ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ: ਬੇਬੇ ਬਿਸ਼ਨ ਕੌਰ ਅਤੇ
ਸਵ: ਸ. ਤਾਰਾ ਸਿੰਘ ਕਾਹਮਾ ਦੀ ਨਿੱਘੀ ਯਾਦ ਵਿਚ ਮੁਫ਼ਤ ਮੈਡੀਕਲ ਕੈਂਪ ਲੱਗਾ
ਇਲਾਕੇ ਦੇ 850 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਉਠਾਇਆ
ਬੰਗਾ: - 4 ਅਗਸਤ () ਇਲਾਕੇ ਦੇ ਪ੍ਰਸਿੱਧ ਲੋਕ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਆਪਣੇ ਮਾਤਾ ਜੀ ਸਵ: ਬਿਸ਼ਨ ਕੌਰ ਅਤੇ ਪਿਤਾ ਜੀ ਸਵ: ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲਗਾਏ ਫਰੀ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ। ਇਸ ਮੁਫਤ ਮੈਡੀਕਲ ਕੈਂਪ ਦਾ ਇਲਾਕੇ ਦੇ 850 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਨੇ ਸਮਾਜ ਸੇਵਕ ਅਤੇ ਟਰੱਸਟ ਦੇ ਮੌਜੂਦਾ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਆਪਣੇ ਮਾਤਾ ਜੀ ਸਵ: ਬਿਸ਼ਨ ਕੌਰ ਅਤੇ ਪਿਤਾ ਜੀ ਸਵ: ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਫਰੀ ਮੈਡੀਕਲ ਚੈੱਕਅਪ ਹਰ ਸਾਲ ਲਗਾਉਣ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ ਸਮੂਹ ਸੰਗਤਾਂ ਦਾ ਉਨ੍ਹਾਂ ਦੇ ਮਾਤਾ ਜੀ ਅਤੇ ਪਿਤਾ ਜੀ ਦੀ ਯਾਦ ਵਿਚ ਲਗਾਏ ਗਏ ਫਰੀ ਮੈਡੀਕਲ ਕੈਂਪ ਨੂੰ ਸਫਲ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਅੱਜ ਦੇ ਫਰੀ ਮੈਡੀਕਲ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਮਾਹਿਰ ਗੋਡੇ, ਮੋਢੇ ਦੇ ਜੋੜ ਬਦਲੀ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ, ਸਿਰ ਤੇ ਰੀੜ੍ਹ ਦੀ ਹੱਡੀ ਦੇ ਉਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਸਰੀਰਕ ਬਿਮਾਰੀਆਂ ਦੇ ਮਾਹਿਰ ਡਾ. ਰੋਹਿਤ ਮਸੀਹ, ਲੈਪਰੋਸਕੋਪਿਕ ਅਤੇ ਵੱਡੇ ਉਪਰੇਸ਼ਨਾਂ ਦੇ ਮਾਹਿਰ ਡਾ. ਨਵਜੋਤ ਸਿੰਘ ਸਹੋਤਾ, ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ, ਲੈਬ ਟੈਸਟ ਦੇ ਮਾਹਿਰ ਪੈਥੋਲਜਿਸਟ ਡਾ. ਰਾਹੁਲ ਗੋਇਲ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਚਾਂਦਨੀ ਬੱਗਾ, ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਜੋਤਵੀਰ ਸਿੰਘ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਟੀ. ਅਗਰਵਾਲ, ਫਿਜ਼ੀਉਥੈਰੇਪੀ ਦੇ ਮਾਹਿਰ ਡਾ. ਰਵੀਨਾ, ਡਾਈਟੀਸ਼ੀਅਨ ਡੀ. ਟੀ. ਰੋਨਿਕਾ ਕਾਹਲੋਂ, ਉਪਟਰੋਮੀਟਰੀਅਸ ਦਲਜੀਤ ਕੌਰ ਨੇ ਕੈਂਪ ਵਿਚ ਆਏ 850 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਤਸੱਲੀਬਖ਼ਸ਼ ਮੁਫ਼ਤ ਚੈੱਕਅਪ ਕੀਤਾ ਗਿਆ। ਅੱਜ ਦੇ ਇਸ ਕੈਂਪ ਵਿਚ ਮਰੀਜ਼ਾਂ ਦੇ ਕਾਰਡ ਮੁਫਤ ਬਣਾਏ ਗਏ ਸਨ। ਲੋੜਵੰਦ ਮਰੀਜ਼ਾਂ ਦੇ ਐਕਸਰੇ, ਖੂਨ ਦੇ, ਸ਼ੂਗਰ ਦੇ ਅਤੇ ਹੋਰ ਜ਼ਰੂਰੀ ਲੈਬ ਟੈਸਟ ਅੱਧੇ ਖਰਚ ਵਿੱਚ ਕੀਤੇ ਗਏ। ਮਰੀਜ਼ਾਂ ਦੇ ਖਰਾਬ ਦੰਦ ਫਰੀ ਕੱਢੇ ਗਏ। ਨਵੇਂ ਦੰਦ/ਜਬਾੜੇ ਲਗਾਉਣ ਅਤੇ ਦੰਦਾਂ ਦੀ ਸਫਾਈ ਤੇ ਵੀ ਵਿਸ਼ੇਸ਼ ਡਿਸਕਾਊਂਟ ਦਿੱਤਾ ਗਿਆ।ਕੈਂਪ ਵਿਚ ਆਏ ਮਰੀਜ਼ਾਂ ਨੂੰ 300 ਰੁਪਏ ਤੱਕ ਦੀ ਦਵਾਈ ਫਰੀ ਪ੍ਰਦਾਨ ਕੀਤੀ ਗਈ।
ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਜੀ ਨਿੱਘੀ ਅਤੇ ਮਿੱਠੀ ਯਾਦ ਵਿਚ ਲੱਗੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵਿਚ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਜਗਜੀਤ ਸਿੰਘ ਸੋਢੀ ਮੈਂਬਰ, ਵਰਿੰਦਰ ਸਿੰਘ ਬਰਾੜ ਮੁਖੀ ਐਚ ਆਰ ਅਤੇ ਐਡਮਿਨ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ.ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਸ੍ਰੀ ਸੁਭਾਸ਼ ਚੰਦਰ ਸਮਾਂਤਰਾਏ ਮੈਨੇਜਰ ਐਚ.ਐਸ. ਬੀ.ਐਗਰੋ ਇੰਡਸਟਰੀਜ਼ ਅਤੇ ਸਤਲੁਜ ਸਿਨੇਮਾ ਨਵਾਂਸ਼ਹਿਰ, ਸ੍ਰੀ ਅਤੁੱਲ ਭਾਰਤੀ ਸੀਨੀਅਰ ਮੈਨੇਜਰ ਐਡ.ਡੀ.ਐਫ.ਸੀ. ਬੈਂਕ ਨਵਾਂਸ਼ਹਿਰ, ਦਪਿੰਦਰ ਪੁਰਬਾ ਸੀਨੀਅਰ ਮੈਨੇਜਰ, ਸ. ਸਵਰਨ ਸਿੰਘ ਲੰਬੜਦਾਰ ਪਿੰਡ ਕਾਹਮਾ, ਸਮੂਹ ਹਸਪਤਾਲ ਸਟਾਫ਼ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ । ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : ਸਵ: ਬੇਬੇ ਬਿਸ਼ਨ ਕੌਰ ਅਤੇ ਸਵ: ਸ. ਤਾਰਾ ਸਿੰਘ ਕਾਹਮਾ ਦੀ ਯਾਦ ਵਿਚ ਲੱਗੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨਾਲ ਸਹਿਯੋਗ ਕਰ ਰਹੇ ਹਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