ਬਿਸ (ਬਿਊਰੋ ਆਫ ਇੰਡੀਅਨ ਸਟੈਂਡਰਡ) ਵਲੋਂ ਲੰਗੜੋਆ ਸਕੂਲ ਵਿਖੇ ਵਿਸ਼ੇਸ਼ ਸਿਖਲਾਈ ਕੈਂਪ

ਨਵਾਂਸ਼ਹਿਰ 20 ਅਗਸਤ : ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਜੋ ਕਿ ਭਾਰਤ ਦੀ ਰਾਸ਼ਟਰੀ ਮਿਆਰੀ ਸੰਸਥਾ ਹੈ ਵਲੋਂ ਅੱਜ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਸਸਸਸ ਲੰਗੜੋਆ ਵਿਖੇ ਬੱਚਿਆਂ ਦਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸੁਰੇਸ਼ ਜੈਨ ਵਲੋਂ ਬੱਚਿਆਂ ਨੂੰ ਖਾਣ ਪੀਣ ਤੇ ਹਰ ਤਰ੍ਹਾਂ ਦੇ ਸਮਾਨ ਦੀ ਗੁਣਵੱਤਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਭਾਰਤ ਦਾ ਸਰੀਰ. 'ਬਿਸ' ਮਾਲ ਦੇ ਮਾਨਕੀਕਰਨ, ਮਾਰਕਿੰਗ ਅਤੇ ਗੁਣਵੱਤਾ ਪ੍ਰਮਾਣੀਕਰਣ ਦੀਆਂ ਗਤੀਵਿਧੀਆਂ ਦੇ ਇਕਸੁਰਤਾਪੂਰਣ ਵਿਕਾਸ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸੰਬੰਧਿਤ ਮਾਮਲਿਆਂ ਲਈ ਜ਼ਿੰਮੇਵਾਰ ਹੈ।ਇਸ ਮੌਕੇ ਤੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਉਹਨਾਂ ਲਿਖਾਈ ਮੁਕਾਬਲੇ ਕਰਵਾਏ ਗਏ ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਸਿਸ ਵਿਚ ਨੇਹਾ, ਜਸਪ੍ਰੀਤ, ਰਾਜਵੀਰ , ਕਿਰਨਜੋਤ ਕੌਰ ਨੂੰ ਕ੍ਰਮਵਾਰ 1000,750,500 ਨਕਦ ਇਨਾਮ ਤੇ ਹਰਪ੍ਰੀਤ ਕੌਰ ਨੂੰ 250 ਹੌਸਲਾ ਅਫ਼ਜ਼ਾਈ ਲਈ ਦ ਇੱਤਾ ਗਿਆ। ਇਸ ਮੌਕੇ ਸਕੂਲ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਤੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਆਈ ਹੋਈ ਬਿਸ ਟੀਮ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਕੂਲ ਦੇ ਬਲਦੀਪ ਸਿੰਘ, ਇੰਚਾਰਜ ਮੈਡਮ ਸਪਨਾ, ਪ੍ਰਦੀਪ ਕੌਰ, ਗੁਰਪ੍ਰੀਤ ਸਿੰਘ, ਸੁਮੀਤ ਸੋਢੀ, ਨੀਰਜ ਬਾਲੀ, ਕਲਪਨਾ ਬੀਕਾ, ਜਸਵਿੰਦਰ ਕੌਰ, ਮਨਮੋਹਨ ਸਿੰਘ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।