Hoshiarpur, August 1 :Public Works and Power Minister Punjab
Harbhajan Singh ETO on Tuesday inaugurated two road projects in
Mahilpur to be constructed at a cost of
about Rs 25 crore, in the presence of Deputy Speaker Punjab Vidhan
Sabha Jai Krishan Singh Rouri. These projects include Mahilpur-Jejon
road to be constructed at a cost of Rs 13.05 crore, and
Mahilpur-Phagwara road to be constructed at a cost of Rs 11.25 crore.
On this occasion, Public Works Minister said that the Mahilpur-Jejon road
connects Punjab to Himachal Pradesh but the condition of this important
route was not in shape as its last repair was done in May 2015. He informed
that the work for strengthening this 15.12 km long road will be completed
soon. He told that after the agency hired for this project would also take
care of its maintenance for next 5 years.
Divulging further, the PWD minister said that the road connecting Mahilpur
with Phagwara was also last repaired in May 2015. He said that the
construction work of this 14.34 kilometer long road would also be completed
in time and its maintenance would also be ensured by the constructing
company for next 5 years. Meanwhile, he also announced widening of the
roads from Garhshankar to Nangal and Garhshankar to Nawanshahar, to 33 feet
wide.
Highlighting the achievements of the state in the field of Power, Harbhajan
Singh ETO said that 90% consumers of Punjab are getting zero electricity
bill due to free 600 units of electricity being provided to every section
of society. He said that Pachhwara coal mine, which was closed since 2015,
is operational once again due to concrete efforts of chief Minister
Bhagwant Mann. He said that the state is getting an annual income of Rs
1500 crores from this mine. He said that this is the reason that state has
a 45-day coal reserve in its thermal plants. He said that within a span of
just one and a quarter years, the Punjab government headed by Chief
Minister Bhagwant Mann has brought the progress of Punjab back on track.
Meanwhile, Deputy Speaker Punjab Vidhan Sabha Jai Krishan Singh Rouri
thanked Chief Minister Bhagwant Mann and Public Works Minister Harbhajan
Singh ETO for the initiating development works in Garhshankar assembly and
Chabbewal. He said that the construction work of various roads connecting
Garhshankar Vidhan Sabha constituency is already going on war footing,
benefiting the residents of the area. He said that the construction work of
roads and bridges which were damaged due to floods in village Halluwal and
other areas falling under Chabbewal Vidhan Sabha, will also be started soon.
Deputy Commissioner Komal Mittal, and Chairman, Punjab Scheduled Castes
Land Development & Finance Corporation Harminder Singh Sandhu were also
present on this occasion.
-25 ਕਰੋੜ ਦੀ ਲਾਗਤ ਨਾਲ ਬਣੇਗੀ ਮਾਹਿਲਪੁਰ-ਜੇਜੋਂ ਅਤੇ ਮਾਹਿਲਪੁਰ-ਫਗਵਾੜਾ ਸੜਕ : ਹਰਭਜਨ
ਸਿੰਘ ਈ.ਟੀ.ਓ
ਹੁਸ਼ਿਆਰਪੁਰ, 1 ਅਗਸਤ: ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ
