ਹੁਸ਼ਿਆਰਪੁਰ, 6 ਅਗਸਤ: ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਅਤੇ ਚੋਣ ਰਜਿਸਟ੍ਰੇਸ਼ਨ ਅਫ਼ਸਰ
43-ਹੁਸ਼ਿਆਰਪੁਰ ਵਲੋਂ ਅੱਜ ਸਵੀਪ ਗਤੀਵਿਧੀ ਤਹਿਤ ਡੀ.ਏ.ਵੀ ਕਾਲਜ ਹੁਸ਼ਿਆਰਪੁਰ 'ਚ
'ਮੇਲਾ ਤੀਆਂ ਦਾ' ਪ੍ਰੋਗਰਾਮ ਦਾ
ਆਯੋਜਨ ਕੀਤਾ ਗਿਆ। ਪੰਜਾਬ ਦੇ ਰਵਾਇਤੀ ਤਿਉਹਾਰ ਨੂੰ ਮਨਾਉਣ ਅਤੇ ਵੋਟਰ ਜਾਗਰੂਕਤਾ ਅਭਿਆਨ
ਨੂੰ ਲੈ ਕੇ ਕਰਵਾਏ ਗਏ ਇਸ ਮੇਲੇ ਦਾ ਉਦੇਸ਼ ਔਰਤ ਵੋਟਰਾਂ ਨੂੰ ਜਾਗਰੂਕ ਕਰਨਾ ਸੀ। ਇਸ ਸਮਾਗਮ
ਵਿਚ ਵਧੀਕ ਸੀ.ਈ.ਓ ਪੰਜਾਬ ਵਿਪੁਲ ਉਜਵਲ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ
ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
'ਮੇਲਾ ਤੀਆਂ ਦਾ' ਪ੍ਰੋਗਰਾਮ ਵਿਚ ਔਰਤਾਂ ਅਤੇ ਬੱਚੀਆਂ ਨੇ ਬੋਲੀ, ਰੈਂਪ ਵਾਕ, ਗਿੱਧਾ, ਨਾਟਕ
ਅਤੇ ਹੋਰ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਦਾ ਸੰਦੇਸ਼ ਦਿੱਤਾ।
ਇਸ ਦੌਰਾਨ ਵਧੀਕ ਸੀ.ਈ.ਓ ਪੰਜਾਬ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਬਹੁਤ
ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਵਾਇਤੀ ਤਿਉਹਾਰ ਤੀਜ ਨੂੰ ਸਵੀਪ ਗਤੀਵਿਧੀ
ਨਾਲ ਜੋੜ ਕੇ ਔਰਤਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀ ਬਹੁਤ ਹੀ ਬਿਹਤਰੀਨ ਕੋਸ਼ਿਸ਼ ਇਸ
ਪ੍ਰੋਗਰਾਮ ਰਾਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟ ਪ੍ਰਤੀਸ਼ਤ ਵਧਾਉਣ
ਨੂੰ ਲੈ ਕੇ ਸਵੀਪ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਸਮਾਜ ਦੇ ਹਰ ਵਰਗ
ਦੇ ਵੋਟਰ ਤੱਕ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚ ਕੇ ਉਨ੍ਹਾਂ ਨੂੰ ਵੋਟ ਬਣਾਉਣ ਤੋਂ ਲੈ ਕੇ
ਵੋਟ ਪਾਉਣ ਤੱਕ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਲ 2024 ਵਿਚ ਹੋਣ ਵਾਲੇ ਲੋਕ
ਸਭਾ ਚੋਣਾਂ ਦੇ ਮੱਦੇਨਜ਼ਰ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੂਰੇ ਸੂਬੇ ਵਿਚ ਸਵੀਪ ਰਾਹੀਂ ਵੋਟਰ
ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਅਜੇ ਅਗਲੇ ਸਾਲ ਹਨ,
ਇਸ ਲਈ ਸਭ ਤੋਂ ਪਹਿਲਾ ਸਾਡੀ ਕੋਸ਼ਿਸ਼ ਹੈ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ
ਵੋਟ ਜ਼ਰੂਰ ਬਣੇ, ਜਿਸ ਲਈ ਬੂਥ ਲੈਵਲ ਅਫ਼ਸਰਾਂ ਰਾਹੀਂ ਵੋਟ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ 'ਮੇਲਾ ਤੀਆਂ ਦਾ' ਵੋਟਰ
ਜਾਗਰੂਕਤਾ ਅਭਿਆਨ ਵਿਚ ਔਰਤਾਂ ਅਤੇ ਬੱਚੀਆਂ ਨੇ ਬਹੁਤ ਸ਼ਾਨਦਾਰੀ ਪੇਸ਼ਕਾਰੀ ਕੀਤੀ ਹੈ। ਉਨ੍ਹਾਂ
ਕਿਹਾ ਕਿ ਔਰਤਾਂ ਨੇ ਗਿੱਧਾ, ਬੋਲੀਆਂ ਅਤੇ ਨਾਟਕ ਰਾਹੀਂ ਬਹੁਤ ਹੀ ਬਿਹਤਰੀਨ ਢੰਗ ਨਾਲ ਵੋਟਰ
ਜਾਗਰੂਕਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਜ਼ਿਲ੍ਹੇ
ਦੇ ਸਾਰੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ
ਇਲਾਵਾ ਜੇਕਰ ਕੋਈ ਨਵੀਂ ਵੋਟ ਬਣਾਉਣਾ ਚਾਹੁੰਦਾ ਹੈ, ਤਾਂ ਉਹ ਚੋਣ ਕਮਿਸ਼ਨ ਦੀ ਵੈੱਬਸਾਈਟ
ਐਨ.ਵੀ.ਐਸ.ਪੀ ਅਤੇ ਵੋਟਰ ਹੈਲਪਲਾਈਨ 'ਤੇ ਜਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ
ਵੋਟ ਵਿਚ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਆਯੋਜਨ ਇਸ ਲਈ
ਕੀਤੇ ਜਾਂਦੇ ਹਨ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਲਈ ਜਾਗਰੂਕ ਕੀਤਾ
ਜਾ ਸਕੇ। ਉਨ੍ਹਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣਾ ਵੋਟ ਬਣਾਉਣ ਦੀ ਅਪੀਲ ਵੀ ਕੀਤੀ। ਇਸ
ਦੌਰਾਨ ਉਨ੍ਹਾਂ ਨੇ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।
ਮੁੱਖ ਮਹਿਮਾਨ ਵਲੋਂ ਇਸ ਦੌਰਾਨ ਪੇਸ਼ਕਾਰੀ ਕਰਨ ਵਾਲੀਆਂ ਔਰਤਾਂ ਅਤੇ ਬੱਚੀਆਂ ਨੂੰ ਸਨਮਾਨਿਤ
ਵੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਹੁਸ਼ਿਆਰਪੁਰ
ਪ੍ਰੀਤਇੰਦਰ ਸਿੰਘ ਬੈਂਸ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ,
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਪ੍ਰੋ: ਪੂਜਾ ਵਸ਼ਿਸ਼ਟ, ਚੋਣ ਕਾਨੂੰਗੋ ਦੀਪਕ
ਕੁਮਾਰ, ਹਰਪ੍ਰੀਤ ਕੌਰ, ਲਖਵੀਰ ਸਿੰਘ, ਮੇਘਾ ਮਹਿਤਾ, ਪੀ.ਡਬਲਯੂ.ਡੀ ਜ਼ਿਲ੍ਹਾ ਆਈਕਨ ਇੰਦਰਜੀਤ
ਨੰਦਨ ਤੋਂ ਇਲਾਵਾ ਪ੍ਰਵੀਨ ਕੌਸ਼ਲ, ਸੰਜੀਵ ਕੌਸ਼ਲ, ਰਾਜਨ ਮੋਂਗਾ ਤੋਂ ਇਲਾਵਾ ਹੋਰ ਪਤਵੰਤੇ ਵੀ
ਮੌਜੂਦ ਸਨ।
जिला लोक संपर्क कार्यालय, होशियारपुर
'मेला तीआं दा' कार्यक्रम के माध्यम से दिया वोटर जागरुकता का संदेश
- जिला चुनाव अधिकारी की ओर से डी.ए.वी कालेज होशियारपुर में स्वीप गतिविधि के
माध्यम से करवाया गया आयोजन
- 2024 लोकसभा चुनावों के मद्देनजर पूरे प्रदेश में वोटर जागरुकता के लिए
करवाई जाएंगी स्वीप गतिविधियां: अतिरिक्त सी.ई.ओ विपुल उज्जवल
- स्वीप गतिविधि के माध्यम से सभी वर्गों के वोटरों को किया जाएगा जागरुक:
जिला चुनाव अधिकारी
होशियारपुर, 06 अगस्त:
जिला चुनाव अधिकारी होशियारपुर व चुनाव रजिस्ट्रेश अधिकारी 043 होशियारपुर की
ओर से आज स्वीप गतिविधि के अंतर्गत डी.ए.वी कालेज होशियारपुर में 'मेला तीआं
दा' कार्यक्रम का आयोजन किया गया। पंजाब के पारंपरिक त्यौहार को मनाने व वोटर
जागरुकता के अभियान को लेकर करवाए गए इस मेले का उद्देश्य महिला वोटरों को
जागरुक करना था। इस समागम में अतिरिक्त सी.ई.ओ पंजाब विपुल उज्जवल व डिप्टी
कमिश्नर-कम-जिला चुनाव अधिकारी कोमल मित्तल ने मुख्य मेहमान के तौर पर शिरकत
की।
'मेला तीआं दा' कार्यक्रम में महिलाओं व बच्चियों ने बोली, रैंप वॉक, गिद्दा,
नाटक व अन्य गतिविधियों के माध्यम से वोटरों को वोट बनाने व वोट डालने का
संदेश दिया। इस दौरान अतिरिक्त सी.ई.ओ. पंजाब विपुल उज्जल ने कहा कि जिला
प्रशासन का यह बहुत अच्छा प्रयास है। उन्होंने कहा कि पंजाब के पारंपरिक पर्व
तीज को स्वीप गतिविधि के साथ जोडक़र महिलाओं को वोट डालने के लिए प्रेरित करने
की बहुत ही बेहतरीन कोशिश इस कार्यक्रम के माध्यम से की गई है। उन्होंने कहा
कि चुनाव आयोग की ओर से वोट प्रतिशत बढ़ाने को लेकर स्वीप गतिविधियां लगातार
करवाई जाती है, जिसमें हम समाज के हर वर्ग के वोटर तक अलग-अलग माध्यम से पहुंच
