- ਐਟੀ ਸਾਬੋਤਾਜ ਟੀਮ ਅਤੇ ਡਾਗ ਸਕੁਆਡ ਦੀ ਮੱਦਦ ਨਾਲ ਸੰਵੇਦਨਸ਼ੀਲ ਸਥਾਨਾਂ ਦੀ ਕੀਤੀ ਗਈ ਚੈਕਿੰਗ
ਨਵਾਂਸ਼ਹਿਰ 2 ਅਗਸਤ : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਆਉਣ ਵਾਲੇ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜਰ ਡਾ. ਅਖਿਲ ਚੌਧਰੀ ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਵਿੱਚ ਜਿਲਾ ਵਿੱਚ ਵਿਸ਼ੇਸ਼ ਤੌਰ ਤੇ ਸਰੁੱਖਿਆ ਇੰਤਜਾਮਾਤ ਕੀਤੇ ਗਏ ਹਨ, ਜਿਹਨਾਂ ਦੀ ਲੜੀ ਵਿੱਚ ਅੱਜ ਜਿਲਾ ਪੁਲਿਸ ਵੱਲੋ ਆਮ ਨਾਗਰਿਕਾਂ ਦੀ ਸੁਰਖਿੱਆ ਲਈ ਪਬਲਿਕ ਥਾਵਾਂ ਤੇ ਵਿਸੇਤੌਰ ਤੇ ਤਲਾਸ਼ੀ ਅਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਅਭਿਆਨ ਵਿੱਚ ਜਿਲਾ ਵਿੱਚ ਪੈਦੇ ਬੱਸ ਅੱਡਿਆਂ, ਰੇਲਵੇ ਸਟੇਸਨ ਅਤੇ ਪਬਲਿਕ ਪਾਰਕਿੰਗਾਂ ਆਦਿ ਦੀ ਐਟੀ ਸਾਬੋਤਾਜ ਟੀਮਾਂ ਰਾਹੀ ਵਿਸੇਸ ਤੌਰ ਤੇ ਚੈਕਿੰਗ ਕਰਵਾਈ ਗਈ ਅਤੇ ਇਸ ਕੰਮ ਲਈ ਵਿਸੇਸ ਤੌਰ ਤੇ ਟ੍ਰੇਨਿੰਗ ਪ੍ਰਾਪਤ ਡਾਗ ਸਕੁਆਡ ਦੀ ਵੀ ਮਦਦ ਲਈ ਗਈ। ਅੱਜ ਦੁਪਿਹਰ ਸਮੇ ਸੁਰੂ ਕੀਤਾ ਗਿਆ ਇਹ ਤਲਾਸੀ ਅਭਿਆਨ ਦੇਰ ਸ਼ਾਮ ਤੱਕ ਸੀਨੀਅਰ ਅਫਸਰਾਂ ਦੀ ਹਾਜਰੀ ਵਿੱਚ ਜਾਰੀ ਰਿਹਾ, ਜਿਸ ਵਿੱਚ ਡੀ.ਐੱਸ.ਪੀ. ਨਵਾਂਸਹਿਰ ਸੁਰਿੰਦਰ ਚਾਂਦ ਵੱਲੋ ਆਪਣੀ ਟੀਮ ਨਾਲ ਸਿਟੀ ਨਵਾਂਸਹਿਰ ਏਰੀਆ ਵਿੱਚ ਚੈਕਿੰਗ ਅਤੇ ਤਲਾਸੀ ਅਭਿਆਨ ਚਲਾਇਆ ਗਿਆ।
ਇਸ ਸਬੰਧੀ ਡਾ. ਅਖਿਲ ਚੌਧਰੀ ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਲਾਸੀ ਅਭਿਆਨ ਅਗਾਮੀ ਸੁਤੰਤਰਤਾ ਦਿਵਸ ਦੇ ਮੱਦੇਨਜਰ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣਾਏ ਰੱਖਣ, ਕਿਸੇ ਵੀ ਤਰਾਂ ਦੀ ਗੈਰ ਕਾਨੂੰਨੀ ਗਤੀਵਿਧੀ ਤੇ ਸਮਾਂ ਰਹਿੰਦੇ ਕਾਬੂ ਪਾਉਣ ਅਤੇ ਆਪਣੇ ਨਾਗਰਿਕਾਂ ਨੂੰ ਹਰ ਪੱਖੋ ਸੁਰੱਖਿਅਤ ਰੱਖਣ ਲਈ ਚਲਾਇਆ ਗਿਆ ਹੈ, ਜੋੋ ਕਿ ਅੱਗੇ ਵੀ ਇਸ ਤਰਾਂ ਹੀ ਜਾਰੀ ਰਹੇਗਾ।