ਨਵਾਂਸ਼ਹਿਰ, 29 ਜੂਨ 2021 : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਅੱਜ 0-5 ਸਾਲ ਤੱਕ ਦੇ 1492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਈਆਂ ਗਈਆਂ, ਜਿਸ ਨਾਲ ਜ਼ਿਲ੍ਹੇ ਵਿਚ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲ਼ਾਉਣ ਦੇ ਮਿੱਥੇ ਗਏ ਟੀਚੇ ਨੂੰ 100 ਫੀਸਦੀ ਪ੍ਰਾਪਤ ਕਰ ਲਿਆ ਗਿਆ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ ਜਵਿੰਦਰਵੰਤ ਸਿੰਘ ਬੈਂਸ ਨੇ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਵਾਇਰਸ ਦੇ ਪ੍ਰਸਾਰ ਦਾ ਖਤਰਾ ਹਾਲੇ ਵੀ ਬਰਕਰਾਰ ਹੈ। ਇਸ ਲਈ ਮਾਪਿਆਂ ਨੂੰ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਚਾਹੀਦੀਆਂ ਹਨ। ਡਾ. ਬੈਂਸ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਜਿਲ੍ਹੇ ਅੰਦਰ ਕੁੱਲ 1492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਬਲਾਕ ਨਵਾਂਸ਼ਹਿਰ ਵਿੱਚ 183, ਬੰਗਾ ਵਿੱਚ 10, ਬਲਾਚੌਰ ਅਰਬਨ ਵਿੱਚ 120, ਰਾਹੋਂ ਵਿੱਚ 36, ਮੁਜ਼ੱਫਰਪੁਰ ਬਲਾਕ ਵਿੱਚ 460, ਮੁਕੰਦਪੁਰ ਬਲਾਕ ਵਿੱਚ 118, ਸੁੱਜੋਂ ਵਿੱਚ 140, ਸੜੋਆ ਬਲਾਕ ਵਿੱਚ 70 ਅਤੇ ਬਲਾਚੌਰ ਰੂਰਲ ਵਿੱਚ 354 ਬੱੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ ਗਈਆਂ। ਉਨ੍ਹਾਂ ਅੱਗੇ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 2201 ਬੱਚਿਆਂ ਅਤੇ ਦੂਜੇ ਦਿਨ 2044 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਸਨ। ਇਸ ਮੁਹਿੰਮ ਅਧੀਨ ਜਿਲ੍ਹੇ ਅੰਦਰ ਤਿੰਨ ਦਿਨਾਂ ਵਿਚ ਕੁੱਲ 5737 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।
ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਆਖ਼ਰੀ ਦਿਨ 1492 ਬੱਚਿਆਂ ਨੂੰ ਪਿਲਾਈਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’
ਨਵਾਂਸ਼ਹਿਰ, 29 ਜੂਨ 2021 : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਅੱਜ 0-5 ਸਾਲ ਤੱਕ ਦੇ 1492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਈਆਂ ਗਈਆਂ, ਜਿਸ ਨਾਲ ਜ਼ਿਲ੍ਹੇ ਵਿਚ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲ਼ਾਉਣ ਦੇ ਮਿੱਥੇ ਗਏ ਟੀਚੇ ਨੂੰ 100 ਫੀਸਦੀ ਪ੍ਰਾਪਤ ਕਰ ਲਿਆ ਗਿਆ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ ਜਵਿੰਦਰਵੰਤ ਸਿੰਘ ਬੈਂਸ ਨੇ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਵਾਇਰਸ ਦੇ ਪ੍ਰਸਾਰ ਦਾ ਖਤਰਾ ਹਾਲੇ ਵੀ ਬਰਕਰਾਰ ਹੈ। ਇਸ ਲਈ ਮਾਪਿਆਂ ਨੂੰ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਚਾਹੀਦੀਆਂ ਹਨ। ਡਾ. ਬੈਂਸ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਜਿਲ੍ਹੇ ਅੰਦਰ ਕੁੱਲ 1492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਬਲਾਕ ਨਵਾਂਸ਼ਹਿਰ ਵਿੱਚ 183, ਬੰਗਾ ਵਿੱਚ 10, ਬਲਾਚੌਰ ਅਰਬਨ ਵਿੱਚ 120, ਰਾਹੋਂ ਵਿੱਚ 36, ਮੁਜ਼ੱਫਰਪੁਰ ਬਲਾਕ ਵਿੱਚ 460, ਮੁਕੰਦਪੁਰ ਬਲਾਕ ਵਿੱਚ 118, ਸੁੱਜੋਂ ਵਿੱਚ 140, ਸੜੋਆ ਬਲਾਕ ਵਿੱਚ 70 ਅਤੇ ਬਲਾਚੌਰ ਰੂਰਲ ਵਿੱਚ 354 ਬੱੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ ਗਈਆਂ। ਉਨ੍ਹਾਂ ਅੱਗੇ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 2201 ਬੱਚਿਆਂ ਅਤੇ ਦੂਜੇ ਦਿਨ 2044 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਸਨ। ਇਸ ਮੁਹਿੰਮ ਅਧੀਨ ਜਿਲ੍ਹੇ ਅੰਦਰ ਤਿੰਨ ਦਿਨਾਂ ਵਿਚ ਕੁੱਲ 5737 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਨਵੇਂ ਜੀ. ਓ. ਜੀ ਜ਼ਿਲਾ ਹੈੱਡ ਕਰਨਲ ਸੁਖਵੰਤ ਸਿੰਘ ਸੇਖੋਂ, ਏ. ਵੀ. ਐਸ. ਐਮ ਨੂੰ ਨਿਯੁਕਤੀ ਪੱਤਰ ਸੌਂਪਿਆ
ਕੈਪਸ਼ਨ :- ਕਰਨਲ ਸੁਖਵੰਤ ਸਿੰਘ ਸੇਖੋਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਕੱਟੀ 13 ਸਾਲ ਦੀ ਬੱਚੀ ਦੀ ਜਾਨ ਬਚਾਈ ਗਈ
