ਨਵਾਂਸ਼ਹਿਰ 3 ਅਗਸਤ : ਦੇਸ ਦੇ 75 ਸਾਲਾ ਅਜ਼ਾਦੀ ਦਿਵਸ ਨੂੰ ਸਮਰਪਿਤ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਅੰਮ੍ਰਿਤ ਮਹਾਂ ਉਤਸਵ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸਸਸਸ ਲੰਗੜੋਆ ਵਿਖੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਜਿਲਾ ਪੱਧਰੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਜਿਲੇ ਦੇ 27 ਦੇ ਕਰੀਬ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਸਕੂਲ ਅਧਿਆਪਕਾ ਕੁਲਵਿੰਦਰ ਕੌਰ ਅਨੁਸਾਰ ਇਹ ਪ੍ਰਤੀਯੋਗਤਾ ਦੋ ਵਰਗਾਂ ਵਿੱਚ ਕਰਵਾਈ ਗਈ। ਪਹਿਲੇ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤੇ ਦੂਜੇ ਵਰਗ ਵਿੱਚ ਨੌਵੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮਲਕੀਤ ਕੌਰ ਸਸਸਸ ਕਰਿਆਮ, ਰੀਨਾ ਦੇਵੀ ਸਹਾਬਪੁਰ ਤੇ ਸੁਖਜਿੰਦਰ ਰਾਮ ਸਹਸ ਸਿੰਬਲ ਮਾਜਰਾ ਨੇ ਜੱਜ ਦੀ ਭੂਮਿਕਾ ਨਿਭਾਉਂਦਿਆਂ ਦੋਹਾਂ ਵਰਗਾਂ ਵਿੱਚੋ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਘੋਸ਼ਿਤ ਕੀਤੇ ਗਏ। ਪਹਿਲੇ ਵਰਗ ਦੇ ਮੁਕਾਬਲੇ ਵਿੱਚ ਬਾਬਾ ਗੋਲਾ ਸਸਸ ਬੰਗਾ ਦੀ ਵਿਦਿਆਰਥਣ ਕੋਮਲ ਨੇ ਪਹਿਲਾ,ਸਹਸ ਗਰਚਾ ਦੀ ਆਫਰੀਨ ਕਸ਼ਅਪ ਨੇ ਦੂਸਰਾ ਅਤੇ ਸਮਸ ਕਰੀਮਪੁਰ ਦੀ ਤਮੰਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਸਰੇ ਵਰਗ ਵਿੱਚ ਸ (ਕੰ) ਸਸਸ ਦੀ ਜਸਲੀਨ ਕੌਰ ਨੇ ਪਹਿਲਾ, ਨਵਪ੍ਰੀਤ ਸਿੰਘ ਸਹਸ ਫਰਾਲਾ ਨੇ ਦੂਸਰਾ ਅਤੇ ਸਸਸਸ ਹੇੜੀਆਂ ਦੀ ਵਿਦਿਆਰਥਣ ਅਲੀਾਸ਼ਾ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਪ੍ਰਿੰਸੀਪਲ ਡਾਕਟਰ ਅਗਨੀਹੋਤਰੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਨੀਰਜ ਬਾਲੀ, ਸਪਨਾ, ਸਰਬਜੀਤ ਕੌਰ,ਸਰਬਜੀਤ ਸਿੰਘ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ, ਮੀਨਾ ਰਾਣੀ ਪਰਦੀਪ ਕੌਰ, ਸਮੀਤ ਸੋਢੀ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।