ਨਵਾਂਸ਼ਹਿਰ 5 ਜਨਵਰੀ :(ਐਨ ਟੀ) ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਿੱਖਿਆ ਮਹਿਕਮੇ ਦੇ ਨਾਂ ਨੂੰ ਉਸ ਸਮੇਂ ਚਾਰ ਚੰਨ ਲਗ ਗਏ ਜਦੋਂ ਸਕੂਲ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋਂ ਜਿਲ੍ਹੇ ਦੇ ਤਿੰਨ ਅਧਿਆਪਕਾਂ ਦੀ ਜਿਲ੍ਹੇ ਅਤੇ ਸਟੇਟ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਸਕੱਤਰ ਵੱਲੋਂ ਭੇਜੇ ਸਨਮਾਨ ਪੱਤਰ ਵੰਡਣ ਮੌਕੇ ਪਵਨ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਿਹਾ ਗਿਆ ਕਿ ਤਨਦੇਹੀ ਇਮਨਾਦਾਰੀ ਅਤੇ ਲਗਨ ਨਾਲ ਕੀਤੀ ਸਖਤ ਮਿਹਨਤ ਦਾ ਮੁੱਲ ਦੇਰ ਨਾਲ ਸਹੀ ਪਰ ਜਰੂਰ ਪੈਂਦਾ ਹੈ।ਸਾਡੇ ਜਿਲ੍ਹੇ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਨਾ ਸਿਰਫ ਜਿਲ੍ਹੇ ਦਾ ਨਾਮ ਰੋਸ਼ਨ ਹੋਇਆ ਸਗੋ ਮੁੱਖ ਦਫਤਰ ਵਿੱਚ ਜਿਲ੍ਹੇ ਦੀ ਪਹਿਚਾਣ ਬਣੀ ਹੈ। ਉੱਪ- ਜਿਲ੍ਹਾ ਸਿੱਖਿਆ ਅਫਸਰ ਰਾਮ ਵੱਲੋ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਅਜਿਹੇ ਅਧਿਆਪਕ ਬਾਕੀ ਸਾਰੇ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਹਨ। ਮੁੱਖ ਦਫਤਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਇਹਨਾ ਅਧਿਆਪਕਾਂ ਦੀ ਮਿਹਨਤ ਨੂੰ ਦਿਸ਼ਾ ਮਿਲੀ ਹੇ ਸਗੋਂ ਬਾਕੀ ਅਧਿਆਪਕਾਂ ਨੂੰ ਵੀ ਤਨਦੇਹੀ ਨਾਲ ਕੰਮ ਕਰਨ ਲਈ ਉਤਸਾਹ ਮਿਲੇਗਾ।ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਸਤਨਾਮ ਸਿੰਘ ਜਿਲ੍ਹਾ ਕੌਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੂੰ ਮੁੱਖ ਦਫ਼ਤਰ ਵਿੱਚ ਸਪਲੀਮੈਂਟਰੀ ਸਮੱਗਰੀ ਵਿੱਚ ਯੋਗਦਾਨ ਪਾਉਣ, ਕੋਰੋਨ ਲਾਈਨ ਸਿੱਖਿਆ ਤਹਿਤ ਟੀ.ਵੀ ੋਪ੍ਰੋਗ੍ਰਾਮ ਲਈ ਵੀਡੀਓਜ਼/ਲੈਕਚਰ ਤਿਆਰ ਕਰਨ ਲਈ , ਗੁਰਦਿਆਲ ਸਿੰਘ ਜਿਲ੍ਹਾ ਸੋਸ਼ਲ ਮੀਡੀਆ ਕੌਆਰਡੀਨੇਟਰ ਨੂੰ ਸਖਤ ਮਿਹਨਤ,ਲਗਨ ਅਤੇ ਸਮਰਪਣ ਨਾਲ ਸਕੂਲੀ ਸਿੱਖਿਆ ਦੀਆਂ ਪ੍ਰਾਪਤੀਆਂ ਦਾ ਸਮਾਜ ਵਿੱਚ ਪ੍ਰਸਾਰ-ਪ੍ਰਚਾਰ ਕਰਕੇ ਸਿੱਖਿਆ ਵਿਭਾਗ ਦਾ ਸਿਰ ਮਾਣ ਨਾਲ ਉੱਚਾ ਕਰਨ ਲਈ ਅਤੇ ਪਵਨਦੀਪ ਕੁਮਾਰ ਬਲਾਕ ਮਾਸਟਰ ਟ੍ਰੇਨਰ ਨਵਾਂਸ਼ਹਿਰ-1 ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿੋਿਦਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਕਰਨ ਅਤੇ ਗੁਣਾਤਮਿਕ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਉਪਰਾਲਿਆ ਲਈ ਅਤੇ ਬਤੌਰ ਤਕਨੀਕੀ ਮਾਹਰ ਕੰਮ ਕਰਨ ਲਈ ਦਿੱਤਾ ਗਿਅ। ਇਸ ਮੌਕੇ ਧਰਮਪਾਲ ਬਾਲਕ ਪ੍ਰਾਮਿਰੀ ਸਿੱਕਿਆ ਅਫਸਰ ਨਵਾਸ਼ਹਿਰ -1 ,ਨੀਲਕਮਲ ਸਹਾਇਕ ਜਿਲ੍ਹਾ ਕੌਆਰਡੀਨੇਟਰ ਵੀ ਹਾਜ਼ਰ ਸਨ।
ਕੈਪਸ਼ਨ :- ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਅਧਿਆਪਕਾਂ ਨੂ ਸਨਮਾਨ ਪੱਤਰ ਦਿੰਦੇ ਹੋਏ।