ਬੰਗਾ : 29 ਜੂਨ : () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਡਾ. ਮੁਕਲ ਬੇਦੀ ਐਮ ਡੀ ਮੈਡੀਸਨ ਵੱਲੋਂ ਸੱਪ ਦੀ ਕੱਟੀ ਹੋਈ 13 ਸਾਲ ਦੀ ਬੱਚੀ ਦਾ ਵਧੀਆ ਇਲਾਜ ਕਰਕੇ ਜਾਨ ਬਚਾਈ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਵਿਭਾਗ ਦੇ ਮੁੱਖੀ ਡਾ ਮੁਕਲ ਬੇਦੀ ਨੇ ਦੱਸਿਆ ਕਿ 13 ਸਾਲ ਦੀ ਬੱਚੀ ਉਮੀਕਾ ਨੂੰ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ ਸੀ । ਜਦੋਂ ਬੱਚੀ ਦੀ ਜਾਂਚ ਕੀਤੀ ਤਾਂ ਟੈਸਟਾਂ ਵਿਚ ਸੱਪ ਦੇ ਕੱਟੇ ਦੇ ਲੱਛਣ ਸਾਹਮਣੇ ਆਏ । ਇਸ ਮੌਕੇ ਮੌਤ ਨਾਲ ਤੜਪਦੀ ਬੱਚੀ ਦੀ ਅਤਿ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਸੱਪ ਦੇ ਕੱਟਣ 'ਤੇ ਇਲਾਜ ਵਾਲੀਆਂ ਖਾਸ ਦਵਾਈਆਂ ਅਤੇ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਸ਼ੁਰੂ ਕੀਤਾ । ਢਾਹਾਂ ਕਲੇਰਾਂ ਹਸਪਤਾਲ ਦੇ ਮਿਹਨਤੀ ਡਾਕਟਰ ਮੁਕਲ ਬੇਦੀ ਅਤੇ ਮੈਡੀਕਲ ਸਟਾਫ਼ ਨੇ ਦਿਨ ਰਾਤ ਬੱਚੀ ਉਮੀਕਾ ਦੀ ਵਧੀਆ ਕੇਅਰ ਅਤੇ ਇਲਾਜ ਕਰਕੇ ਬਿਲਕੁੱਲ ਤੰਦਰੁਸਤ ਕਰ ਦਿੱਤਾ ਹੈ । ਡਾ. ਬੇਦੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ ਸੀ ਯੂ ਅਤੇ ਆਈ ਸੀ ਸੀ ਯੂ ਆਧੁਨਿਕ ਵੈਂਟੀਲੇਟਰ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ ਹਨ, ਜਿੱਥੇ ਸੱਪ ਦੇ ਡੰਗੇ - ਕੱਟੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ ਦਾ ਵਧੀਆ ਇਲਾਜ ਕੀਤਾ ਜਾ ਸਕਦਾ ਹੈ । ਬੱਚੀ ਮਾਂ ਸੁਰਿੰਦਰ ਕੌਰ ਨੇ ਉਹਨਾਂ ਦੀ ਲਾਡਲੀ ਧੀ ਰਾਣੀ ਉਮੀਕਾ ਦਾ ਵਧੀਆ ਇਲਾਜ ਕਰਕੇ ਉਸਦੀ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਮੁਕਲ ਬੇਦੀ ਅਤੇ ਸਮੂਹ ਸਟਾਫ਼ ਤੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਮੁਕਲ ਬੇਦੀ ਐਮ ਡੀ ਮੈਡੀਸਨ, ਡਾ. ਸ਼ਰੇਸ ਬਸਰਾ, ਡਾ. ਬਲਪ੍ਰੀਤ ਸਿੰਘ, ਆਈ ਯੂ ਇੰਚਾਰਜ ਸੋਨੀਆ ਸਿੰਘ, ਨਰਸਿੰਗ ਸਟਾਫ਼ ਜਸਪ੍ਰੀਤ ਕੌਰ, ਕਿਰਨ ਬੇਦੀ ਅਤੇ ਬੱਚੀ ਉਮੀਕਾ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਤੰਦਰੁਸਤ ਬੱਚੀ ਉਮੀਕਾ ਦੀ ਡਾਕਟਰ ਮੁਕਲ ਬੇਦੀ ਅਤੇ ਹਸਪਤਾਲ ਸਟਾਫ਼ ਨਾਲ ਯਾਦਗਾਰੀ ਤਸਵੀਰ
ਡੀਜੀਪੀ ਪੰਜਾਬ ਨੇ ਡਰੋਨਾਂ ਦੀਆਂ ਤਾਜ਼ਾ ਗਤੀਵਿਧੀਆਂ ਅਤੇ ਇਹਨਾਂ ਤੋਂ ਪੈਦਾ ਹੋ ਰਹੇ ਖ਼ਤਰਿਆਂ ਦੀ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰਗ
ਪੰਜਾਬ ਰੋਡਵੇਜ, ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਹੜਤਾਲ ਸ਼ੁਰੂ
ਨਵਾਂਸ਼ਹਿਰ : 28 ਜੂਨ (ਵਿਸ਼ੇਸ਼ ਪ੍ਰਤੀਨਿਧੀ) ਸਰਕਾਰੀ ਵਿਭਾਗਾਂ ਚ ਠੇਕੇ 'ਤੇ ਭਰਤੀ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ/ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਬੱਸ ਅੱਡਾ ਨਵਾਂਸ਼ਹਿਰ ਵਿਖੇ ਤਿੰਨ ਦਿਨਾਂ ਹੜਤਾਲ ਸ਼ੁਰੂ ਕਰਦੇ ਹੋਏ, ਵਿਸ਼ਾਲ ਧਰਨਾ ਲੱਗਾ ਅਤੇ ਅੱਜ ਮੁਕੰਮਲ ਹੜਤਾਲ ਰੱਖੀ। ਬੱਸ ਅੱਡਾ ਨਵਾਂਸ਼ਹਿਰ ਵਿਖੇ ਜਥੇਬੰਦੀ ਦੇ ਨਵਾਂਸ਼ਹਿਰ ਬ੍ਰਾਂਚ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਅਤੇ ਜਰਨਲ ਸਕੱਤਰ ਅਸ਼ੋਕ ਕੁਮਾਰ ਰੌੜੀ ਦੀ ਪ੍ਰਧਾਨਗੀ ਹੇਠ ਧਰਨਾ ਹੜਤਾਲ ਸ਼ੁਰੂ ਹੋਈ। ਇਸ ਮੌਕੇ ਸੰਬੋਧਨ ਕਰਦੇ ਨਵਾਂਸ਼ਹਿਰ ਬ੍ਰਾਂਚ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਨੇ ਕਿਹਾ ਕਿ 2007 ਤੋਂ ਨਾਮਾਤਰ ਤਨਖਾਹਾਂ ਤੇ ਠੇਕੇ 'ਤੇ ਭਰਤੀ ਕਾਮੇ ਕੰਮ ਕਰ ਰਹੇ ਹਨ। ਕੈਪਟਨ ਸਰਕਾਰ ਵੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਸੀ। ਲੰਮੇ ਸਮੇਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਵਾਲੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੂੰ ਸਬੰਧਤ ਵਿਭਾਗ 'ਚ ਮਰਜ ਕਰਕੇ ਰੈਗੂਲਰ ਨਹੀਂ ਕੀਤਾ ਹੈ ਅਤੇ ਸਰਕਾਰ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਭੱਜ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਠੇਕਾ ਵਰਕਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਾਉਣ ਤੱਕ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਧਰਨੇ ਵਿਚ ਸਲੱਖਣ ਸਿੰਘ ਦਿਉਲ, ਪਰਮਜੀਤ ਸਿੰਘ ਪੰਮੀ, ਅਜੈਬ ਸਿੰਘ, ਗੁਰਨੇਕ ਸਿੰਘ, ਖੇਮ ਰਾਜ, ਮਨੀਸ਼ ਮੰਗਾ, ਗੁਰਦੇਵ ਸਿੰਘ , ਗੁਰਦੀਪ ਦੀਪਾ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਕੈਸ਼ੀਅਰ ਨੇ ਸੰਬੋਧਨ ਕੀਤਾ। ਯੂਨੀਅਨ ਵੱਲੋਂ ਕੱਲ੍ਹ 29 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਮੋਤੀ ਮਹਿਲ ਘੇਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਪਨਬੱਸ ਅਤੇ ਪੀ ਆਰ ਟੀ ਸੀ ਬੱਸਾਂ ਕਰਮਚਾਰੀਆਂ ਦੀ ਹੜਤਾਲ ਕਰਕੇ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੀ। ਉੱਧਰ ਅੱਜ ਦੀ ਸਾਰਾ ਦਿਨ ਸਰਕਾਰੀ ਪਨਬੱਸ ਅਤੇ ਪੀ ਆਰ ਟੀ ਸੀ ਬੱਸਾਂ ਬੰਦ ਰਹਿਣ ਕਾਰਨ ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਫਰੀ ਬੱਸ ਸੇਵਾ ਸਹੂਲਤ ਵੀ ਪੂਰੀ ਤਰਾਂ ਠੱਪ ਰਹੀ। ਜਿਸ ਕਾਰਨ ਮਹਿਲਾ ਯਾਤਰੀਆਂ ਨੂੰ ਫਰੀ ਸਫਰ ਦੀ ਸਹੁਲਤ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦਕਿ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ 5 ਜੁਲਾਈ ਤੋਂ
ਤਸਵੀਰ:- ਦੂਰਦਰਸ਼ਨ ਰਾਹੀਂ ਲਗਾਈ ਜਾਂਦੀ ਜਮਾਤ 'ਚ ਵਿਦਿਆਰਥਣ।
ਨਵਾਂਸ਼ਹਿਰ ’ਚੋਂ ਲੰਘਦੀ ਚੰਡੀਗੜ ਰੋਡ ਦੇ ਕਾਇਆ ਕਲਪ ਲਈ 5.27 ਕਰੋੜ ਰੁਪਏ ਮਨਜ਼ੂਰ-ਮਨੀਸ਼ ਤਿਵਾੜੀ
ਐਮ. ਪੀ ਮਨੀਸ਼ ਤਿਵਾੜੀ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਕੀਤਾ ਲੋਕ ਅਰਪਿਤ
ਕੈਬਿਨਟ ਮੰਤਰੀ ਸੋਨੀ ਨੇ ਭਗਤ ਕਬੀਰ ਧਰਮਸ਼ਾਲਾ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਰੈੱਡ ਕਰਾਸ ਪਟਿਆਲਾ ਵੱਲੋਂ ਦਿਵਿਆਂਗਜਨਾਂ ਲਈ ਕੋਵਿਡ ਟੀਕਾਕਰਨ ਲਈ ਕੈਂਪਾਂ ਦਾ ਆਯੋਜਨ
ਜ਼ਿਲੇ ਵਿਚ ਅਣ-ਅਧਿਕਾਰਿਤ ਤੌਰ ’ਤੇ ਧਾਰਮਿਕ ਸਥਾਨਾਂ ਦੀ ਉਸਾਰੀ ’ਤੇ ਰੋਕ
ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ 2201 ਬੱਚਿਆਂ ਨੂੰ ਪਿਲਾਈਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’
ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨਵਾਂਸ਼ਹਿਰ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕਰ ਰਹੀ ਹੈ ਕੈਪਟਨ ਸਰਕਾਰ-ਕੇ.ਕੇ. ਸ਼ਰਮਾ
ਪਟਿਆਲਾ, 26 ਜੂਨ: ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਇਹ ਪ੍ਰਗਟਾਵਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕੀਤਾ। ਸ੍ਰੀ ਸ਼ਰਮਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਵਰਚੂਅਲ ਸੰਬੋਧਨ ਦੌਰਾਨ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਿਰਕਤ ਕਰ ਰਹੇ ਸਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਕੀਤੀ ਵਿਆਪਕ ਕਾਰਵਾਈ ਕਰਕੇ ਹੀ ਰਾਜ ਅੰਦਰ ਨਸ਼ਾ ਤਸਕਰਾਂ ਨੂੰ ਸਜਾ ਦਿਵਾਉਣ ਦੀ ਦਰ 80 ਫੀਸਦੀ 'ਤੇ ਪਹੁੰਚ ਗਈ ਹੈ। ਇਸ ਦੌਰਾਨ ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ ਅਤੇ ਦਿਹਾਤੀ ਪ੍ਰਧਾਨ ਸ. ਗੁਰਦੀਪ ਸਿੰਘ ਊਟਸਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਨੂੰ ਬਚਾਉਣ ਲਈ ਰਾਜ 'ਚੋਂ ਗੈਂਗਸਟਰ, ਅੱਤਵਾਦ ਤੇ ਸਮੱਗਲਰਾਂ ਦਾ ਗਠਜੋੜ ਤੋੜਨ ਨੂੰ ਆਪਣੀ ਮੁੱਖ ਤਰਜੀਹ ਬਣਾਇਆ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਵਾਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਰਾਜ ਸਰਕਾਰ ਨੇ ਸੂਬੇ 'ਚ 202 ਓਟ ਸੈਂਟਰ ਖੋਲ੍ਹੇ, 172 ਨਸ਼ਾ ਮੁਕਤੀ ਕੇਂਦਰ ਵੀ ਸਫ਼ਲਤਾ ਪੂਰਵਕ ਚੱਲ ਰਹੇ ਹਨ। ਜਦੋਂਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਮਿਸ਼ਨ ਰੈਡ ਸਕਾਈ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਤੇ ਨਸ਼ਿਆਂ ਤੋਂ ਬਚਾਉਣ ਲਈ ਸਕੂਲਾਂ ਤੇ ਕਾਲਜਾਂ 'ਚ ਬੱਡੀ ਗਰੁਪ ਅਤੇ ਡੈਪੋਜ ਬਣਾਏ ਗਏ ਹਨ। ਇਸ ਮੌਕੇ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਰਾਜ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਡਾ. ਸੰਦੀਪ ਗਰਗ ਤੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਅੰਮਿ੍ਰਤਸਰ ਵਿਚ ਅੱਜ 1300 ਕਰੋੜ ਰੁਪਏ ਮੁੱਲ ਦੇ ਨਸ਼ੇ ਕੀਤੇ ਸੁਆਹ
