Fwd: ਆਜ਼ਾਦੀ ਦਿਵਸ ਮੌਕੇ ਡੀ ਸੀ ਰਿਹਾਇਸ਼ ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ ਗਏ

 

ਆਜ਼ਾਦੀ ਦਿਵਸ ਮੌਕੇ ਡੀ ਸੀ ਰਿਹਾਇਸ਼  ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ ਗਏ

 

ਨਵਾਂਸ਼ਹਿਰ, 15 ਅਗਸਤ :  ਆਜ਼ਾਦੀ ਦਿਵਸ 'ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਡੀ ਸੀ ਰਿਹਾਇਸ਼ ਅਤੇ ਡੀ ਸੀ () ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ। ਇਸ ਮੌਕੇ ਡੀ ਸੀ ਰਿਹਾਇਸ਼ ਵਿਖੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸੇਂਟ ਜੋਸਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਦੇ ਵਿਦਿਆਰਥੀਆਂ ਨੇ ਕੌਮੀ ਝੰਡੇ ਦੇ ਸਨਮਾਨ ਵਿੱਚ ਰਾਸ਼ਟਰ ਗੀਤ ਗਾਇਆ। ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਚੀਫ਼ ਡਰਿੱਲ ਇੰਸਟ੍ਰੱਕਟਰ ਕਮਲ ਰਾਜ ਪਰਮਾਰ ਦੀ ਅਗਵਾਈ ਵਿੱਚ ਸਲਾਮੀ ਦਿੱਤੀ ਗਈ

          ਡੀ ਸੀ ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਮੌਕੇ ਡੀ ਸੀ () ਰਾਜੀਵ ਵਰਮਾ ਅਤੇ ਐਸ ਡੀ ਐਮ ਨਵਾਂਸ਼ਹਿਰ ਡਾ. ਸ਼ਿਵ ਰਾਜ ਸਿੰਘ ਬੱਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ 1947 ' ਦੇਸ਼ ਆਜ਼ਾਦ ਹੋਣ ਬਾਅਦ ਅੱਜ ਵਿਸ਼ਵ ਦੇ ਨਕਸ਼ੇ 'ਤੇ ਨਿਵੇਕਲੀ ਪਛਾਣ ਬਣਾਉਂਦਿਆਂ ਹੋਇਆਂ ਦੁਨੀਆਂ ਦੇ ਤਾਕਤਵਰ ਤੇ ਵੱਡੇ ਰਾਸ਼ਟਰਾਂ ਦੀ ਕਤਾਰ ' ਜਾ ਖੜ੍ਹਾ ਹੋਇਆ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਭਾਰਤੀ ਹੋਣ 'ਤੇ ਮਾਣ ਹੈ

          ਵਧੀਕ ਡਿਪਟੀ ਕਮਿਸ਼ਨਰ () ਰਾਜੀਵ ਸ਼ਰਮਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਦੱਸਦੇ ਹੋਏ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