24 ਮੈਂਬਰੀ ਚੁਣੀ ਗਈ ਇਲਾਕਾ ਕਮੇਟੀ
ਨਵਾਂਸ਼ਹਿਰ 2 ਜਨਵਰੀ (ਐਨ ਟੀ) ਕਿਰਤੀ ਕਿਸਾਨ ਯੂਨੀਅਨ ਨੇ 8ਜਨਵਰੀ ਨੂੰ ਕਿਸਾਨੀ ਘੋਲ ਨੂੰ ਹੋਰ ਤਿੱਖਾ ਕਰਨ ਲਈ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਕਮਿਊਨਿਟੀ ਹਾਲ ਅਸਮਾਨ ਪੁਰ ਵਿਖੇ ਇਲਾਕਾ ਅਸਮਾਨਪੁਰ ਦੀ ਮੀਟਿੰਗ ਵਿਚ ਕੀਤਾ । ਇਹ ਟਰੈਕਟਰ ਮਾਰਚ 8 ਜਨਵਰੀ ਨੂੰ ਸਵੇਰੇ 9ਵਜੇ ਪਿੰਡ ਅਸਮਾਨ ਪੁਰ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਪਿੰਡਾਂ ਵਿਚੋਂ ਗੁਜਰੇਗਾ । ਇਹ ਫੈਸਲਾ ਕਰਨ ਉਪ੍ਰੰਤ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਕੁਲਵਿੰਦਰ ਸਿੰਘ ਵੜੈਚ , ਪਰਮਜੀਤ ਸਿੰਘ ਸੰਘਾ , ਅਜੈਬ ਸਿੰਘ ਅਸਮਾਨ ਪੁਰ, ਪਾਖਰ ਸਿੰਘ ਅਸਮਾਨ ਪੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਮੁੱਦੇ ਉੱਤੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਜਿਸ ਕਾਰਨ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਹੈ ।ਉਹਨਾਂ ਕਿਹਾ ਕਿ ਇਹ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟਰਾਂ ਦੇ ਹਵਾਲੇ ਕਰਨ ਵਾਲੇ ਹਨ । ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਜੇਤੂ ਹੋਕੇ ਨਿਕਲੇਗਾ ਅਤੇ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਹੀ ਪਵੇਗਾ ।ਉਹਨਾਂ ਕਿਹਾ ਕਿ ਪਿੰਡਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਤੇਜੀ ਨਾਲ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਇਸ ਘੋਲ ਨੂੰ ਹੋਰ ਵੀ ਜਥੇਬੰਦਕ ਰੂਪ ਦਿੱਤਾ ਜਾ ਸਕੇ ।ਇਸ ਮੌਕੇ ਪਾਖਰ ਸਿੰਘ ਉਸਮਾਨ ਪੁਰ, ਰਘਬੀਰ ਸਿੰਘ ਅਸਮਾਨ ਪੁਰ, ਮਾਸਟਰ ਦੀਦਾਰ ਸਿੰਘ, ਸੁਰਿੰਦਰ ਸਿੰਘ ਸੋਇਤਾ, ਕਸ਼ਮੀਰ ਸਿੰਘ ਅਸਮਾਨ ਪੁਰ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੀ 24 ਮੈਂਬਰੀ ਇਲਾਕਾ ਕਮੇਟੀ ਬਣਾਈ ਗਈ ਜਿਸ ਵਿਚ ਖਜਾਨ ਸਿੰਘ, ਜਸਵੀਰ ਸਿੰਘ ਚਾਹੜ ਮਜਾਰਾ , ਬਲਿਹਾਰ ਸਿੰਘ ਚਾਹੜ ਮਜਾਰਾ, ਸਤਨਾਮ ਸਿੰਘ ਮੰਢਾਲਾ, ਜਰਨੈਲ ਸਿੰਘ ਚਾਹੜ ਮਜਾਰਾ, ਸੁਰਜੀਤ ਕੁਮਾਰ ਮਹੱਦੀਪੁਰ, ਝਲਮਣ ਸਿੰਘ ਚੱਕਲੀ, ਜਤਿੰਦਰ ਸਿੰਘ ਚੱਕਲੀ, ਦਰਸ਼ਨ ਰਾਮ, ਅਮਰਜੀਤ ਸਿੰਘ ਸ਼ੇਖੂਪੁਰ ਬਾਗ, ਬਿੱਕਰ ਸਿੰਘ ਸ਼ੇਖੂਪੁਰ ਬਾਗ, ਕਿਰਪਾਲ ਸਿੰਘ ਅਟਾਰੀ, ਸਵਰਨਜੀਤ ਸਿੰਘ ਅਟਾਰੀ, ਹਰਦੀਪ ਸਿੰਘ ਅਟਾਰੀ, ਸਰਬਜੀਤ ਸਿੰਘ ਅਟਾਰੀ, ਜਸਵੰਤ ਸਿੰਘ ਅਸਮਾਨ ਪੁਰ, ਏਕਮ ਸਿੰਘ ਅਸਮਾਨ ਪੁਰ, ਅਮਨਪ੍ਰੀਤ ਸਿੰਘ ਸੋਇਤਾ, ਗੁਰਜੀਤ ਸਿੰਘ ਸੋਇਤਾ, ਮਨਿੰਦਰ ਸਿੰਘ ਸੋਇਤਾ, ਮਨਜੀਤ ਸਿੰਘ ਸ਼ਾਹਪੁਰ ਪੱਟੀ, ਦਰਸ਼ਨ ਸਿੰਘ ਸ਼ਾਹਪੁਰ ਪੱਟੀ, ਕੁਲਵਿੰਦਰ ਸਿੰਘ ਮੁਜੱਫਰਪੁਰ ਅਤੇ ਸੰਦੀਪ ਸਿੰਘ ਮੁਜੱਫਰਪੁਰ ਇਲਾਕਾ ਕਮੇਟੀ ਮੈਂਬਰ ਚੁਣੇ ਗਏ ।