ਅੰਮਿ੍ਰਤਸਰ, 26 ਜੂਨ -ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਨਸ਼ਾ ਮੁੱਕਤ ਕਰਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਤਹਿਤ ਪੰਜਾਬ ਪੁਲਿਸ, ਐਸ ਟੀ ਐਫ ਅਤੇ ਹੋਰ ਵਿਭਾਗਾਂ ਨੇ ਬੀਤੇ ਸਾਲ ਵਿਚ ਜੋ ਨਸ਼ਾ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਸੀ, ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਅੰਮਿ੍ਰਤਸਰ ਵਿਚ ਵਿਗਿਆਨਕ ਢੰਗ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਆਨ-ਲਾਇਨ ਸਮਾਗਮ ਵਿਚ ਸ਼ਾਮਿਲ ਹੁੰਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਲੱਗੀਆਂ ਹਥਿਆਰਬੰਦ ਫੋਰਸਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ, ਡੈਪੋ ਤੇ ਬਡੀ ਗਰੁੱਪਾਂ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਜੋ ਅਰਬਾਂ ਰੁਪਏ ਦਾ ਨਸ਼ਾ ਸਾੜਿਆ ਜਾ ਰਿਹਾ ਹੈ, ਇਹ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸੁਹਿਰਦ ਕੋਸ਼ਿਸ਼ਾਂ ਦੀ ਗਵਾਈ ਭਰਦਾ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਬਰਾਮਦਗੀ ਤੋਂ ਲੈ ਕੇ ਨਸ਼ੇ ਨੂੰ ਨਸ਼ਟ ਕਰਨ ਤੱਕ ਦੀ ਸਾਰੀ ਕਾਨੂੰਨੀ ਪ੍ਰਕ੍ਰਿਆ ਉਤੇ ਚਾਨਣਾ ਪਾਇਆ। ਸ. ਗਿਲ ਨੇ ਇਸ ਮੌਕੇ ਸਥਾਨਕ ਪੇਪਰ ਮਿਲ ਵਿਚ ਪਹੁੰਚ ਕੇ ਵਿਗਿਆਨਕ ਢੰਗ ਨਾਲ ਨਸ਼ੇ ਨੂੰ ਸਾੜਨ ਦਾ ਮੌਕਾ ਵੀ ਵੇਖਿਆ ਅਤੇ ਖ਼ੁਦ ਨਸ਼ੇ ਦੇ ਪੈਕਟ ਅੱਗ ਵਿਚ ਸੁੱਟ ਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦਾ ਅਹਿਦ ਲਿਆ। ਸ. ਗਿਲ ਨੇ ਦੱਸਿਆ ਕਿ ਅੱਜ ਅਸੀਂ ਇੱਥੇ ਜੋ ਨਸ਼ਾ ਨਸ਼ਟ ਕਰ ਰਹੇ ਹਾਂ, ਉਸ ਦੀ ਜੇਕਰ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਇਹ 1300 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਬਣਦਾ ਹੈ। ਉਨਾਂ ਦੱਸਿਆ ਕਿ ਇਸ ਵਿਚ 659 ਕਿਲੋਗ੍ਰਾਮ ਹੈਰੋਇਨ ਸ਼ਾਮਿਲ ਹੈ, ਜਿਸ ਦੀ ਇਕੱਲੇ ਦੀ ਕੀਮਤ ਹੀ 1318 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ 5.8 ਕਰੋੜ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ, 3000 ਕਿਲੋਗ੍ਰਾਮ ਭੁੱਕੀ ਅਤੇ ਵੱਡੀ ਮਾਤਰਾ ਵਿਚ ਚਰਸ, ਸਮੈਕ, ਗਾਂਜਾ ਅਤੇ ਹੋਰ ਡਰੱਗਜ਼ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਹ ਉਹ ਨਸ਼ੀਲੇ ਪਦਾਰਥ ਹਨ, ਜਿੰਨਾ ਨੂੰ ਅਦਾਲਤ ਵੱਲੋਂ ਸਾੜਨ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਸ. ਗਿਲ ਨੇ ਦੱਸਿਆ ਕਿ ਅੱਜ ਜਿੰਨਾ ਜਿਲਿਆਂ ਵਿਚ ਵੱਖ-ਵੱਖ ਸਮੇਂ ਫੜੇ ਗਏ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ, ਉਨਾਂ ਵਿਚ ਅੰਮਿ੍ਰਤਸਰ ਸ਼ਹਿਰੀ, ਅੰਮਿ੍ਰਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ, ਜਲੰਧਰ ਸ਼ਹਿਰੀ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ ਅਤੇ ਮਾਨਸਾ ਜਿਲ੍ਹੇ ਸ਼ਾਮਿਲ ਹਨ। ਨਸ਼ਾ ਸਾੜਨ ਦੀ ਇਸ ਮੁਹਿੰਮ ਵਿਚ ਐਸ ਐਸ ਪੀ ਮਾਨਸਾ ਨਰਿੰਦਰ ਭਾਰਗਵ, ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਏ ਸੀ ਪੀ ਜੁਗਰਾਜ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਰਹੇ। ਇਸ ਤੋਂ ਪਹਿਲਾਂ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ, ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਡੀ ਜੀ ਪੀ ਸ੍ਰੀ ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਐਂਟੀ ਡਰੱਗ ਮੁਹਿੰਮ ਦੇ ਨੋਡਲ ਅਧਿਕਾਰੀ ਸ੍ਰੀ ਰਾਹੁਲ ਤਿਵਾੜੀ ਅਤੇ ਕਈ ਜਿਲਿਆਂ ਦੇ ਡੈਪੋ ਤੇ ਬੱਡੀ ਮੈਂਬਰ ਵੀ ਗੱਲਬਾਤ ਵਿਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ ਐਸ ਪੀ ਅੰਮਿ੍ਰਤਸਰ ਗੁਲਨੀਤ ਸਿੰਘ, ਚੇਅਰਮੈਨ ਜੁਗਲ ਕਿਸ਼ੋਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਲਾ ਪੁਲਿਸ ਨੇ ਖ਼ੂਨਦਾਨ ਕੈਂਪ ਅਤੇ ਵੱਖ-ਵੱਖ ਥਾਈਂ ਸੈਮੀਨਾਰ ਲਗਾ ਕੇ ਮਨਾਇਆ ਨਸ਼ਾ ਵਿਰੋਧੀ ਦਿਵਸ
ÕËêôé : - õÈéçÅé íòé éò»ôÇÔð ÇòÖ¶ õÈéçÅé Õðç¶ Ô¯Â¶ ÁËÃ. êÆ (ÃæÅéÕ) îéÇò§çð ìÆð ÇçØÍ
ਹੋਮ ਆਈਸੋਲੇਟ ਮਰੀਜ਼ਾਂ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਬਹੁਤ ਜ਼ਰੂਰੀ : ਡਾ ਜਸਦੇਵ ਸਿੰਘ
ਨਸ਼ਾ ਪਰਿਵਾਰ ਦੇ ਭਵਿੱਖ ਨੂੰ ਕਰ ਦਿੰਦਾ ਹੈ ਬਰਬਾਦ: ਡਾ ਗੀਤਾਂਜਲੀ ਸਿੰਘ
ਵਾਤਾਵਰਨ ਪ੍ਰੇਮੀ ਦੀ ਯਾਦ ਵਿੱਚ ਅਲਮਾਰੀਆਂ ਅਤੇ ਪੱਖੇ ਦਾਨ ਕੀਤੇ
ਕੈਪਸ਼ਨ:ਸਮੂਹ ਮਾਨ ਪ੍ਰੀਵਾਰ ਵਲੋਂ ਬਜੁਰਗ ਵਾਤਾਵਰਨ ਪ੍ਰੇਮੀ ਦੀ ਯਾਦ ਵਿੱਚ ਅਲਮਾਰੀਆਂ ਅਤੇ ਪੱਖੇ ਭੇਟ ਕੀਤੇ।
ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ
ਪਟਿਆਲਾ, 25 ਜੂਨ: ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਉਂਦਿਆਂ ਨਸ਼ਿਆਂ ਦੇ ਵਿਰੋਧ 'ਚ ਸੈਮੀਨਾਰ ਕਰਵਾਇਆ। ਇਸ ਦੌਰਾਨ ਸਾਕੇਤ ਹਸਪਤਾਲ ਦੇ ਐਂਟੀ ਡਰੱਗ ਅਬਿਊਜ ਕੋਆਰਡੀਨੇਟਰ ਪਰਮਿੰਦਰ ਮਨਚੰਦਾ, ਦਿੱਲੀ ਪਬਲਿਕ ਸਕੂਲ ਦੇ ਮੈਡੀਕਲ ਅਫ਼ਸਰ ਡਾ. ਰੀਸ਼ਿਮਾ ਕੋਹਲੀ, ਸੇਵਾ ਮੁਕਤ ਟ੍ਰੇਨਿੰਗ ਅਫ਼ਸਰ ਰੈਡ ਕਰਾਸ ਕਾਕਾ ਰਾਮ ਵਰਮਾ, ਭਾਈ ਘਨਈਆ ਇੰਸਟੀਚਿਊਟ ਫਾਰ ਪੈਰਾਮੈਡੀਕਲ ਸਾਇੰਸਸ ਦੇ ਪ੍ਰਿੰਸੀਪਲ ਡਾ. ਨੀਰਜ ਭਾਰਦਵਾਜ, ਮਿਸ਼ਨ ਲਾਲੀ ਅਤੇ ਹਰਿਆਲੀ ਹਰਦੀਪ ਸਿੰਘ ਸਨੌਰ ਨੇ ਨਸ਼ਿਆਂ ਦੀ ਰੋਕਥਾਮ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਸ਼ਿਆ ਦੇ ਨੁਕਸਾਨ ਬਾਰੇ ਜਾਗਰੂਕ ਕਰਵਾਇਆ। ਇਸ ਸਮੇਂ ਸਿਖਲਾਈ ਲੈ ਰਹੇ ਸਹਾਇਕ ਸੁਪਰਡੈਂਟਜ ਜੇਲਜ ਨੇ ਵੀ ਇਸ ਵਿਚਾਰ ਗੋਸ਼ਟੀ ਵਿੱਚ ਹਿੱਸਾ ਪਾਇਆ ਅਤੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਵਾਇਸ ਪ੍ਰਿੰਸੀਪਲ ਮੁਕੇਸ਼ ਸ਼ਰਮਾ ਨੇ ਕੀਤਾ। ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਨਸ਼ਿਆਂ ਦੀ ਰੋਕਥਾਮ ਲਈ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਈ ਨੁਕਤੇ ਟ੍ਰੇਨੀਜ ਨਾਲ ਅਤੇ ਹਾਜਰੀਨ ਨਾਲ ਸਾਂਝੇ ਕੀਤੇ।
ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਨੂੰ ਸਰਵ ਵਿਆਪੀ ਮੁੱਦਾ ਸਮਝਣਾ ਚਾਹੀਦਾ ਹੈ ਅਤੇ ਨਸ਼ਾ ਕਰਨ ਵਾਲਿਆਂ ਦੇ ਮੁੜ ਵਸੇਵੇ ਲਈ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ। ਬੁਲਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਸ਼ਰਮਾ ਨੇ ਸਨਮਾਨ ਵੀ ਕੀਤਾ।
ਜ਼ਿਲੇ ਵਿਚ 10 ਜੁਲਾਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਸੀ. ਜੇ. ਐਮ ਹਰਪ੍ਰੀਤ ਕੌਰ
ਅੰਮ੍ਰਿਤਸਰ ਸ਼ਹਿਰੀ ਪੁਲਸ ਨੇ 2230 ਨਸ਼ਾ ਸਮਗਲਰਾਂ ਨੂੰ ਕੀਤਾ ਕਾਬੂ-ਪੁਲਸ ਕਮਿਸ਼ਨਰ
ਪੁਲਿਸ ਸੁਧਾਰਾਂ ਲਈਵੀ ਕੰਮ ਕਰੇਗੀ ਸੀ. ਆਈ. ਆਈ, ਕਮਿਸ਼ਨਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ
ਅੰਮਿ੍ਰਤਸਰ, 25 ਜੂਨ :- ਸੀ. ਆਈ. ਆਈ. (ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ) ਨੇ ਅੰਮਿ੍ਰਤਸਰ ਜਿਲ੍ਹੇ ਵਿਚ ਪੁਲਿਸ ਨਾਲ ਮਿਲ ਕੇ ਵਿਭਾਗ ਦੇ ਕੰਮਕਾਰ ਵਿਚ ਫੁਰਤੀ ਅਤੇ ਪਾਰਦਰਸ਼ਤਾ ਲਿਆਉਣ ਲਈ ਕੰਮ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਕਤ ਸਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਨੇ ਸੀ. ਆਈ. ਆਈ ਵੱਲੋਂ ਇਸ ਸਬੰਧ ਵਿਚ ਵਿਸੇਸ਼ ਤੌਰ ਉਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਸ. ਗਿੱਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਨਅਤੀ ਅਦਾਰੇ ਪੁਲਿਸ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਅੱਗੇ ਆਏ ਹਨ ਅਤੇ ਆਸ ਹੈ ਕਿ ਇੰਨਾਂ ਦੇ ਸਹਿਯੋਗ ਅਤੇ ਨਵੀਂ ਤਕਨੀਕ ਨਾਲ ਅਸੀਂ ਇਸ ਟੀਚੇ ਵਿਚ ਕਾਮਯਾਬੀ ਵੀ ਹਾਸਲ ਕਰਾਂਗੇ। ਡਾ. ਗਿੱਲ ਨੇ ਸੀ.ਆਈ.ਆਈ. ਅੰਮਿ੍ਰਤਸਰ ਦੇ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਫੋਰਮ ਬਦਲਦੇ ਢੰਗਾਂ ਨਾਲ ਨਜਿੱਠਣ ਅਤੇ ਪੁਲਿਸ ਦੇ ਅਕਸ ਨੂੰ ਤੋੜਨ ਲਈ ਮਦਦਗਾਰ ਹੋਵੇਗਾ। ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਅਪਰਾਧੀਆਂ ਨੂੰ ਡਿਜੀਟਲ ਚਲਾਨ ਜਾਰੀ ਕਰਨਾ, ਟ੍ਰੈਫਿਕ ਪ੍ਰਬੰਧਨ ਵਿਚ ਸੁਧਾਰ, ਉਦਯੋਗਿਕ ਖੇਤਰਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਅਤੇ ਉਦਯੋਗਿਕ ਖੇਤਰਾਂ ਵਿਚ ਨਿਯਮਤ ਤੌਰ ਉਤੇ ਪੈਟਰੋਲਿੰਗ ਤਬਦੀਲੀ ਅਤੇ ਤਨਖਾਹ ਦੇ ਦਿਨਾਂ ਦੌਰਾਨ ਵਿਸੇਸ ਤੌਰ 'ਤੇ. ਮਕਬੂਲਪੁਰਾ ਅਤੇ ਉਦਯੋਗਿਕ ਫੋਕਲ ਪੁਆਇੰਟ ਵਿਚ ਵਿਸੇਸ਼ ਨਾਕੇ ਲਗਾਉਣ ਦਾ ਕੰਮ ਕੀਤਾ ਜਾਵੇਗਾ। ਡਾ. ਸਿੰਘ ਨੇ ਕਮੇਟੀ ਦੇ ਹਰੇਕ ਮੈਂਬਰ ਨਾਲ ਗੱਲਬਾਤ ਕਰਦਿਆਂ ਮੈਂਬਰਾਂ ਨੂੰ ਸੜਕਾਂ ਅਪਣਾਉਣ ਅਤੇ ਕੁਆਲਟੀ ਪੱਧਰ ਦੇ ਕੈਮਰੇ ਲਗਾਉਣ ਲਈ ਵੀ ਕਿਹਾ, ਜਿਸ ਦਾ ਕੰਟਰੋਲ ਸੈਂਟਰ ਸਨਅਤੀ ਜੋਨ ਵਿੱਚ ਸਥਾਪਤ ਕੀਤਾ ਜਾਵੇਗਾ। ਕਮਿਸ਼ਨਰ ਬਿਹਤਰ ਸੰਚਾਰ ਅਤੇ ਆਪਸੀ ਤਾਲਮੇਲ ਲਈ ਥਾਣੇ ਪੱਧਰ ਦੇ ਖੇਤਰਾਂ ਅਨੁਸਾਰ ਅਗਲੀਆਂ ਮੀਟਿੰਗਾਂ ਕਰਨ ਲਈ ਵੀ ਸਹਿਮਤ ਹੋਏ। ਮੀਟਿੰਗ ਦੇ ਵਿਸੇਸ ਮਹਿਮਾਨ ਦਾ ਸਵਾਗਤ ਕਰਦਿਆਂ ਸ੍ਰੀ ਰਾਜੀਵ ਸਜਦੇਹ, ਚੇਅਰਮੈਨ, ਸੀਆਈਆਈ, ਅੰਮਿ੍ਰਤਸਰ ਜੋਨ ਨੇ ਅੰਮਿ੍ਰਤਸਰ ਸਹਿਰ ਦੇ ਪੁਲਿਸ ਕਮਿਸਨਰ ਡਾ. ਸੁਖਚੈਨ ਸਿੰਘ ਗਿੱਲ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਕਰਨ ਵਰਮਾ, ਵਾਈਸ ਚੇਅਰਮੈਨ, ਸੀਆਈਆਈ, ਅਮਿ੍ਰਤਸਰ ਜੋਨ ਨੇ ਆਪਣੀ ਸਮਾਪਤੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਬਹੁਤ ਖੁਸੀ ਦੀ ਗੱਲ ਹੈ ਕਿ ਅੰਮਿ੍ਰਤਸਰ ਪੁਲਿਸ ਵਿਭਾਗ ਨੇ ਹਮੇਸਾਂ ਹੀ ਸਹਿਰ ਵਿੱਚ ਪੁਲਿਸ ਨੂੰ ਵਧੇਰੇ ਪ੍ਰਭਾਵਸਾਲੀ ਅਤੇ ਕੁਸਲ ਬਣਾਉਣ ਲਈ ਵਿਕਾਸ ਦੀਆਂ ਪਹਿਲਕਦਮੀਆਂ ਦਿਖਾਈਆਂ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡੀ ਸੀ ਪੀ ਸ੍ਰੀ ਪੀ ਐਸ ਭੰਡਾਲ, ਏਡੀਸੀਪੀ ਹਰਜੀਤ ਸਿੰਘ, ਏਡੀਸੀਪੀ ਸੰਦੀਪ ਕੁਮਾਰ ਮਲਿਕ, ਏਡੀਸੀਪੀ ਹਰਜੀਤ ਸਿੰਘ, ਏਡੀਸੀਪੀ ਜਸਵੰਤ ਕੌਰ, ਅੰਮਿ੍ਰਤਸਰ ਪੁਲਿਸ ਤੋਂ ਮੌਜੂਦ ਸਨ। ਸ੍ਰੀ ਨਾਵਨੀਤ ਮੀਟਰ, ਸ੍ਰੀ ਕਨਵ ਅਗਰਵਾਲ, ਸ੍ਰੀ ਡੀ ਪੀ ਸਿੰਘ, ਸ੍ਰੀ ਗੁਰਪ੍ਰੀਤ ਮੁੰਜਰਾਲ ਸੀਆਈਆਈ ਤੋਂ ਹਾਜਰ ਸਨ।
ਕੈਪਸ਼ਨ :ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸੀ ਆਈ ਆਈ ਨਾਲ ਮੀਟਿੰਗ ਦੌਰਾਨ।
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿਛਲੇ ਚਾਰ ਸਾਲਾਂ ਦੌਰਾਨ 1423 ਨਸ਼ਾ ਤਸਕਰ ਭੇਜੇ ਜੇਲ-ਐਸ. ਐਸ. ਪੀ ਅਲਕਾ ਮੀਨਾ
ਐਂਮਰਜੈਂਸੀ ਦੇ 46 ਵਰ੍ਹੇ ਪੂਰੇ ਹੋਣ ਤੇ ਮੋਦੀ ਸਰਕਾਰ ਦੀ ਅਣ ਐਲਾਨੀ ਐਂਮਰਜੈਂਸੀ ਵਿਰੁੱਧ ਕਨਵੈਂਨਸ਼ਨ ਅੱਜ
ਕੈਪਸ਼ਨ: : ਕਨਵੈਂਨਸ਼ਨ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਅਵਤਾਰ ਸਿੰਘ ਤਾਰੀ ।
ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 426ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ
ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਰਹੇ ਹਨ ਜ਼ਿਲੇ ਵਿਚ ਚੱਲ ਰਹੇ ਓਟ ਕਲੀਨਿਕ-ਡਾ. ਸ਼ੇਨਾ ਅਗਰਵਾਲ
ਰੈੱਡ ਕਰਾਸ ਦਾ ਸਾਕੇਤ ਹਸਪਤਾਲ ਨੌਜੁਆਨਾਂ ਨੂੰ ਨਸ਼ੇ ਦੇ ਹਨੇਰੇ ਤੋਂ ਚਾਨਣ ਵੱਲ ਲਿਜਾਣ ਚ ਹੋ ਰਿਹਾ ਸਫ਼ਲ
ਪਟਿਆਲਾ, 24 ਜੂਨ: ਮਾੜੀ ਸੰਗਤ ਕਰਕੇ ਨਸ਼ੇ ਦੀ ਲਤ ਦੇ ਸ਼ਿਕਾਰ ਹੋਏ ਨੌਜਵਾਨ ਦੀ ਜਿੰਦਗੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੇ ਬਦਲ ਦਿੱਤੀ ਹੈ। ਨਸ਼ਿਆਂ ਤੋਂ ਛੁਟਕਾਰਾ ਪਾ ਕੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਨੌਜਵਾਨ ਨੇ ਆਪਣੇ ਵਰਗੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ੇ ਦੀ ਅਲਾਮਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਾਕੇਤ ਨਸ਼ਾ ਛੁਡਾਊ ਤੇ ਪੁਨਰ ਵਸੇਬਾ ਕੇਂਦਰ ਤੋਂ ਇਲਾਜ ਕਰਵਾ ਕੇ ਠੀਕ ਹੋਏ, ਇੱਕ ਨੌਜਵਾਨ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਆਰੰਭੀ ਨਸ਼ਾ ਛੁਡਾਊ ਮੁਹਿੰਮ ਨੇ ਉਸ ਨੂੰ ਮੁੜ ਤੋਂ ਜ਼ਿੰਦਗੀ ਪ੍ਰਦਾਨ ਕੀਤੀ ਹੈ। ਸਮਾਜ ਤੇ ਪਰਿਵਾਰ ਨਾਲੋਂ ਨਸ਼ੇ ਦੇ ਸੇਵਨ ਕਰਨ ਲੰਬਾ ਸਮਾਂ ਟੁੱਟੇ ਰਹੇ ਇਸ ਨੌਜੁਆਨ ਦਾ ਕਹਿਣਾ ਸੀ ਕਿ ਪਹਿਲਾਂ ਹਰ ਪਾਸੇ ਤੋਂ ਤਿਰਸਕਾਰ ਮਿਲਦਾ ਸੀ ਅਤੇ ਹੁਣ ਪਿਆਰ ਤੇ ਸਤਿਕਾਰ ਮਿਲਦਾ ਹੈ।
ਨੌਜਵਾਨ ਨੇ ਆਪਣੀ ਹੱਡ ਬੀਤੀ ਦੱਸਿਆ ਕਿਹਾ ਕਿ 'ਕੈਮੀਕਲ ਨਸ਼ੇ ਸਰੀਰ 'ਚ ਜਾਨ ਨਹੀਂ ਛੱਡਦੇ ਅਤੇ ਨਸ਼ੇ ਦੀ ਹਾਲਤ 'ਚ ਜਿਥੇ ਕ੍ਰਾਈਮ ਹੋਣ ਦਾ ਡਰ ਰਹਿੰਦਾ ਹੈ, ਉਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਇਸ ਲਈ ਇਨ੍ਹਾਂ ਨੂੰ ਛੱਡਣ 'ਚ ਹੀ ਭਲਾ ਹੈ ਤੇ ਜਿਵੇਂ ਨਸ਼ਿਆਂ ਨੂੰ ਨਾਂਹ ਕਹਿਣ 'ਚ ਉਸਨੇ ਕਾਮਯਾਬੀ ਹਾਸਲ ਕੀਤੀ ਹੈ, ਉਸ ਤਰ੍ਹਾਂ ਹੋਰ ਨੌਜਵਾਨ ਵੀ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹਨ ਪਰ ਲੋੜ ਹੈ ਮਜ਼ਬੂਤ ਇੱਛਾ ਸ਼ਕਤੀ ਦੀ।'
ਪ੍ਰਾਜੈਕਟ ਡਾਇਰੈਕਟਰ ਪਰਵਿੰਦਰ ਕੌਰ ਮਨਚੰਦਾ ਦਾ ਕਹਿਣਾ ਹੈ ਕਿ ਨਸ਼ਾ ਛੁਡਵਾਉਣ ਲਈ ਇਕੱਲੀ ਦਵਾਈ ਹੀ ਨਹੀਂ ਬਲਕਿ ਹੋਰਨਾਂ ਸਾਧਨਾਂ ਰਾਹੀਂ ਉਸ ਦੀ ਸੋਚ ਅਤੇ ਵਿਹਾਰ 'ਚ ਵੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਦਵਾਈ ਦੇ ਨਾਲ ਨਾਲ ਉਨ੍ਹਾਂ ਦੀ ਕਾਉਂਸਲਿੰਗ, ਯੋਗਾ, ਪ੍ਰਾਰਥਨਾ ਵੀ, ਉਨ੍ਹਾਂ ਨੂੰ ਨਸ਼ੇ ਦੀ ਦਲਦਲ ਤੋਂ ਦੂਰ ਲਿਜਾਣ ਚ ਕਾਮਯਾਬ ਸਿੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 25 ਸਾਲ ਦੇ ਕਰੀਅਰ 'ਚ ਉਨ੍ਹਾਂ ਨੇ ਸੈਂਕੜੇ ਨੌਜੁਆਨਾਂ ਨੂੰ ਮੁੜ ਤੋਂ ਜ਼ਿੰਦਗੀ ਵੱਲ ਪਰਤਦੇ ਦੇਖਿਆ ਹੈ, ਜਿਸ ਵਿੱਚ ਸਰਕਾਰ, ਸਟਾਫ਼ ਅਤੇ ਨੌਜੁਆਨਾਂ ਦੀ ਦ੍ਰਿੜ ਸ਼ਕਤੀ ਬਰਾਬਰ ਦੀਆਂ ਭਾਈਵਾਲ ਹੁੰਦੀਆਂ ਹਨ।
ਫੋਟੋ ਕੈਪਸ਼ਨ ਰੈਡ ਕਰਾਸ ਨਸ਼ਾ ਮੁਕਤੀ ਤੇ ਜ਼ਿਲ੍ਹਾ ਪੁਨਰਵਾਸ ਕੇਂਦਰ, ਸਾਕੇਤ ਹਸਪਤਾਲ ਪਟਿਆਲਾ ਦੀ ਤਸਵੀਰ।
ਵਿੱਦਿਅਆ ਦਾ ਦਾਨ ਸਭ ਤੋਂ ਮਹਾਨ ਦਾਨ ਹੈ-ਅਸ਼ਵਨੀ ਦੱਤਾ
