Fwd: -ਸੈਨਿਕ ਇੰਸਟੀਚਿਊਟ ਵਿਖੇ ‘ਕਿਤਾਬਾਂ ਦੀ ਮਹਾਨਤ’ ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਸੈਨਿਕ ਇੰਸਟੀਚਿਊਟ ਵਿਖੇ 'ਕਿਤਾਬਾਂ ਦੀ ਮਹਾਨਤ' ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 23 ਅਗਸਤ: ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ 'ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ' ਵਿਖੇ 'ਕਿਤਾਬਾਂ ਦੀ ਮਹਾਨਤਾ' ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਐਸ. ਆਈ. ਐਮ. ਟੀ ਦੇ ਆਈ. ਕਿਊ. ਏ. ਸੀ ਸੈੱਲ ਵੱਲੋਂ ਡਾ. ਧਰਮਪਾਲ ਸਾਹਿਲ (ਸੇਵਾਮੁਕਤ) ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਕੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹਾਨਤਾ ਕੀ ਹੈ' ਅਤੇ 'ਬੁੱਕ ਥਰੈਪੀ ਨਾਲ ਕੀ-ਕੀ ਇਲਾਜ ਕੀਤੇ ਜਾ ਸਕਦੇ ਹਨ', ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਡਾ. ਧਰਮਪਾਲ ਸਾਹਿਲ ਇਕ ਨਾਮੀ ਲੇਖਕ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਡਾ: ਸਾਹਿਲ ਦੁਆਰਾ ਵਿਦਿਆਰਥੀਆਂ ਅਤੇ ਸਟਾਫ ਨੂੰ ਬੁੱਕ ਥਰੈਪੀ ਦੀਆਂ ਮੁੱਢਲੀਆਂ ਜਰੂਰਤਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜੁੜ ਸਕੇ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੋਟੇ-ਛੋਟੇ ਲੇਖਾਂ/ਕਹਾਣੀਆਂ ਆਦਿ ਲਿਖਣ ਦਾ ਜਜ਼ਬਾ ਪੈਦਾ ਕਰਨਾ ਅਤੇ ਉਨ੍ਹਾਂ ਵੱਲੋਂ ਲਿਖੇ ਹੋਏ ਲੇਖਾਂ/ਕਹਾਣੀਆਂ ਨੂੰ ਆਮ ਜਨਤਾ ਵਿਚ ਪ੍ਰਕਾਸ਼ਿਤ ਕਿਵੇਂ ਕਰਨਾ ਹੈ, ਇਹ ਸਮਝਾਉਣਾ ਸੀ।
ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ, ਜੋ ਕਿ ਇਕ ਲੇਖਕ ਵੀ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਖੋਜ ਪ੍ਰਾਪਤੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਰਬੋਤਮ ਖੋਜ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ, ਨੇ ਕੁੜੀਆਂ ਨੂੰ ਆਪਣੀ ਕਵਿਤਾ 'ਮੇਰੀ ਜਾਇਦਾਦ ਰਾਹੀਂ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਸਮਝਾਇਆ ਕਿ ਲੜਕੀ, ਮਾਂ, ਭੈਣ, ਭਰਜਾਈ, ਸੱਸ ਜਾਂ ਸਾਥੀ ਦੇ ਰੂਪਾਂ ਵਿੱਚੋਂ ਚਾਹੇ ਕਿਸੇ ਵੀ ਰੂਪ 'ਚ ਜੀਵਨ ਜੀਵੇ, ਉਸ ਅੰਦਰ ਇਕ ਮਿਸਾਲ ਪੈਦਾ ਕਰਨ ਦਾ ਜਜ਼ਬਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਦੋਂ ਇਕ ਮਰਦ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਉਹ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਇਕ ਔਰਤ ਆਪਣੇ ਸਾਰੇ ਸੁੱਖਾਂ-ਦੁੱਖਾਂ ਨੂੰ ਇਕ ਪਾਸੇ ਰੱਖ ਕੇ ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦੇਵੇ ਤਾਂ ਉਹ ਦੋ ਖਾਨਦਾਨਾਂ ਅਤੇ ਸਮਾਜ ਲਈ ਮਿਸਾਲ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਲੜਕੀਆਂ ਨੂੰ ਆਖਿਆ ਕਿ ਇਕ ਲੜਕੀ ਜੇਕਰ ਆਪਣੇ ਤੋਂ ਵਡੇਰਿਆਂ ਅੱਗੇ ਝੁੱਕ ਕੇ ਥੋੜ੍ਹਾ-ਬਹੁਤ ਬਰਦਾਸ਼ਤ ਕਰਕੇ ਆਪਣੇ ਆਲੇ-ਦੁਆਲੇ ਸ਼ਾਂਤੀ ਬਣਾਏ ਰੱਖਦੀ ਹੈ ਤਾਂ ਇਹ ਉਸ ਦੀ ਕਮਜੋਰੀ ਨਹੀਂ ਕਹੀ ਜਾ ਸਕਦੀ, ਬਲਕਿ ਇਹ ਉਸ ਦਾ ਵਡੱਪਣ ਹੈ। ਉਨ੍ਹਾਂ ਮਿਸਾਲਾਂ ਦੇ ਕੇ ਸਮਝਾਇਆ ਕਿ ਜਿਵੇਂ ਹੀਰੇ ਜਵਾਹਰਾਤ ਇਕ ਔਰਤ ਦੀ ਸੁੰਦਰਤਾ ਬਣਾਉਣ ਲਈ ਇਕ ਗਹਿਣਾ ਮੰਨੇ ਗਏ ਹਨ, ਉਨ੍ਹਾਂ ਅਨੁਸਾਰ ਜੇਕਰ ਇਕ ਲੜਕੀ ਆਪਣੇ ਵਡੇਰਿਆਂ ਦਾ ਡਰ ਮੰਨਦੀ ਹੈ, ਤਾਂ ਇਹ ਵੀ ਇਕ ਗਹਿਣੇ ਤੋਂ ਘੱਟ ਨਹੀਂ ਅਤੇ ਇਸ ਨਾਲ ਉਸ ਦੀ ਸੁੰਦਰਤਾ ਹੋਰ ਵੀ ਕਈ ਗੁਣਾਂ ਵੱਧ ਜਾਂਦੀ ਹੈ। ਇਹੀ ਉਸਦੀ ਅਸਲੀ ਜਾਇਦਾਦ ਹੈ ਅਤੇ ਇੰਨੀ ਜਾਇਦਾਦ ਹੁੰਦਿਆਂ ਉਹ ਕਿਸੇ ਰਾਣੀ/ਮਹਾਰਾਣੀ ਤੋਂ ਘੱਟ ਨਹੀਂ ਹੋ ਸਕਦੀ। ਵਿਦਿਆਰਥਣਾਂ ਨੇ ਹੁੰਗਾਰਾ ਭਰਦਿਆ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਡਾ. ਸੈਣੀ ਨੇ ਵਿਦਿਆਰਥਣਾਂ ਦੁਆਰਾ ਕੀਤੇ ਹੋਏ ਹਰ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ।  
ਕੈਂਪਸ ਡਾਇਰੈਕਟਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਵੱਲੋਂ ਲੇਖਕਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੂੰ ਵੱਡਿਆਂ ਪ੍ਰਤੀ ਆਗਿਆਕਾਰੀ ਹੋਣ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਿਖੇ ਲੇਖ ਪ੍ਰਕਾਸ਼ਿਤ ਕਰਨ ਦਾ ਮੌਕਾ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਐਸ.ਆਈ.ਐਮ.ਟੀ ਟੀਮ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋ. ਰੀਤੂ ਤਿਵਾੜੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਜਸਵੀਰ ਸਿੰਘ ਵੱਲੋਂ ਸੈਮੀਨਾਰ ਵਿਚ ਗੈਰ-ਤਕਨੀਕੀ ਕੰਮ ਆਉਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਜੋਤ ਸਿੰਘ ਅਤੇ ਪ੍ਰੋ. ਜਸਪ੍ਰੀਤ  ਸਿੰਘ ਵੱਲੋਂ ਸੈਮੀਨਾਰ ਵਿਚ ਤਕਨੀਕੀ  ਜਿੰਮੇਵਾਰੀਆਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ ਗਿਆ।