ਨੇ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿਚ
ਮਾਹਿਲਪੁਰ ਵਿਚ ਕਰੀਬ 25 ਕਰੋੜ ਰੁਪਏ
ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ।
ਇਨ੍ਹਾਂ ਵਿਚ 13.05 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਹਿਲਪੁਰ-ਜੇਜੋਂ ਸੜਕ ਅਤੇ
11.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਹਿਲਪੁਰ-ਫਗਵਾੜਾ ਸੜਕ ਸ਼ਾਮਿਲ ਹਨ। ਇਸ ਦੌਰਾਨ
ਉਨ੍ਹਾਂ ਲਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ
ਵਿੱਤ ਨਿਗਮ ਦੇ ਚੇਅਰਮੈਨ ਹਰਮਿੰਦਰ ਸਿੰਘ ਸੰਧੂ ਵੀ ਮੌਜੂਦ ਸਨ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਮਾਹਿਲਪੁਰ-ਜੇਜੋਂ ਸੜਕ ਬਹੁਤ ਮਹੱਤਵਪੂਰਨ ਸੜਕ ਹੈ, ਜੋ
ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ
ਸੜਕ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਅਤੇ ਇਸ ਦੀ ਆਖਰੀ ਮੁਰੰਮਤ ਮਈ 2015 ਵਿਚ ਹੋਈ ਸੀ।
ਉਨ੍ਹਾਂ ਦੱਸਿਆ ਕਿ 15.12 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਸੁਰੂ ਹੋ ਚੁੱਕਾ ਹੈ
ਅਤੇ ਜਲਦ ਹੀ ਇਸ ਸੜਕ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ
ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਸੜਕ ਬਣਾਉਣ ਵਾਲੀ ਏਜੰਸੀ ਵਲੋਂ ਸੜਕ
ਨਿਰਮਾਣ ਪੂਰਾ ਹੋਣ ਤੋਂ ਬਾਅਦ 5 ਸਾਲ ਲਈ ਇਸ ਸੜਕ ਦਾ ਰੱਖ-ਰਖਾਅ ਵੀ ਕੀਤਾ ਜਾਵੇਗਾ।
ਇਸੇ ਤਰ੍ਹਾਂ ਮਾਹਿਲਪੁਰ ਨੂੰ ਫਗਵਾੜਾ ਨਾਲ ਜੋੜਨ ਵਾਲੀ ਸੜਕ ਵੀ ਕਾਫ਼ੀ ਮਹੱਤਵਪੂਰਨ ਹੈ ਅਤੇ
ਇਸ ਸੜਕ ਦੀ ਵੀ ਆਖਰੀ ਮੁਰੰਮਤ ਮਈ 2015 ਵਿਚ ਹੋਈ ਸੀ। ਉਨ੍ਹਾਂ ਕਿਹਾ ਕਿ 14.34 ਕਿਲੋਮੀਟਰ
ਲੰਬੀ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਕਿ ਜਲਦ ਹੀ ਮੁਕੰਮਲ ਹੋ
ਜਾਵੇਗੀ ਅਤੇ ਇਸ ਸੜਕ ਨੂੰ ਵੀ ਬਣਾਉਣ ਵਾਲੀ ਏਜੰਸੀ ਵਲੋਂ ਸੜਕ ਨਿਰਮਾਣ ਪੂਰਾ ਹੋਣ ਤੋਂ ਬਾਅਦ
5 ਸਾਲ ਲਈ ਸੜਕ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਗੜ੍ਹਸ਼ੰਕਰ ਤੋਂ ਨੰਗਲ
ਅਤੇ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਸੜਕ ਨੂੰ 33 ਫੁੱਟ ਚੌੜਾ ਕਰਨ ਦੀ ਘੋਸ਼ਣਾ ਵੀ
ਕੀਤੀ। ਹਰਭਜਨ ਸਿੰਘ ਈ.ਟੀ.ਓ ਨੇ ਸੂਬਾ ਵਾਸੀਆਂ ਨੂੰ ਦਿੱਤੀ ਜਾ ਰਹੀ ਨਿਰਵਿਘਨ ਬਿਜਲੀ ਸਪਲਾਈ
ਦੇ ਸਬੰਧ ਵਿਚ ਬੋਲਦਿਆਂ ਕਿਹਾ ਕਿ ਸੂਬਾ ਵਾਸੀਆਂ ਨੂੰ 600 ਯੂਨਿਟ ਮਿਲ ਰਹੀ ਮੁਫ਼ਤ ਬਿਜਲੀ
ਕਾਰਨ ਪੰਜਾਬ ਦੇ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ
ਕਿਹਾ ਕਿ 2015 ਤੋਂ ਬੰਦ ਪਈ ਪਿਛਵਾੜਾ ਕੋਲੇ ਦੀ ਖਾਣ ਨੂੰ ਸਾਡੀ ਸਕਰਾਰ ਨੇ ਆਉਂਦੇ ਹੀ
ਖੁਲ੍ਹਵਾਇਆ ਹੈ, ਜਿਸ ਨਾਲ ਸੂਬੇ ਨੁੰ 1500 ਕਰੋੜ ਦੀ ਸਾਲਾਨਾ ਆਮਦਨ ਹੋ ਰਹੀ ਹੈ। ਉਨ੍ਹਾਂ
ਕਿਹਾ ਕਿ ਇਸ ਵਜ੍ਹਾ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਵਿਚ 45 ਦਿਨ ਦਾ ਕੋਲਾ ਰਿਜ਼ਰਵ ਪਿਆ ਹੈ।
ਉਨ੍ਹਾਂ ਕਿਹਾ ਕਿ ਮਹਿਜ਼ ਸਵਾ ਸਾਲ ਦੇ ਅਰਸੇ ਵਿਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ
ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਦੀ ਗੱਡੀ ਨੂੰ ਪਟੜੀ 'ਤੇ ਲਿਆਂ ਦਿੱਤਾ ਹੈ।
ਇਸ ਦੌਰਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ
ਸਭਾ ਹਲਕਾ ਅਤੇ ਚੱਬੇਵਾਲ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਭਗਵੰਤ ਮਾਨ
ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ
ਸਭਾ ਹਲਕਾ ਗੜ੍ਹਸੰੰਕਰ ਨੂੰ ਜੋੜਨ ਵਾਲੀਆਂ ਵੱਖ-ਵੱਖ ਸੜਕਾਂ ਦਾ ਨਿਰਮਾਣ ਕਾਰਜ ਪਹਿਲਾਂ ਹੀ
ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਬਹੁਤ ਲਾਭ ਪਹੁੰਚਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੜ੍ਹਾਂ ਕਾਰਨ ਵਿਧਾਨ ਸਪਾ ਹਲਕਾ ਚੱਬੇਵਾਲ ਦੇ ਪਿੰਡ
ਹੱਲੂਵਾਲ ਅਤੇ ਹੋਰ ਇਲਾਕਿਆਂ ਵਿਚ ਜਿਨ੍ਹਾਂ ਸੜਕਾਂ ਅਤੇ ਪੁਲਾਂ ਦਾ ਨੁਕਸਾਨ ਹੋਇਆ ਸੀ, ਉਸ
ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸਬੰਧ ਵਿਚ ਕੈਬਨਿਟ ਮੰਤਰੀ ਨੇ
ਮਨਜ਼ੂਰੀ ਦੇ ਦਿੱਤੀ ਹੈ।
ਇਸ ਮੌਕੇ ਹਰਜੋਤ ਬੰਗਾ, ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਬਖਸ਼ੀ, ਮੋਹਨ ਲਾਲ, ਐਸ.ਈ ਲੋਕ
ਨਿਰਮਾਣ ਵਿਭਾਗ ਇੰਦਰਜੀਤ ਸਿੰਘ, ਐਕਸੀਅਨ ਤਜਿੰਦਰ ਸਿੰਘ, ਐਸ.ਡੀ.ਓ ਬਲਜਿੰਦਰ ਸਿੰਘ, ਜੇ.ਈ
ਗੁਰਤੇਜ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।