ਕੈਪਸ਼ਨ:ਅਸ਼ਵਨੀ ਦੱਤਾ ਸੈਕਟਰੀ ਕੋਪਰੇਟਿਵ ਬੈਂਕ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਮੌਕੇ ਸਕੂਲੀ ਬੱਚਿਆਂ ਲਈ ਲਿਖਣ ਸਮੱਗਰੀ ਸਕੂਲ ਅਧਿਆਪਕਾਂ ਨੂੰ ਦਿੰਦੇ ਹੋਏ
ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 114ਵਾਂ ਸਥਾਪਨਾ ਦਿਵਸ ਮਨਾਇਆ ਗਿਆ
ਕਿਰਤੀ ਕਿਸਾਨ ਯੂਨੀਅਨ ਦਾ ਜਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।
ਰੈਸਟੋਰੈਂਟਾਂ/ਹੋਟਲਾਂ, ਕੈਫ਼ੇ, ਢਾਬਿਆਂ ਤੇ ਜ਼ਿੰਮਾ ਦੇ ਸਟਾਫ਼ ਦੇ ਟੀਕਾਕਰਨ ਦੀ ਪਹਿਲੀ ਡੋਜ਼ ਦੀ ਚੈਕਿੰਗ ਸ਼ੁਰੂ
ਪਟਿਆਲਾ, 23 ਜੂਨ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਟੋਰੈਂਟਾਂ/ਹੋਟਲਾਂ, ਕੈਫ਼ੇ, ਫਾਸਟ ਫੂਡ ਆਊਟਲੇਟ, ਢਾਬਿਆਂ, ਜ਼ਿੰਮਾ ਅਤੇ ਸਿਨਮਿਆਂ ਦੇ ਸਟਾਫ਼ ਦੇ ਟੀਕਾਕਰਨ ਦੀ ਪਹਿਲੀ ਡੋਜ਼ ਦੀ ਚੈਕਿੰਗ ਲਈ ਮੁਹਿੰਮ ਅਰੰਭ ਦਿੱਤੀ ਗਈ ਹੈ ਜਿਸ ਤਹਿਤ ਅੱਜ ਪਹਿਲੇ ਦਿਨ ਕੀਤੀ ਗਈ ਚੈਕਿੰਗ ਦੌਰਾਨ ਅੱਠ ਰੈਸਟੋਰੈਂਟਾਂ 'ਚ ਕੰਮ ਕਰਦੇ 64 ਸਟਾਫ਼ ਮੈਂਬਰਾਂ ਦਾ ਸਿਹਤ ਵਿਭਾਗਾਂ ਦੀ ਟੀਮ ਵੱਲੋਂ ਟੀਕਾਕਰਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਏ.ਈ.ਟੀ.ਸੀ. (ਜੀ.ਐਸ.ਟੀ) ਦੀ ਅਗਵਾਈ 'ਚ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਜਾਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਅੱਠ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ ਅਤੇ ਉਥੇ ਕੰਮ ਕਰਦੇ 64 ਸਟਾਫ਼ ਮੈਂਬਰਾਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਉਥੇ ਕੰਮ ਕਰਦੇ ਹੋਰ ਸਟਾਫ਼ ਵੱਲੋਂ ਟੀਕਾਕਰਨ ਪਹਿਲਾਂ ਹੀ ਕਰਵਾਇਆ ਹੋਇਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਵਾਲੀਆਂ ਟੀਮਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਚੈਕਿੰਗ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਭੀੜ ਵਾਲੇ ਸਥਾਨਾਂ 'ਚ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਦਾ ਟੀਕਾਕਰਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਟੀਮਾਂ ਪਹਿਲੀ ਡੋਜ਼ ਦੀ ਜਾਂਚ ਤੋਂ ਇਲਾਵਾ ਉਥੇ ਆਏ ਲੋਕਾਂ ਨੂੰ ਵੀ ਟੀਕਾਕਰਨ ਦੀ ਸਹੂਲਤ ਦੇ ਰਹੀ ਹੈ।
ਔਰਤਾਂ ਖਿਲਾਫ਼ ਜ਼ੁਰਮਾਂ ਨੂੰ ਨੱਥ ਪਾਉਣ ਲਈ ਜ਼ਿਲਾ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ-ਐਸ. ਐਸ. ਪੀ
ਤੀਜੀ ਲਹਿਰ ਦੇ ਖ਼ਤਰੇ ਨੂੰ ਰੋਕਣ ਲਈ ਵੈਕਸੀਨੇਸ਼ਨ ਲਈ ਅੱਗੇ ਆਉਣ ਯੋਗ ਵਿਅਕਤੀ : ਡਾ. ਗੁਰਦੀਪ ਸਿੰਘ ਕਪੂਰ
ਸਰਕਾਰੀ ਆਈ ਟੀ ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਆਨਲਾਈਨ ਦਾਖਲਾ ਸ਼ੁਰੂ
ਨਵਾਂਸ਼ਹਿਰ : 23 ਜੂਨ :- ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਵਿਖੇ ਸ਼ੈਸ਼ਨ 2021-2022 ਲਈ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਦਾਖਲਾ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਸ੍ਰੀ ਰਸ਼ਪਾਲ ਚੰਦੜ ਪ੍ਰਿੰਸੀਪਲ ਸਰਕਾਰੀ ਆਈ ਟੀ ਆਈ (ਲੜਕੀਆਂ) ਨਵਾਂਸ਼ਹਿਰ ਨੇ ਪੱਤਰਕਾਰਾਂ ਨੂੰ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਵਿਚ ਕਰਾਫਟਮੈਨ ਸਕੀਮ ਅਧੀਨ ਕਟਾਈ, ਸਿਲਾਈ, ਕਢਾਈ, ਕੋਪਾ ਅਤੇ ਬੇਸਿਕ ਬਿਊਟੀ ਪਾਰਲਰ ਟਰੇਡਾਂ ਵਿਚ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਦੁਆਰਾ ਚਲਾਈ ਗਈ ਨਵੀਂ DST (Dual System Training) ਸਕੀਮ ਅਧੀਨ ਵੀ ਦਾਖਲਾ ਕੀਤਾ ਜਾ ਰਿਹਾ ਹੈ। ਘੱਟ ਅਮਦਨ ਵਾਲੇ ਐਸ.ਸੀ ਸਿਖਿਆਰਥੀਆ ਦੀ ਟਿਊਸ਼ਨ ਫੀਸ ਮਾਫ ਹੋਵੇਗੀ। ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਪ੍ਰਿੰਸੀਪਲ ਸ੍ਰੀ ਰਸ਼ਪਾਲ ਚੰਦੜ ਨੇ ਦੱਸਿਆ ਕਿ ਸਿੱਖਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਵੇਗੀ। ਦਾਖਲੇ ਬਾਰੇ ਵਧੇਰੇ ਜਾਣਕਾਰੀ ਫੋਨ ਨੰਬਰ 94177-46509 ਅਤੇ 94636-34355 ਤੇ ਵੀ ਫੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸਾਰੇ ਕੋਰਸ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ NCVT ਹਨ।
ਫੋਟੋ ਕੈਪਸ਼ਨ : ਸ੍ਰੀ ਰਸ਼ਪਾਲ ਚੰਦੜ ਜੀ, ਪ੍ਰਿੰਸੀਪਲ ਸਰਕਾਰੀ ਆਈ ਟੀ ਆਈ (ਲੜਕੀਆਂ) ਨਵਾਂਸ਼ਹਿਰ
ਕਮੇਟੀ ਵੱਲੋਂ ਚਾਰ ਹਫ਼ਤਿਆਂ ਵਿਚ ਸੌਂਪੀ ਜਾਵੇਗੀ ਵਿਸਥਾਰਤ ਰਿਪੋਰਟ-ਕੁਲਦੀਪ ਸਿੰਘ ਵੈਦ
