-ਭਾਸ਼ਾ ਵਿਭਾਗ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਨਵਾਂਸ਼ਹਿਰ, 3 ਅਗਸਤ : ਨਵੀਂ ਪੀੜ੍ਹੀ ਦੇ ਮਨ ਵਿੱਚ ਆਪਣੀ ਭਾਸ਼ਾ, ਸਾਹਿਤ ਅਤੇ
ਸੱਭਿਆਚਾਰ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਮਕਸਦ ਨਾਲ ਭਾਸ਼ਾ ਵਿਭਾਗ, ਪੰਜਾਬ ਹਰ
ਸਾਲ ਸਕੂਲੀ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਬਾਅਦ ਵਿੱਚ ਰਾਜ ਪੱਧਰ
'ਤੇ ਕਰਵਾਏ ਜਾਂਦੇ ਹਨ। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਵੀਰਪਾਲ ਕੌਰ ਦੀ
ਅਗਵਾਈ ਹੇਠ ਇਸ ਸਾਲ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਵਾਂ ਸ਼ਹਿਰ ਵਿਖੇ ਕਰਵਾਏ ਗਏ। ਸਾਹਿਤ ਸਿਰਜਣ
ਮੁਕਾਬਲਿਆਂ ਵਿੱਚ ਕਵਿਤਾ ਰਚਨਾ, ਲੇਖ ਰਚਨਾ ਅਤੇ ਕਹਾਣੀ ਰਚਨਾ ਦੇ
ਮੁਕਾਬਲੇ ਹੋਏ। ਕਵਿਤਾ ਗਾਇਨ ਵਿੱਚ ਵਿਭਾਗ ਵੱਲੋਂ ਨਿਰਧਾਰਿਤ ਕੁਝ ਚੋਣਵੇਂ ਪ੍ਰਮੁੱਖ
ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦੇ ਗਾਇਨ ਦਾ ਮੁਕਾਬਲਾ ਹੋਇਆ। ਸਮਾਗਮ ਦੀ ਸ਼ੁਰੂਆਤ
ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਮੁਕਾਬਲਿਆਂ ਦੀ
ਰੂਪ-ਰੇਖਾ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ
ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਰਨੈਲ ਸਿੰਘ ਬਤੌਰ ਮੁੱਖ ਮਹਿਮਾਨ, ਉੱਪ
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਕੁਮਾਰ, ਪ੍ਰਿੰਸੀਪਲ ਡਾ. ਤਰਸੇਮ ਸਿੰਘ ਸਿੱਖ
ਨੈਸ਼ਨਲ ਕਾਲਜ ਬੰਗਾ ਅਤੇ ਸ਼੍ਰੀਮਤੀ ਸਿੰਮੀ ਜੌਹਲ ਪ੍ਰਿੰਸੀਪਲ ਸ. ਦਿਲਬਾਗ ਸਿੰਘ
ਸਰਕਾਰੀ ਕਾਲਜ ਜਾਡਲਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਨ੍ਹਾਂ ਮੁਕਾਲਿਆਂ
ਲਈ ਕੰਵਰਜੀਤ ਕੰਵਰ, ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਡਾ. ਬਲਵੀਰ ਕੌਰ ਰੀਹਲ,
ਪ੍ਰੋ. ਬਲਵਿੰਦਰ ਚਹਿਲ ਅਤੇ ਡਾ. ਮਨੀਸ਼ ਕੁਮਾਰ ਨੇ ਜੱਜ ਵਜੋਂ ਭੂਮਿਕਾ ਨਿਭਾਈ।
ਮੁਕਾਬਲਿਆਂ ਵਿੱਚ ਜ਼ਿਲ੍ਹਾ ਭਰ ਦੇ ਵੱਖ-ਵੱਖ ਸਰਕਾਰੀ/ ਪ੍ਰਾਈਵੇਟ/ ਅਰਧ ਸਰਕਾਰੀ
ਸਕੂਲਾਂ ਦੁਆਰਾ ਛੇਵੀਂ ਤੋਂ ਦਸਵੀਂ ਕਲਾਸ ਤੱਕ ਦੇ ਤਕਰੀਬਨ ਡੇਢ ਸੌ ਤੋਂ ਵੱਧ
ਵਿਦਿਆਰਥੀਆਂ ਨੇ ਭਾਗ ਲਿਆ। ਕਵਿਤਾ ਗਾਇਨ ਮੁਕਾਬਲੇ ਵਿੱਚ ਐੱਮ.ਆਰ. ਸੀ.ਟੀ. ਪਬਲਿਕ
ਸਕੂਲ, ਬਲਾਚੌਰ ਦੇ ਵਿਦਿਆਰਥੀ ਨੇ ਪਹਿਲਾ, ਸ.ਸ.ਸ.ਸਕੂਲ, ਕਰੀਹਾ ਦੀ ਵਿਦਿਆਰਥਣ ਨੇ
ਮਹਿਕਪ੍ਰੀਤ ਕੌਰ ਖਟਕੜ ਨੇ ਦੂਜਾ ਅਤੇ ਸ.ਕੰ.ਸ.ਸ. ਸਕੂਲ, ਰਾਹੋਂ ਦੀ
ਵਿਦਿਆਰਥਣ ਨੰਦਨੀ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ
ਕੈਂਬਰਿਜ ਪਬਲਿਕ ਸਕੂਲ, ਨਵਾਂਸ਼ਹਿਰ ਦੀ ਵਿਦਿਆਰਥਣ ਲਿਵਰੀਤ ਕੌਰ ਨੇ ਪਹਿਲਾ, ਐੱਮ. ਆਰ.
