ਨਵਾਂਸ਼ਹਿਰ, 22 ਅਗਸਤ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਦੇ
ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਬਿਰਧ ਆਸ਼ਰਮ ਭਰੋਮਜਾਰਾ ਵਿਖੇ ਅੰਤਰਰਾਸ਼ਟਰੀ
ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ।
ਇਸ ਮੌਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੈਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਕਮਲਦੀਪ ਸਿੰਘ ਧਾਲੀਵਾਲ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ
ਐਕਟ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੇ 29 ਦਸੰਬਰ 2007 ਤੋਂ
ਬਾਅਦ ਆਪਣੀ ਸੰਪਤੀ ਕਿਸ ਨੂੰ ਇਸ ਸ਼ਰਤ ਉੱਪਰ ਦਿੱਤੀ ਹੋਵੇ ਕਿ ਉਹ ਬਜ਼ੁਰਗ ਦੀ ਦੇਖ-ਭਾਲ ਕਰੇਗਾ,
ਪਰ ਬਾਅਦ ਉਹ ਲਾਭਪਾਤਰ ਬਜ਼ੁਰਗ ਦੀ ਦੇਖ-ਭਾਲ ਕਰਨ ਤੋਂ ਗੁਰੇਜ਼ ਕਰੇ, ਤਾਂ ਉਹ ਬਜ਼ੁਰਗ ਆਪਣੀ
ਸੰਪਤੀ 'ਦਾ ਮੇਨਟੇਨੈਂਸ ਐਂਡ ਵੈੱਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਐਕਟ 2007'
ਤਹਿਤ ਵਾਪਸ ਮੰਗ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਦਰਖ਼ਾਸਤ ਮੇਨਟੇਨੈਂਸ ਟ੍ਰਿਬਿਊਨਲ (ਐੱਸ. ਡੀ. ਐੱਸ
ਅਫ਼ਸਰ) ਵਿਖੇ ਲਗਵਾਉਣੀ ਹੁੰਦੀ ਹੈ। ਇਸ ਮੌਕੇ ਜੂਨੀਅਕ ਸਹਾਇਕ ਤਵਿੰਦਰ ਸਿੰਘ, ਰੋਹਿਤ ਕੁਮਾਰ,
ਨਿਰਮਲ ਸਿੰਘ ਅਤੇ ਸਾਗਰ ਪੀ.ਐੱਲ. ਵੀ ਹਾਜ਼ਰ ਸਨ।