ਸਰਕਾਰ ਵੱਲੋ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਹਲਕਾ ਪੱਛਮੀ ਦੇ ਹਰ ਨਾਗਰੀਕ ਤੱਕ ਇਹ ਸਿਹਤ ਸੁਵਿਧਾ ਪਹੁੰਚ ਸਕੇ। ਡਾਂ ਸੰਧੂ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਪੂਰਾ ਅਸ਼ਵਾਸਨ ਦਿੱਤਾ ਹੈ ਕਿ ਜੇਕਰ ਹਲਕਾ ਪੱਛਮੀ ਦੇ ਕਿਸੇ ਵੀ ਵਸਨੀਕ ਨੂੰ ਹੋਰ ਸਿਹਤ ਸੁਵਿਧਾਂ ਦੀ ਜਰੂਰਤ ਹੋਵੇ ਤਾਂ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾ ਦੀ ਮਦਦ ਦੇਣ ਲਈ ਵੱਚਣਬੱਧ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪਛਿਲੀਆਂ ਸਰਕਾਰਾ ਵਾਂਘ ਅਸੀ ਕਿਸੇ ਨੂੰ ਲਾਰਿਆ 'ਚ ਨਹੀ ਰੱਖਾਗੇ ਅਤੇ ਜੋ ਕਹਾਂਗੇ ਉੁਹ ਕਰਕੇ ਦਿਖਾਵਾਂਗੇ ।ਡਾ.ਸੰਧੂ ਨੇ ਕਿਹਾ ਕਿ ਮੁਹਲਾ ਘੜੀਕਾਂ ਵਿਚ ਜਿਹੜੀਆ ਸਹੂਲਤਾ ਦਿੱਤੀਆ ਗਈਆ ਹਨ ਉਹ ਪੰਜਾਬ ਸਰਕਾਰ ਦੇ ਆਉਣ ਤੋ ਪਹਿਲਾ ਕੀਤੇ ਹੋਏ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡਾ ਮਕਸੱਦ ਇਹੀ ਹੈ ਕਿ ਪੰਜਾਬ ਨੂੰ ਸੋਹਣਾ ਅਤੇ ਸਿਹਤਮੰਦ ਪੰਜਾਬ ਬਣਾਉਣਾ ਹੈ ਅਤੇ ਸਾਡੀ ਪੂਰੀ ਟੀਮ ਇਸ ਪਾਸੇ ਤੇ ਲਗਤਾਰ ਕੰਮ ਕਰ ਰਹੀ ਹੈ ਤਾਂ ਜੋ ਸਾਡਾ ਪੰਜਾਬ ਤੰਸਰੁਸਤ ਬਣ ਸਕੇ। ਡਾ. ਸੰਧੂ ਨੇ ਨਸ਼ੇ ਨੂੰ ਲੈ ਕੇ ਸਖਤ ਸ਼ਬਦਾ ਵਿਚ ਕਿਹਾ ਕਿ ਹਲਕੇ ਵਿਚ ਨਸ਼ੇ ਦਾ ਕਾਰੋਬਾਰ ਨਹੀ ਕਰਨ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਨਸ਼ਿਆ ਦੀ ਰੋਕ ਲਈ ਪਹਿਲ ਕਦਮੀ ਕਰ ਰਹੀ ਹੈ । ਉਨ੍ਹਾਂ ਕਿਹਾ ਸਰਕਾਰ ਵੱਲੋ ਨਸ਼ਾ ਛੁਡਵਾਉ ਕੇਂਦਰ ਖੁਲ਼ੇ ਗਏ ਹਨ ਅਤੇ ਕੁਝ ਹੋਰ ਨਵੇ ਖੋਲਣ ਜਾ ਰਹੇ ਹਾਂ ਤਾਂ ਜੋ ਪੰਜਾਬ ਨੂੰ ਸਿਹਤਮੰਦ ਬਣਾਇਆ ਜਾ ਸਕੇ।
---------------------------------------------------------------------------------