ਅੰਮਿ੍ਰਤਸਰ 6 ਜਨਵਰੀ:(ਐਨ ਟੀ) ਕੋਵਿਡ -19 ਮਹਾਂਮਾਰੀ ਅਤੇ ਅੰਮਿ੍ਰਤਸਰ ਪਠਾਨਕੋਟ ਮਾਰਗ 'ਤੇ ਰੇਲ ਗੱਡੀਆਂ ਦੇ ਸਸਪੈਂਡ ਹੋਣ ਕਾਰਨ ਡਾਕ ਵਿਭਾਗ ਨੇ ਅੱਜ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਵਰਗੇ ਖੇਤਰਾਂ ਨੂੰ ਮੇਲ ਭੇਜਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਰੋਡ ਟ੍ਰਾਂਸਪੋਰਟ ਨੈੱਟਵਰਕ ਦੇ ਅਧੀਨ ਇੱਕ ਮੇਲ ਮੋਟਰ ਸੇਵਾ ਸੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ. ਵਿਕਾਸ ਸਰਮਾ ਸੁਪਰਡੈਂਟ ਰੇਲਵੇ ਮੇਲ ਸਰਵਿਸ ਨੇ ਦੱਸਿਆ ਕਿ ਡਾਕ ਵਿਭਾਗ ਆਪਣੀ ਮੇਲ ਅਤੇ ਹੋਰ ਸੇਵਾਵਾਂ ਦੀ ਸਮੇਂ ਸਿਰ ਸਪੁਰਦਗੀ ਪ੍ਰਤੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਹ ਨਵਾਂ ਲਾਂਚ ਕੀਤਾ ਮੇਲ ਟ੍ਰਾਂਸਪੋਰਟੇਸਨ ਨੈਟਵਰਕ ਯਕੀਨਨ ਪੱਤਰਾਂ / ਡਾਕ ਨੂੰ ਪ੍ਰਸਾਰਿਤ ਕਰਨ ਵਿੱਚ ਤੇਜੀ ਲਿਆਵੇਗਾ ਜਿਸ ਦੇ ਨਤੀਜੇ ਵਜੋਂ ਮਾਣਯੋਗ ਗਾਹਕਾਂ ਦੇ ਦਰਵਾਜੇ ਤੇ ਮੇਲ ਦੀ ਤੁਰੰਤ / ਤੇਜ ਡਿਲਿਵਰੀ ਹੋਵੇਗੀ। ਇਸ ਮੌਕੇ ਸ੍ਰੀ ਵਿਕਾਸ ਸਰਮਾ ਸੁਪਰਡੈਂਟ ਰੇਲਵੇ ਮੇਲ ਸਰਵਿਸ 'ਆਈ' ਡਿਵੀਜਨ ਜਲੰਧਰ ਨੇ ਪੰਜਾਬ ਪੋਸਟਲ ਸਰਕਲ ਦੇ ਰੋਡ ਟ੍ਰਾਂਸਪੋਰਟ ਨੈੱਟਵਰਕ ਮੇਲ ਮੋਟਰ ਸੇਵਾ ਨੂੰ ਅੰਮਿ੍ਰਤਸਰ-ਪਠਾਨਕੋਟ ਤੋਂ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਰਾਹੀਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ. ਕੁਲਵੰਤ ਸਿੰਘ ਐਸ.ਪੀ. (ਹੈਡਕੁਆਟਰ.), ਸ. ਐਸ ਕੇ ਚੁੱਗ ਸੀਨੀਅਰ ਪੋਸਟਮਾਸਟਰ ਅੰਮਿ੍ਰਤਸਰ ਜੀਪੀਓ, ਸ. ਵਿਵੇਕ ਨਿਧੀ ਸਿੰਘ ਏਐਸਆਰਐਮ ਅੰਮਿ੍ਰਤਸਰ, ਸ. ਦਲਵੀਰ ਸਿੰਘ ਮੈਨੇਜਰ ਐਨਐਸਐਚ ਅੰਮਿ੍ਰਤਸਰ ਤੋ ਇਲਾਵਾ ਹੋਰ ਅਧਿਕਾਰੀ ਹਾਜਰ ਸਨ।
ਕੈਪਸ਼ਨ : ਸ੍ਰੀ ਵਿਕਾਸ ਸਰਮਾ ਸੁਪਰਡੈਂਟ ਰੇਲਵੇ ਮੇਲ ਸਰਵਿਸ 'ਆਈ' ਡਿਵੀਜਨ ਜਲੰਧਰ ਰੋਡ ਟ੍ਰਾਂਸਪੋਰਟ ਨੈੱਟਵਰਕ ਮੇਲ ਮੋਟਰ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ।