Fwd: Punjabi and Hindi Press Note--ਪੌਦੇ ਲਗਾਉਣਾ ਹਰੇਕ ਵਿਅਕਤੀ ਦੀ ਨੈਤਿਕ ਜਿੰਮੇਵਾਰੀ : ਬ੍ਰਮ ਸ਼ੰਕਰ ਜਿੰਪਾ

ਪੌਦੇ ਲਗਾਉਣਾ ਹਰੇਕ ਵਿਅਕਤੀ ਦੀ ਨੈਤਿਕ ਜਿੰਮੇਵਾਰੀ : ਬ੍ਰਮ ਸ਼ੰਕਰ ਜਿੰਪਾ
ਸੁਸਾਇਟੀ ਵਲੋਂ ਚੌਹਾਲ ਤੋਂ ਅੱਗੇ ਜੰਗਲਾਂ 'ਚ ਵੱਖ-ਵੱਖ ਪੌਦਿਆਂ ਦੀਆਂ 15 ਹਜ਼ਾਰ ਬੀਜ ਗੇਂਦਾਂ ਅਤੇ ਬੀਜ ਖਿਲਾਰੇ ਗਏ
ਹੁਸ਼ਿਆਰਪੁਰ, 14 ਅਗਸਤ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ, ਜਿਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵੱਖ-ਵੱਖ ਸੰਗਠਨ ਤਾਂ ਆਪਣੀ ਜਿੰਮਵੇਾਰੀ ਨਿਭਾਅ ਰਹੇ ਹਨ, ਪਰੰਤੂ ਹਰੇਕ ਵਿਅਕਤੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪੱਧਰ 'ਤੇ ਵਾਤਾਵਰਣ ਦੀ ਸੁਰੱਖਿਆ ਵਿਚ ਯੋਗਦਾਨ ਜ਼ਰੂਰ ਦੇਣ। ਉਹ ਅੱਜ ਚੌਹਾਲ ਦੇ ਅੱਗੇ ਪਹਾੜੀਆਂ 'ਤੇ ਪ੍ਰਿਥਵੀ ਵੈਲਫੇਅਰ ਸੁਸਾਇਟੀ ਵਲੋਂ ਵੱਖ-ਵੱਖ ਪੌਦਿਆਂ ਦੀਆਂ ਬੀਜ ਗੇਂਦਾਂ ਅਤੇ ਬੀਜ ਖਿਲਾਰਨ ਦੇ ਅਭਿਆਨ ਦੀ ਸ਼ੁਰੂਆਤ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਖੁਦ ਵੀ ਬੀਜ ਗੇਂਦਾਂ ਖਿਲਾਰੀਆਂ ਅਤੇ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿਥਵੀ ਵੈਲਫੇਅਰ ਸੁਸਾਇਟੀ ਵਲੋਂ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦੇ ਬੀ.ਐਸ.ਸੀ ਐਗਰੀਕਲਚਰ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਅੱਜ ਇਨ੍ਹਾਂ ਜੰਗਲਾਂ ਵਿਚ 7 ਹਜ਼ਾਰ ਦੇ ਕਰੀਬ ਵੱਖ-ਵੱਖ ਪੌਦਿਆਂ ਦੀਆਂ ਬੀਜ ਗੇਂਦਾਂ ਅਤੇ 8 ਹਜ਼ਾਰ ਬੀਜ ਖਿਲਾਰੇ ਗਏ, ਜਿਨ੍ਹਾਂ ਵਿਚ ਵੱਖ-ਵੱਖ ਪੌਦਿਆਂ ਦੇ ਬੀਜ ਸ਼ਾਮਲ ਸਨ। ਕੈਬਨਿਟ ਮੰਤਰੀ ਨੇ ਇਸ ਅਭਿਆਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਹਰਿਆ-ਭਰਿਆ ਰੱਖਣ ਵਿਚ ਸੁਸਾਇਟੀ ਦੇ ਯਤਨਾਂ ਨੂੰ ਸਮਾਜ ਵਲੋਂ ਹਮੇਸ਼ਾ ਸਲਾਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸੂਬੇ ਦੇ 33 ਫੀਸਦੀ ਹਲਕੇ ਨੂੰ ਹਰਿਆ-ਭਰਿਆ ਬਣਾਉਣ ਦੀ ਦਿਸ਼ਾ ਵਿਚ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਾੜਾਂ ਦੇ ਜੰਗਲਾਂ ਵਿਚ ਜਾ ਕੇ ਪੌਦੇ ਲਗਾਉਣਾ ਬਹੁਤ ਮੁਸ਼ਕਿਲ ਕੰਮ ਹੈ, ਪਰੰਤੂ ਇਸ ਤਰ੍ਹਾਂ ਬੀਜ ਗੇਂਦਾਂ ਰਾਹੀਂ ਅਸੀਂ ਪਹਾੜਾਂ ਦੇ ਜੰਗਲਾਂ ਵਿਚ ਪੌਦੇ ਲਗਾਉਣ ਦਾ ਉਪਰਾਲਾ ਕਰ ਸਕਦੇ ਹਾਂ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਸਰੀਰਕ ਤੰਦਰੁਸਤੀ ਲਈ ਵਾਤਾਵਰਣ ਦਾ ਸ਼ੁੱਧ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਹੈ, ਇਸ ਲਈ ਵਾਤਾਵਰਣ ਨੂੰ ਸ਼ੁੱਧ ਬਣਾਏ ਰੱਖਣ ਲਈ ਹਰ ਵਿਅਕਤੀ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਿਥਵੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ, ਕਰਨਲ (ਸੇਵਾਮੁਕਤ) ਮਨਦੀਪ ਸਿੰਘ ਗਰੇਵਾਲ, ਕਮਲਜੀਤ ਕੌਰ, ਸੁਮੇਸ਼ ਸੋਨੀ, ਵਰਿੰਦਰ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।