ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਖੇਤੀ ਅਧਾਰਿਤ ਕਾਰਖਾਨੇ ਸਥਾਪਿਤ ਕਰਨਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ

ਨਵਾਂਸ਼ਹਿਰ, 9 ਅਗਸਤ: ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ)
ਵਿਖੇ ਖੇਤੀ ਅਧਾਰਿਤ
ਕਾਰਖਾਨੇ ਸਥਾਪਿਤ ਕਰਨ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।
ਇਸ ਸਿਖਲਾਈ ਸੈਸ਼ਨ ਦੇ ਉਦਘਾਟਨ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ
ਸਿੰਘ ਬੌਂਸ ਨੇ ਸਿਖਿਆਰਥੀਆਂ ਨੂੰ ਖੇਤੀਬਾੜੀ ਉਤਪਾਦਾਂ ਦੇ ਮੁੱਲ-ਵਾਧੇ ਦੀ ਮਹੱਤਤਾ ਬਾਰੇ
ਦੱਸਿਆ ਕਿ ਕਿਵੇਂ ਪ੍ਰੋਸੈਸਿੰਗ ਕਰਨ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।
ਇਸ ਦੌਰਾਨ ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰ) ਡਾ. ਕਿਰਨਦੀਪ
ਨੇ ਸਿਖਲਾਈ ਦੌਰਾਨ ਖੇਤੀ ਅਧਾਰਿਤ ਕਾਰਖਾਨਿਆਂ ਦੇ ਕੰਮ-ਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ
ਸਾਂਝੀ ਕੀਤੀ ਅਤੇ ਇਸ ਦੇ ਨਾਲ ਹੀ ਅਨਾਜ, ਦਾਲਾਂ, ਤੇਲ ਬੀਜਾਂ ਅਤੇ ਮਸਾਲਿਆਂ ਦੀ ਪ੍ਰੋਸੈਸਿੰਗ
ਬਾਰੇ ਤਕਨੀਕੀ ਲੈਕਚਰ ਵੀ ਦਿੱਤੇ।
ਇਸ ਕੋਰਸ ਦੌਰਾਨ 'ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੋਸਾਇਟੀ'(ਫੈਪਰੋ) ਪਿੰਡ ਘੁਗਿਆਲ, ਹੁਸ਼ਿਆਰਪੁਰ,
ਅਜੀਤ ਸਿੰਘ ਓਮ ਪ੍ਰਕਾਸ਼ ਪ੍ਰਾਈਵੇਟ ਲਿਮਟਿਡ (ਏ+ ਪਲੱਸ) ਪ੍ਰੋਸੈਸਿੰਗ ਅਤੇ ਪੈਕੇਜਿੰਗ ਪਲਾਂਟ,
ਨਵਾਂਸ਼ਹਿਰ ਅਤੇ ਅਗਾਂਹਵਧੂ ਕਿਸਾਨ, ਸ. ਪਰਮਜੀਤ ਸਿੰਘ ਖਾਲਸਾ ਦੇ ਫਾਰਮ ਵਿੱਚ ਸਿਖਿਆਰਥੀਆਂ ਦਾ
ਦੌਰਾ ਵੀ ਕਰਵਾਇਆ ਗਿਆ।