ਨਵਾਂਸ਼ਹਿਰ : 4 ਜਨਵਰੀ (ਐਨ ਟੀ) ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੀਆਂ ਚੋਣਾਂ ਦਸੰਬਰ 2020 ਵਿਚ ਹੋਈਆਂ ਸਨ । ਆਈ.ਐਮ.ਏ. ਪੰਜਾਬ ਦੇ ਚੋਣ ਕਮਿਸ਼ਨ ਦੁਆਰਾ ਵੋਟਾਂ ਦੀ ਗਿਣਤੀ 3 ਜਨਵਰੀ ਨੂੰ ਜਲੰਧਰ ਵਿਖੇ ਕੀਤੀ ਗਈ। ਇਸ ਵਾਰ ਪੰਜਾਬ ਪ੍ਰਧਾਨ ਦੇ ਅਹੁਦੇ ਉਮੀਦਵਾਰ ਡਾ: ਪਰਮਜੀਤ ਮਾਨ ਨੂੰ ਜੇਤੂ ਐਲਾਨਿਆ ਗਿਆ। ਉਹ ਨਵਾਂਸ਼ਹਿਰ ਦੇ ਇਤਿਹਾਸ ਵਿਚ ਪੰਜਾਬ ਆਈ.ਐਮ.ਏ. ਦਾ ਸਟੇਟ ਪ੍ਰੈਜ਼ੀਡੈਂਟ ਬਣਨ ਵਾਲੇ ਪਹਿਲੇ ਡਾਕਟਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਡਾ: ਪਰਮਜੀਤ ਮਾਨ ਨੇ ਆਈ.ਐੱਮ.ਏ. ਦੇ ਸਾਰੇ ਮੈਂਬਰਾਂ ਦਾ ਉਹਨਾਂ ਤੇ ਭਰੋਸਾ ਕਰਨ ਲਈ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜੇਤੂ ਬਣਾਉਣ ਲਈ ਧੰਨਵਾਦ ਕੀਤ। ਡਾ. ਮਾਨ ਨੇ ਕਿਹਾ ਕਿ ਸਮੂਹ ਮੈਡੀਕਲ ਭਾਈਚਾਰੇ, ਹਸਪਤਾਲਾਂ, ਮੈਡੀਕਲ ਸਟਾਫ ਅਤੇ ਮਰੀਜ਼ਾਂ ਦੀ ਭਲਾਈ ਲਈ ਕੰਮ ਕਰਨਗੇ । ਇਸ ਮੌਕੇ ਡਾ: ਨਵਜੋਤ ਦਹੀਆ (ਪ੍ਰਧਾਨ ਆਈ.ਐੱਮ.ਏ. ਪੰਜਾਬ), ਡਾ. ਵਿੱਜ (ਚੋਣ ਇੰਚਾਰਜ ਆਈ.ਐੱਮ.ਏ.), ਡਾ: ਕੇਸ਼ਵ ਸੂਦ (ਖਜ਼ਾਨਚੀ ਆਈ.ਐਮ.ਏ. ਪੰਜਾਬ) ਅਤੇ ਡਾ. ਐਸ ਪੀ ਐਸ ਸੂਚ (ਸਾਬਕਾ ਪ੍ਰਧਾਨ ਆਈ.ਐੱਮ.ਏ. ਪੰਜਾਬ ਅਤੇ ਮੈਂਬਰ ਪੀ.ਐੱਮ.ਸੀ.) ਤੋਂ ਇਲਾਵਾ ਆਈ.ਐਮ.ਏ.ਨਵਾਂਸ਼ਹਿਰ ਤੋਂ ਡਾ: ਜਗਮੋਹਨ ਪੁਰੀ, ਡਾ: ਸੁੱਖੀ, ਡਾ ਜੇ ਐਸ ਸੰਧੂ, ਡਾ: ਜਸਵਿੰਦਰ ਸਿੰਘ ਅਤੇ ਹੋਰ ਮੈਂਬਰ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ।
ਸਾਲ 2021 ਲਈ ਡਾ: ਪਰਮਜੀਤ ਮਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚੁਣੇ ਗਏ

Posted by
NawanshahrTimes.Com