ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਵੱਡੀ ਰਾਹਤ ਦਾ ਸਬੱਬ ਬਣੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ-ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਦੀ ਤੀਜੀ ਗੱਡੀ ਕੀਤੀ ਰਵਾਨਾ
ਹੁਸ਼ਿਆਰਪੁਰ, 22 ਅਗਸਤ :ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੜ੍ਹਾਂ ਦੀ ਮਾਰ ਝੱਲ ਰਹੇ
ਲੋਕਾਂ ਲਈ ਵੱਡੀ ਰਾਹਤ ਦਾ ਸਬੱਬ
ਬਣੀ ਹੋਈ ਹੈ ਅਤੇ ਇਸ ਔਖੀ ਘੜੀ ਵਿਚ ਮੋਹਰੀ ਬਣ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ। ਇਸੇ
ਤਹਿਤ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਵੱਲੋਂ ਰੈੱਡ
ਕਰਾਸ ਦਫ਼ਤਰ ਤੋਂ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਦੀ ਤੀਜੀ ਗੱਡੀ
ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ
ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਹਤ ਸਮੱਗਰੀ ਦੀਆਂ ਦੋ ਹੋਰ ਗੱਡੀਆਂ ਰਵਾਨਾ ਕੀਤੀਆਂ
ਜਾਣਗੀਆਂ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੇ ਮੈਂਬਰਾਂ ਅਤੇ ਹੋਰਨਾਂ ਦਾਨੀ ਸੱਜਣਾਂ ਤੇ
ਸੰਸਥਾਵਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੁਦਰਤੀ
ਆਫ਼ਤਾਂ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ
ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਸ ਰਾਹਤ ਸਮੱਗਰੀ ਵਿਚ ਫਰੂਟ ਪੈਕੇਟ, ਬ੍ਰੈੱਡ,
ਬਿਸਕੁਟ, ਪਾਣੀ ਦੀਆਂ ਬੋਤਲਾਂ, ਕੰਘੀਆਂ, ਤੇਲ, ਟੁੱਥ ਪੇਸਟ, ਟੁੱਥ ਬਰੱਸ਼, ਸਾਬਣ, ਓਡੋਮੋਸ,
ਸ਼ੇਵਿੰਗ ਕਿੱਟਾਂ, ਸੈਨੇਟਰੀ ਪੈਡ, ਮੱਛਰਦਾਨੀਆਂ ਅਤੇ ਗੱਦੇ ਆਦਿ ਭੇਜੇ ਗਏ ਹਨ। ਉਨ੍ਹਾਂ ਕਿਹਾ
ਕਿ ਰੈੱਡ ਕਰਾਸ ਸੁਸਾਇਟੀ ਨੂੰ ਦਾਨ ਵਿਚ ਮਿਲਣ ਵਾਲੀ ਸਹਾਇਤਾ ਦੁਆਰਾ ਹੀ ਚਲਾਇਆ ਜਾਂਦਾ ਹੈ
ਅਤੇ ਆਫ਼ਤ ਹੀ ਇਸ ਘੜੀ ਵਿਚ ਜ਼ਿਲ੍ਹੇ ਦੇ ਦਾਨੀ ਸੱਜਣਾਂ ਅਤੇ ਸੰਸਥਾਵਾਂ ਵੱਲੋਂ ਵੱਧ-ਚੜ੍ਹ ਕੇ
ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚੱਲ ਰਹੇ ਮਾਤਾ
ਚਿੰਤਪੁਰਨੀ ਮੇਲੇ ਦੌਰਾਨ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ
ਸੁਸਾਇਟੀ ਵੱਲੋਂ ਚੌਹਾਲ ਵਿਖੇ ਰਿਲਾਇੰਸ ਇਡਸਟਰੀ ਦੇ ਬਾਹਰ ਕੈਂਪ ਲਗਾਇਆ ਗਿਆ ਹੈ, ਜਿਥੇ
ਮੇਲੇ ਵਿਚ ਪਹੁੰਚੇ ਲੋਕਾਂ ਲਈ ਪਾਣੀ ਦੀਆਂ ਬੋਤਲਾਂ, ਸੈਨੇਟਰੀ ਪੈਡ ਅਤੇ ਡਾਕਟਰੀ ਸਹਾਇਤਾ
ਉਪਲਬੱਧ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਵੀ ਰੈੱਡ ਕਰਾਸ ਸੁਸਾਇਟੀ ਰਾਹੀਂ ਹੜ੍ਹ ਪੀੜਤਾਂ ਦੀ ਮਦਦ
ਲਈ ਵਿੱਤੀ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਜਾ
ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਦੇ ਇਸ ਕੰਮ ਲਈ ਨਿੱਜੀ ਤੌਰ 'ਤੇ ਸੋਮਵਾਰ
ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ, ਜੋਧਾ
ਮੱਲ੍ਹ ਰੋਡ, ਨੇੜੇ ਸਿਵਲ ਲਾਈਨਜ਼, ਹੁਸ਼ਿਆਰਪੁਰ ਆ ਕੇ ਜਾਂ ਫੋਨ ਨੰਬਰ 95153-76340 ਅਤੇ
88727-33930 ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ
ਸਕੱਤਰ ਮੰਗੇਸ਼ ਸੂਦ, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਕਰੀਅਰ ਕਾਊਂਸਲਰ ਅਦਿੱਤਿਆ ਰਾਣਾ ਤੋਂ
ਇਲਾਵਾ ਸੁਸਾਇਟੀ ਦਾ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।