ਸੀ.ਟੀ. ਪਬਲਿਕ ਸਕੂਲ, ਬਲਾਚੌਰ ਦੇ ਵਿਦਿਆਰਥੀ ਨਵਜੋਤ ਨੇ ਦੂਜਾ ਅਤੇ ਸ.ਕੰ.ਸ.ਸ. ਸਕੂਲ
ਦੌਲਤਪੁਰ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਰਚਨਾ
ਮੁਕਾਬਲੇ ਵਿੱਚ ਸ.ਸ.ਸ.ਸਕੂਲ ਕਰਿਆਮ ਦੇ ਵਿਦਿਆਰਥੀ ਖੁਸ਼ਹਾਲ ਕੁਮਾਰ ਨੇ ਪਹਿਲਾ, ਆਦਰਸ਼
ਸੀ. ਸੈਕੰ. ਸਕੂਲ, ਖਟਕੜ ਕਲਾਂ ਦੀ ਵਿਦਿਆਰਥਣ ਨਿਹਾਰਿਕਾ ਨੇ ਦੂਜਾ ਸਥਾਨ ਅਤੇ
ਐੱਮ.ਆਰ.ਸੀ.ਟੀ. ਪਬਲਿਕ ਸਕੂਲ, ਬਲਾਚੌਰ ਦੇ ਵਿਦਿਆਰਥਣ ਅਰਪਣ ਨੇ ਤੀਜਾ ਸਥਾਨ ਹਾਸਲ
ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ,
ਨਵਾਂਸ਼ਹਿਰ ਦੀ ਵਿਦਿਆਰਥਣ ਮੰਨਤ ਗੋਸਲ ਨੇ ਪਹਿਲਾ ਸਥਾਨ ਗੁਰੂ ਨਾਨਕ ਮਿਸ਼ਨ ਪਬਲਿਕ
ਸੀ.ਸੈ. ਸਕੂਲ, ਨਵਾਂਸ਼ਹਿਰ ਦੇ ਵਿਦਿਆਰਥੀ ਅਨਮੋਲ ਨੇ ਦੂਜਾ
ਅਤੇ ਸ.ਸ.ਸ. ਸਕੂਲ, ਉਸਮਾਨਪੁਰ ਦੇ ਵਿਦਿਆਰਥੀ ਭੁਪਿੰਦਰ ਜੇਰੀਆਂ ਨੇ ਤੀਜਾ ਸਥਾਨ ਹਾਸਲ
ਕੀਤਾ। ਸਮਾਗਮ ਦੇ ਇਨਾਮ ਵੰਡ ਸਮਾਰੋਹ ਵਿੱਚ ਭਾਸ਼ਾ ਵਿਭਾਗ ਵਲੋਂ ਪਹਿਲੇ, ਦੂਜੇ ਅਤੇ
ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 1000, 750, 500 ਕ੍ਰਮਵਾਰ ਨਕਦ
ਪੁਰਸਕਾਰ ਦੇ ਕੇ ਹੌਸਲਾ ਅਫ਼ਜ਼ਾਈ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ, ਜਰਨੈਲ ਸਿੰਘ ਨੇ
ਵਿਦਿਆਰਥੀਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਾਸ਼ਾ
ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਜਤਿੰਦਰ ਕੌਰ ਨੇ
ਨਿਭਾਈ, ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਭਾਸ਼ਾ
ਵਿਭਾਗ ਦਾ ਸ਼ਾਨਦਾਰ ਸਮਾਗਮ ਉਲੀਕਣ
ਲਈ ਧੰਨਵਾਦ ਕੀਤਾ। ਪੰਜਾਬੀ ਅਧਿਆਪਕ ਗੁਰਜਿੰਦਰ ਸਿੰਘ, ਰਜਨੀ ਕੌਰ, ਗੁਰਮਿੰਦਰ ਕੌਰ
ਅਤੇ ਅਮਿਤ ਕੁਮਾਰ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਮਹੱਤਵਪੂਰਨ ਯੋਗਦਾਨ ਪਾਇਆ। ਇਸ ਸਮਾਗਮ
ਵਿੱਚ ਉੱਘੇ ਗੀਤਕਾਰ ਤਰਸੇਮ ਸਾਕੀ, ਪ੍ਰੋ. ਪ੍ਰਿਆ ਬਾਵਾ, ਅਤਿੰਦਰ ਸਿੰਘ, ਗੁਰਵਿੰਦਰ
ਸਿੰਘ, ਫਤਿਹ ਸਿੰਘ ਅਤੇ ਭਾਸ਼ਾ ਵਿਭਾਗ ਤੋਂ ਗਗਨਦੀਪ ਸਿੰਘ ਅਤੇ ਹਰਪ੍ਰੀਤ ਹਾਜ਼ਰ ਸਨ। --
Regards
DPRO SBS Nagar
01823-223070