ਆਤਮ ਪਰਗਾਸ ਵੱਲੋਂ ਕਿਸਾਨੀ ਸੰਘਰਸ ਦੇ ਸ਼ਹੀਦ ਗੁਰਪ੍ਰੀਤ ਸਿੰਘ ਪਿੰਡ ਸਫ਼ੇਰਾ ਦੇ ਪਰਿਵਾਰ ਨੂੰ ਮਕਾਨ ਦੇ ਨਿਰਮਾਣ ਅਤੇ ਕੇਸਰ ਸਿੰਘ ਪਿੰਡ ਲੰਗ ਦੇ ਪਰਿਵਾਰ ਦੇ ਬੱਚਿਆਂ ਦੀ ਪੜਾਈ ਲਈ ਸਹਿਯੋਗ
ਫ਼ੋਟੋ ਟਾਈਟਲ: ਕੇਸਰ ਸਿੰਘ ਪਿੰਡ ਲੰਗ ਅਤੇ ਗੁਰਪ੍ਰੀਤ ਸਿੰਘ ਪਿੰਡ ਸਫੇਰਾ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਆਤਮ ਪਰਗਾਸ ਦੇ ਮੈਂਬਰ।
ਪਟਿਆਲਾ 'ਚ ਸ਼ੁਕਰਵਾਰ ਤੋਂ ਆਨ ਕਾਲ ਵੈਕਸੀਨੇਸ਼ਨ ਸੇਵਾ ਸ਼ੁਰੂ ਕੀਤੀ ਜਾਵੇਗੀ
ਪਟਿਆਲਾ, 22 ਜੂਨ : - ਪਟਿਆਲਾ ਪ੍ਰਸ਼ਾਸਨ ਵੱਲੋਂ ਤਜ਼ਰਬਾ ਆਧਾਰ 'ਤੇ ਆਨ ਕਾਲ ਵੈਕਸੀਨੇਸ਼ਨ ਸੇਵਾ ਦੀ ਸ਼ੁਰੂਆਤ ਸ਼ੁਕਰਵਾਰ ਤੋਂ ਪਟਿਆਲਾ ਸ਼ਹਿਰ ਤੋਂ ਅਰੰਭੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਅਨੁਸਾਰ ਇਹ ਆਨ ਕਾਲ ਵੈਕਸੀਨੇਸ਼ਨ ਸੇਵਾ ਕੱਲ ਤੋਂ ਪਿੰਡਾਂ 'ਚ ਸ਼ੁਰੂ ਹੋ ਰਹੀ ਡੋਰ ਟੂ ਡੋਰ ਵੈਕਸੀਨੇਸ਼ਨ ਮੁਹਿੰਮ ਤੋਂ ਵੱਖਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਕਿਸੇ ਵੀ ਇਲਾਕੇ/ਕਲੋਨੀ ਦੇ ਪੰਜ ਜਾਂ ਪੰਜ ਤੋਂ ਜ਼ਿਆਦਾ ਬਾਸ਼ਿੰਦੇ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 'ਤੇ ਸੰਪਰਕ ਕਰਕੇ ਟੀਕਾਕਰਨ ਲਈ ਅਗਾਊਂ ਸਮਾਂ ਨਿਸ਼ਚਿਤ ਕਰਵਾ ਸਕਦੇ ਹਨ।
ਆਰਮੀ ਪੁਲਿਸ ’ਚ ਲੜਕੀਆਂ ਦੀ ਭਰਤੀ ਲਈ ਸੀ-ਪਾਈਟ ਕੈਂਪ ਵਿਖੇ ਮੁਫ਼ਤ ਟ੍ਰੇਨਿੰਗ ਕੈਂਪ ਸ਼ੁਰੂ
ਜ਼ਿਲਾ ਤੇ ਸੈਸ਼ਨ ਜੱਜ ਨੇ 19 ਪੰਛੀਆਂ ਨੂੰ ਕੀਤਾ ਆਜ਼ਾਦ
ਵੈਕਸੀਨੇਸ਼ਨ ਨਾਲ ਰੋਕਾਂਗੇ ਸੰਭਾਵਿਤ ਤੀਜੀ ਲਹਿਰ : ਡਾ. ਗੁਰਦੀਪ ਸਿੰਘ ਕਪੂਰ
ਨਵਾਂਸ਼ਹਿਰ, 22 ਜੂਨ 2021 : ਮਾਣਯੋਗ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਸਿਹਤ ਵਿਭਾਗ ਨੇ ਅੱਜ 3300 ਤੋਂ ਵੱਧ ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ, ਜਿਸ ਨਾਲ ਜ਼ਿਲ੍ਹੇ ਵਿੱਚ ਯੋਗ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ 167800 ਨੂੰ ਪਾਰ ਕਰ ਗਈਆਂ ਹਨ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਟੀਕਾਕਰਨ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ 3367 ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੋਵਿਡ-19 ਦੇ ਵਿਰੁੱਧ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ, 18-45 ਉਮਰ ਵਰਗ 'ਚ ਉਸਾਰੀ ਕਾਮਿਆਂ, ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ, ਸਿਹਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਸਮੇਤ ਹੋਰਨਾਂ ਯੋਗ ਵਿਅਕਤੀਆਂ ਨੇ ਹੁਣ ਤੱਕ ਕੁੱਲ 167860 ਖੁਰਾਕਾਂ ਲੈ ਲਈਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ। ਉਨ੍ਹ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੇਸ ਘੱਟ ਗਏ ਹਨ, ਪਰ ਖਤਰਾ ਹਾਲੇ ਵੀ ਬਰਕਰਾਰ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਕੇ ਸੰਭਾਵਿਤ ਤੀਜੀ ਲਹਿਰ ਨੂੰ ਰੋਕਿਆ ਜਾਵੇਗਾ। ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਚ 500, ਬਲਾਚੌਰ ਵਿਚ 692, ਮੁਜ਼ੱਫਰਪੁਰ ਵਿਚ 415, ਮੁਕੰਦਪੁਰ ਵਿਚ 598, ਸੁੱਜੋਂ ਵਿਚ 489, ਬੰਗਾ ਵਿਚ 358 ਅਤੇ ਸੜੋਆ ਵਿਚ 315 ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 1 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿੱਚ ਕੁੱਲ 90 ਐਕਟਿਵ ਮਰੀਜ਼ ਰਹਿ ਗਏ ਹਨ ਮਰੀਜ਼ ਰਹਿ ਗਏ ਹਨ ਜਿਨ੍ਹਾਂ ਵਿੱਚੋਂ ਕੇਵਲ 7 ਮਰੀਜ਼ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਫੈਸੀਲਿਟੀ ਵਿੱਚ ਦਾਖਲ ਹਨ। ਡਾ. ਕਪੂਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 243485 ਵਿਅਕਤੀਆਂ ਸੈਂਪਲੰਿਗ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 11367 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਦੋਂਕਿ ਜ਼ਿਲ੍ਹੇ ਵਿਚ 10924 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਰਿਕਵਰੀ ਦੀ ਮੌਜੂਦਾ ਦਰ 96.10 ਫੀਸਦ ਹੋ ਗਈ ਹੈ। ਜ਼ਿਲ੍ਹੇ ਦੀ ਪਾਜਟੀਵਿਟੀ ਦਰ 4.66 ਫੀਸਦੀ ਹੈ, ਜਦੋਂਕਿ ਸੈਂਪਲੰਿਗ ਟੀਮਾਂ ਵੱਲੋਂ ਕੀਤੇ ਗਏ 1149 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।