ਮੱਛੀ ਪੂੰਗ ਫਾਰਮ ਢੰਡੂਆ ਵਿਖੇ ਪੰਜ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ 4 ਤੋਂ

ਨਵਾਂਸ਼ਹਿਰ, 1 ਜਨਵਰੀ : (ਐਨ ਟੀ) ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੀ ਨਵੀਨ ਤਕਨੀਕ ਦੀ ਜਾਣਕਾਰੀ ਦੇਣ ਲਈ ਮੱਛੀ ਪੂੰਗ ਫਾਰਮ ਢੰਡੂਆ ਵਿਖੇ ਮਿਤੀ 4 ਜਨਵਰੀ 2021 ਤੋਂ 8 ਜਨਵਰੀ 2021 ਤੱਕ ਪੰਜ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਪ੍ਰਾਜੈਕਟ ਅਫ਼ਸਰ ਮੱਛੀ ਪਾਲਣ ਨੇ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਵਿਚ ਕੋਈ ਵੀ ਕਿਸਾਨ, ਜਿਸ ਦੀ ਊਮਰ 18 ਸਾਲ ਤੋਂ ਵੱਧ ਹੋਵੇ, ਭਾਗ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਵਿਚ ਮੱਛੀ ਪਾਲਣ ਕਿੱਤੇ ਨਾਲ ਸਬੰਧਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੱਛੀ ਪਾਲਣ ਖੇਤੀਬਾਙੀ ਦਾ ਇਕ ਸਹਾਇਕ ਧੰਦਾ ਹੈ, ਜਿਹੜਾ ਕਿ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਿਹਾ ਹੈ। ਉਨਾਂ ਦੱਸਿਆ ਕਿ ਘੱਟ ਉਪਜਾਊ ਜ਼ਮੀਨਾਂ 'ਤੇ ਮੱਛੀ ਪਾਲਣ ਦਾ ਕਿੱਤਾ ਸਫ਼ਲਤਾ ਪੂਰਵਕ ਕੀਤਾ ਜਾ ਸਕਦਾ ਹੈ। ਉਨਾਂ ਇਹ ਵੀ ਦੱਸਿਆ ਕਿ ਇਲਾਕੇ ਦੇ ਜਿਮੀਂਦਾਰਾਂ ਦੀ ਭਲਾਈ ਲਈ ਮਿੱਟੀ-ਪਾਣੀ ਦੇ ਸੈਂਪਲਾਂ ਨੂੰ ਟੈਸਟ ਕਰਨ ਲਈ ਇਕ ਹਾਈਟੈੱਕ ਲੈਬੋਰਟਰੀ ਬਣਾਈ ਗਈ ਹੈ, ਜਿਥੇ ਕੋਈ ਵੀ ਫਾਰਮਰ ਲੋੜੀਂਦੀ ਫੀਸ ਜਮਾਂ ਕਰਵਾ ਕੇ ਮਿੱਟੀ-ਪਾਣੀ ਦੇ ਸੈਂਪਲ ਟੈਸਟ ਕਰਵਾ ਸਕਦਾ ਹੈ।