कर उनको वोट बनाने से लेकर वोट डालने तक के लिए प्रेरित करते हैं। उन्होंने
कहा कि वर्ष 2024 में होने वाले लोक सभा चुनावों के मद्देनजर न सिर्फ
होशियारपुर बल्कि पूरे प्रदेश में स्वीप के माध्यम से वोटर जागरुकता
गतिविधियां करवाई जाएंगी। उन्होंने कहा कि मतदान अभी अगले वर्ष हैं, इस लिए
सबसे पहले हमारा प्रयास है कि 18 वर्ष व इससे अधिक आयु के लोगों का वोट जरुर
बने, जिसके लिए बूथ लैवल अधिकारियों के माध्यम से वोट बनाने का कार्य चल रहा
है।
डिप्टी कमिश्नर-कम-जिला चुनाव अधिकारी कोमल मित्तल ने कहा कि 'मेला तीआं दा'
वोटर जागरुकता अभियान में महिलाओं व बच्चियों ने बहुत शानदार प्रस्तुतियां दी
है। उन्होंने कहा कि महिलाओं ने गिद्दा, बोलियों व नाटक के माध्यम से बहुत ही
बेहतरीन ढंग से वोटर जागरुकता का संदेश दिया है। उन्होंने कहा कि बूथ लैवल
अधिकारी घर-घर जाकर जिले के सभी 18 वर्ष व इससे अधिक आयु के वोटरों को जागरुक
कर रहे हैं। इसके अलावा अगर कोई नई वोट बनावाना चाहता है तो वह चुनाव आयोग की
वैबसाइट एन.वी.एस.पी व वोटर हैल्पलाइन पर पर जाकर अपनी वोट बनवा सकता है। इसके
अलावा वोट में संशोधन भी करवाई जा सकती है। उन्होंने कहा कि इस प्रकार का
आयोजन इसलिए किए जाते हैं ताकि हर वर्ग के लोगों को वोट बनाने व मतदान के लिए
जागरुक किया जा सके। उन्होंने नौजवानों व महिलाओं को अपना वोट बनाने की अपील
भी की। इस दौरान उन्होंने डी.ए.वी कालेज प्रबंधक कमेटी का भी आभार जताया।
मुख्यातिथि की ओर से इस दौरान प्रस्तुतियां देने वाली महिलाओं व बच्चियों को
सम्मानित भी किया गया। इस मौके पर अतिरिक्त डिप्टी कमिश्नर(सामान्य) राहुल
चाबा, एस.डी.एम होशियारपुर प्रीतइंदर सिंह बैंस, चुनाव तहसीलदार हरमिंदर सिंह,
नायब तहसीलदार विजय कुमार, जिला स्वीप नोडल अधिकारी प्रीत कोहली, प्रो. पूजा
वशिष्ट, चुनाव कानूनगो दीपक कुमार, हरप्रीत कौर, लखबीर सिंह, मेघा मेहता,
पी.डब्लयू.डी जिला आइकन इंद्रजीत नंदन के अलावा प्रवीन कौशल, संजीव कौशल, राजन
मोंगा के अलावा अन्य गणमान्य भी मौजूद थे।
----
--
Thanks & Regards
DPRO
Hoshiarpur
Facebook Page
https://www.facebook.com/HoshiarpurDPRO/
Twitter
https://twitter.com/dpro_hsp?s=09
You Tube
https://www.youtube.com/channel/UCc0W0wDKbkp_iXU3EH6hEAg
--
Thanks & Regards
DPRO
Hoshiarpur
Facebook Page
https://www.facebook.com/HoshiarpurDPRO/
Twitter
https://twitter.com/dpro_hsp?s=09
You Tube
https://www.youtube.com/channel/UCc0W0wDKbkp_iXU3EH6hEAg