7 ਜਨਵਰੀ ਤੱਕ ਭੇਜੀਆਂ ਜਾ ਸਕਦੀਆਂ ਹਨ ਪੰਜਾਬੀ ਬੋਲੀਆਂ
ਨਵਾਂਸ਼ਹਿਰ, 4 ਜਨਵਰੀ :(ਐਨ ਟੀ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਲੋਕ, ਲੋਕਤੰਤਰ ਤੇ ਚੋਣਾਂ' ਵਿਸ਼ੇ 'ਤੇ ਆਂਗਣਵਾੜੀ, ਆਸ਼ਾ ਵਰਕਰਾਂ ਅਤੇ ਆਮ ਮਹਿਲਾ ਵੋਟਰਾਂ ਲਈ ਬੋਲੀਆਂ ਦਾ ਜ਼ਿਲਾ ਪੱਧਰੀ ਮੁਕਾਬਲਾ ਕਰਵਾਇਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਦੀਆਂ ਚਾਹਵਾਨ ਜ਼ਿਲੇ ਦੀਆਂ ਆਂਗਣਬਾੜੀ, ਆਸ਼ਾ ਵਰਕਰਾਂ ਅਤੇ ਮਹਿਲਾ ਵੋਟਰ 'ਚੋਣਾਂ ਦੌਰਾਨ ਪੋਲਿੰਗ ਨੂੰ ਸੁਖਾਲਾ ਬਣਾਉਣ ਲਈ ਮੇਰਾ ਤਜ਼ਰਬਾ' ਸਿਰਲੇਖ ਹੇਠ ਪੰਜਾਬੀ ਭਾਸ਼ਾ ਵਿਚ ਆਪਣੀਆਂ ਬੋਲੀਆਂ ਈਮੇਲ etnws@punjab.gov.in ਉੱਤੇ ਜਾਂ ਡਾਕ ਰਾਹੀਂ 7 ਜਨਵਰੀ 2021 ਰਾਤ 12 ਵਜੇ ਤੱਕ ਤੱਕ ਚੋਣ ਤਹਿਸੀਲਦਾਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਨੂੰ ਭੇਜ ਸਕਦੀਆਂ ਹਨ। ਉਨਾਂ ਦੱਸਿਆ ਕਿ 7 ਜਨਵਰੀ 2021 ਤੱਕ ਚੋਣ ਤਹਿਸੀਲਦਾਰ ਨੂੰ ਪ੍ਰਾਪਤ ਹੋਈਆਂ ਬੋਲੀਆਂ ਵਿਚੋਂ ਚੋਣਵੀਆਂ ਬੋਲੀਆਂ ਨੂੰ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਸੰਗ੍ਰਹਿਤ ਕਰ ਕੇ ਇਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ, ਜਿਸ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਲੋਕ ਅਰਪਣ ਕੀਤਾ ਜਾਵੇਗਾ ਅਤੇ ਚੁਣੀਆਂ ਗਈਆਂ ਬੋਲੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਫੋਟੋ :-ਡਾ. ਸ਼ੇਨਾ ਅਗਰਵਾਲ, ਜ਼ਿਲਾ ਚੋਣ ਅਫ਼ਸਰ।