ਹੁਸ਼ਿਆਰਪੁਰ, 27 ਅਗਸਤ:ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 26
ਅਗਸਤ ਨੂੰ ਰਾਤ 10.25 ਵਜੇ ਰੇਲ
ਗੱਡੀ ਨੰਬਰ 14012 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੇ ਆਗਰਾ ਕੈਂਟ ਤੱਕ ਯਾਤਰਾ ਵਿਸਥਾਰ ਨੂੰ
ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ
ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਕਮਲ
ਚੌਧਰੀ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਡੀ.ਆਰ.ਐਮ ਫਿਰੋਜ਼ਪੁਰ ਮੰਡਲ ਸੰਜੇ ਸਾਹੂ,
ਏ.ਡੀ.ਆਰ.ਐਮ ਯਸ਼ਵੀਰ ਸਿੰਘ ਗੁਲੇਰੀਆ, ਸੀਨੀਅਰ ਡੀ.ਸੀ.ਐਮ ਸ਼ੁਭਮ ਕੁਮਾਰ ਅਤੇ ਡਵੀਜ਼ਨ
ਇੰਜੀਨੀਅਰ ਸਲਵਾਨ ਵੀ ਮੌਜੂਦ ਸਨ।
ਕੇਂਦਰੀ ਰਾਜ ਮੰਤਰੀ ਨੇ ਦੰਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ
ਨੂੰ ਦੇਖਦਿਆਂ ਰੇਲਵੇ ਨੇ ਰੇਲ ਗੱਡੀ ਨੰਬਰ 14012/14011 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਨੂੰ
ਯਾਤਰਾ ਵਿਸਥਾਰ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ 26 ਅਗਸਤ ਤੋਂ ਇਹ ਗੱਡੀ
ਹੁਸ਼ਿਆਰਪੁਰ ਤੋਂ ਯਾਤਰਾ ਸ਼ਰੂ ਕਰਕੇ ਆਗਰਾ ਕੈਂਟ ਤੱਕ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰੇਲ
ਗੱਡੀ ਹੁਸ਼ਿਆਰਪੁਰ ਤੋਂ ਰਾਤ 10:25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:50 ਵਜੇ
ਆਗਰਾ ਕੈਂਟ ਪਹੁੰਚੇਗੀ। ਵਾਪਸੀ ਦਿਸ਼ਾ ਵਿਚ ਇਹ ਗੱਡੀ ਨੰਬਰ 14011 ਸ਼ਾਮ 7:10 ਵਜੇ ਆਗਰਾ
ਕੈਂਟ ਤੋਂ ਯਾਤਰਾ ਸ਼ੁਰੂ ਕਰੇਗੀ ਅਤੇ ਅਗਲੇ ਦਿਨ ਸਵੇਰੇ 9:20 ਹੁਸ਼ਿਆਰਪੁਰ ਪਹੁੰਚੇਗੀ।
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਹ ਰੇਲ ਗੱਡੀ ਰਸਤੇ ਵਿਚ ਖੁਰਦਪੁਰ, ਜਲੰਧਰ
ਕੈਂਟ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਸਾਹਨੇਵਾਲ, ਚੰਡੀਗੜ੍ਹ, ਅੰਬਾਲਾ ਕੈਂਟ, ਕਰਨਾਲ,
ਪਾਣੀਪਤ, ਦਿੱਲੀ, ਨਵੀਂ ਦਿੱਲੀ, ਪਲਵਲ, ਕੋਸ਼ੀ ਕਲਾਂ, ਮਥੁਰਾ ਸਟੇਸ਼ਨਾਂ 'ਤੇ ਦੋਵੇਂ ਦਿਸ਼ਾ
ਵਿਚ ਰੁਕੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਰੇਲ ਦੇ
ਮਥੁਰਾ ਵਿਚ ਰੁਕਣ ਦੇ ਚੱਲਦਿਆਂ ਵਰਿੰਦਾਵਨ ਜਾਣ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਰਧਾਲੂਆ ਵਿਚ
ਬਹੁਤ ਉਤਸ਼ਾਹ ਹੈ ਅਤੇ ਇਸ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਦੇ ਸਾਰੇ ਆਗੂਆਂ ਨੇ ਪਿਛਲੇ ਕਈ
ਸਾਲਾਂ ਤੋਂ ਕਾਫ਼ੀ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਟਰੇਨ ਨੂੰ ਹਰੀ
ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਨੇ ਰੇਲਵੇ ਸਟੇਸ਼ਨ ਵਿਚ
ਆਯੋਜਿਤ ਧਾਰਮਿਕ ਸਮਾਗਮ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਸੰਤ-ਮਹਾਪੁਰਸ਼ਾਂ ਤੋਂ ਇਲਾਵਾ
ਨਿਪੁੰਨ ਸ਼ਰਮਾ, ਮੀਨੂ ਸੇਠੀ, ਸ਼ਿਵ ਸੂਦ, ਡਾ. ਰਮਨ ਘਈ, ਸੁਰੇਸ਼ ਭਾਟੀਆ, ਵਿਜੇ ਪਠਾਨੀਆ, ਵਿਜੇ
ਅਗਰਵਾਲ, ਉਮੇਸ਼ ਜੈਨ, ਆਨੰਦ ਅਗਰਵਾਲ, ਭਾਰਤ ਭੂਸ਼ਨ ਵਰਮਾ, ਜਿਤੇਂਦਰ ਸਿੰਘ ਸੈਣੀ, ਵਿਨੋਦ
ਪਰਮਾਰ, ਮੋਹਨ ਲਾਲ ਪਹਿਲਵਾਨ, ਅਸ਼ਵਨੀ ਗੈਂਦ, ਕਮਲਜੀਤ ਸੇਤੀਆ, ਯਸ਼ਪਾਲ ਸ਼ਰਮਾ, ਅਸ਼ੋਕ ਕੁਮਾਰ,
ਸ਼ੋਕੀ, ਸੰਜੂ ਅਰੋੜਾ, ਸੁਖਬੀਰ ਸਿੰਘ, ਮਹਿੰਦਰਪਾਲ ਸੈਣੀ, ਕਮਲ ਵਰਮਾ, ਰਾਕੇਸ਼ ਸੂਦ, ਸੁਸ਼ਮਾ
ਸੇਤੀਆ, ਕੁਲਵੰਤ ਕੌਰ, ਅਰਚਨਾ ਜੈਨ, ਦਿਲਬਾਗ ਰਾਏ, ਪੰਡਤ ਓਂਕਾਰ ਨਾਥ, ਰਿੱਕੀ ਕਟਾਰੀਆ ਤੋਂ
ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।